Wednesday, March 11, 2026

ਅਰਵਿੰਦ ਕੇਜਰੀਵਾਲ ਦੇ ਵਧਦੇ ਕੱਦ ਤੋਂ ਭਾਜਪਾ ਬੌਖਲਾਈ – ਕੈਬਨਿਟ ਮੰਤਰੀ ਧਾਲੀਵਾਲ

ਕਿਹਾ, 2024 ‘ਚ ਕੇਜ਼ਰੀਵਾਲ ਹੀ ਮੋਦੀ ਨੂੰ ਦੇ ਸਕਦੇ ਹਨ ਟੱਕਰ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ) – ਸੀ.ਬੀ.ਆਈ ਵਲੋਂ ਆਪ ਦੇ ਰਾਸ਼ਟਰੀ ਸੰਯੋਜਕ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਲਬ ਕਰਨ ਦਾ ਆਮ ਆਦਮੀ ਪਾਰਟੀ ਨੇ ਸਖ਼ਤ ਵਿਰੋਧ ਕੀਤਾ ਅਤੇ ਕਿਹਾ ਕਿ ਮੋਦੀ ਸਰਕਾਰ ਸੀ.ਬੀ.ਆਈ-ਈ.ਡੀ ਦਾ ਡਰ ਦਿਖਾ ਕੇ ਅਰਵਿੰਦ ਕੇਜਰੀਵਾਲ ਨੂੰ ਦਬਾਉਣਾ ਚਾਹੁੰਦੀ ਹੈ ।
ਐਤਵਾਰ ਨੂੰ ਅੰਮ੍ਰਿਤਸਰ ਵਿਖੇ ਮੋਦੀ ਸਰਕਾਰ ਦੇ ਖ਼ਿਲਾਫ਼ ਆਪ ਪੰਜਾਬ ਦੇ ਮੰਤਰੀਆਂ, ਵਿਧਾਇਕਾਂ ਅਤੇ ਵੱਡੀ ਗਿਣਤੀ ‘ਚ ਵਾਲੰਟਿਅਰਾਂ ਦੇ ਨਾਲ ਧਰਨੇ ‘ਤੇ ਬੈਠੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਧਦੇ ਕੱਦ ਤੋਂ ਭਾਜਪਾ ਬੌਖਲਾ ਗਈ ਹੈ।ਇਸ ਲਈ ਭਾਜਪਾ ਨੇ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਲਈ ਸੀ.ਬੀ.ਆਈ ਤੋਂ ਤਲਬ ਕਰਵਾਇਆ ਹੈ।ਉਨ੍ਹਾਂ ਨੇ ਕਿਹਾ ਦੀ ਸਾਡੀ ਸਮੁੱਚੀ ਲੀਡਰਸ਼ਿਪ ਅਤੇ ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਤੋਂ ਆਏ ਆਗੂ, ਅਹੁੱਦੇਦਾਰ ਅਤੇ ਵਰਕਰ ਭਾਜਪਾ ਸਰਕਾਰ ਦੇ ਖ਼ਿਲਾਫ਼ ਇਥੇ ਇਕੱਠੇ ਹੋਏ ਹਨ।ਉਨ੍ਹਾਂ ਨੇ ਮੋਦੀ ਸਰਕਾਰ ਨੂੰ ਚੁਨੌਤੀ ਦਿੰਦੇ ਹੋਏ ਕਿਹਾ ਕੇਂਦਰ ਸਰਕਾਰ ਚਾਹੇ ਆਪਣੀ ਏਜੰਸੀਆਂ ਦਾ ਕਿੰਨਾ ਵੀ ਗ਼ਲਤ ਇਸਤੇਮਾਲ ਕਰ ਲਵੇ ਆਮ ਆਦਮੀ ਪਾਰਟੀ ਹੁਣ ਦਬਣ ਅਤੇ ਰੁਕਣ ਵਾਲੀ ਨਹੀਂ ਹੈ
ਮੰਤਰੀ ਨੇ ਕਿਹਾ ਕਿ ਅਸੀਂ ਤਦ ਤੱਕ ਨਹੀਂ ਰੁਕਾਂਗੇ ਜਦੋਂ ਤੱਕ ਅਰਵਿੰਦ ਕੇਜਰੀਵਾਲ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਬਣ ਜਾਂਦੇ।ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਜਰੀਵਾਲ ਤੋਂ ਡਰਦੇ ਹਨ।ਮੋਦੀ ਨੂੰ ਪਤਾ ਹੈ ਕਿ 2024 ਵਿੱਚ ਕੇਜਰੀਵਾਲ ਹੀ ਉਨ੍ਹਾਂ ਨੂੰ ਟੱਕਰ ਦੇ ਸਕਦੇ ਹਨ।ਇਸ ਲਈ ਉਹ ਵਾਰ-ਵਾਰ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੇ ਹਨ।
ਇਸ ਮੌਕੇ ਮੰਤਰੀ ਕੁਲਦੀਪ ਧਾਲੀਵਾਲ ਦੇ ਨਾਲ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜ਼ਰ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਵਿਧਾਇਕ ਡਾ. ਅਜੈ ਗੁਪਤਾ, ਵਿਧਾਇਕ ਜੀਵਨ ਜੋਤ ਕੌਰ, ਵਿਧਾਇਕ ਡਾ. ਜਸਬੀਰ ਸਿੰਘ, ਵਿਧਾਇਕ ਦਲਬੀਰ ਸਿੰਘ ਟੋਂਗ, ਵਿਧਾਇਕ ਏ.ਡੀ.ਸੀ ਜਸਵਿੰਦਰ ਸਿੰਘ ਰਮਦਾਸ, ਚੇਅਰਮੈਨ ਵੇਅਰ ਹਾਊਸ ਗੁਰਦੇਵ ਸਿੰਘ ਲਖਨਾ, ਚੇਅਰਮੈਨ ਬਲਰਾਮ ਸਿੰਘ, ਚੇਅਰਮੈਨ ਅੰਮ੍ਰਿਤਸਰ ਨਗਰ ਇੰਪਰੂਵਮੈਂਟ ਟਰੱਸਟ ਅਸ਼ੋਕ ਤਲਵਾਰ, ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅੰਮ੍ਰਿਤਸਰ ਜਸਪ੍ਰੀਤ ਸਿੰਘ, ਨੈਸ਼ਨਲ ਕੌਂਸਲ ਮੈਂਬਰ ਬਲਜੀਤ ਸਿੰਘ, ਹਰਿੰਦਰ ਸਿੰਘ, ਜਸਬੀਰ ਸਿੰਘ ਸੁਰਸਿੰਘ, ਲੋਕ ਸਭਾ ਪ੍ਰਭਾਰੀ ਅੰਮ੍ਰਿਤਸਰ ਇਕਬਾਲ ਸਿੰਘ ਭੁੱਲਰ, ਸ਼ਮਸ਼ੇਰ ਸਿੰਘ ਦੀਨਾਨਗਰ ਅਤੇ ਵੱਡੀ ਗਿਣਤੀ ‘ਚ ਪਾਰਟੀ ਦੇ ਵਰਕਰ ਮੌਜ਼ੂਦ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …