ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਹਾਕੀ ਪ੍ਰੇਮੀਆਂ ਲਈ ਖੁਸ਼ੀ ਦਾ ਮੌਕਾ ਹੈ ਕਿ ਹਾਕੀ ਖਿਡਾਰੀ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੂੰ ਭਾਰਤੀ ਹਾਕੀ ਟੀਮ ਦਾ ਚੋਣਕਰਤਾ ਨਿਯੁੱਕਤ ਕੀਤਾ ਗਿਆ ਹੈ।ਇਹ ਪ੍ਰਗਟਾਵਾ ਕਰਦਿਆਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕੀਤਾ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਜਦੋਂ ਹਾਕੀ ਇੰਡੀਆ ਵਲੋਂ ਪੰਜਾਬ ਦੇ ਕਿਸੇ ਉਲੰਪੀਅਨ ਨੂੰ ਇਹ ਨਿਯੁੱਕਤੀ ਦਿੱਤੀ ਗਈ ਹੈ।ਬਲਵਿੰਦਰ ਸਿੰਘ ਸ਼ੰਮੀ ਸੰਨ 1988 ਉਲੰਪਿਕ ਖੇਡਾਂ ਅਤੇ 1986 ਅਤੇ 1990 ਵਿਸ਼ਵ ਹਾਕੀ ਕੱਪ ‘ਚ ਭਾਰਤੀ ਟੀਮ ਦਾ ਹਿੱਸਾ ਰਹੇ ਹਨ।ਇਸ ਨਿਯੁੱਕਤੀ ਦੀ ਖੁਸ਼ੀ ‘ਚ ਓਲੰਪੀਅਨ ਸ਼ੰਮੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ।
ਇਸ ਮੌਕੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਸਾਬਕਾ ਅੰਤਰਰਾਸ਼ਟਰੀ ਖਿਡਾਰੀ ਐਸ.ਪੀ ਜੁਗਰਾਜ ਸਿੰਘ, ਸਾਬਕਾ ਅੰਤਰਰਾਸ਼ਟਰੀ ਖਿਡਾਰੀ ਬਲਬੀਰ ਸਿੰਘ, ਸਾਬਕਾ ਅੰਤਰਰਾਸ਼ਟਰੀ ਖਿਡਾਰੀ ਨਿਰਮਲ ਸਿੰਘ, ਹਾਕੀ ਪ੍ਰਮੋਟਰ ਮੇਜਰ ਸਿੰਘ ਧਾਲੀਵਾਲ, ਹਾਕੀ ਕੋਚ ਜਗਰੂਪ ਸਿੰਘ ਅਤੇ ਹਾਕੀ ਕੋਚ ਬਖਸ਼ੀਸ਼ ਸਿੰਘ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …