ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਿਆਸ ਜੀ.ਐਨ.ਡੀ.ਯੂ ਡਿਪਾਰਟਮੈਂਟ ਆਫ ਸਪੋਰਟਸ ਸਾਇੰਸਜ਼
ਐਂਡ ਮੈਡੀਸਨ ਦੇ ਮੁਖੀ ਪ੍ਰੋ. ਡਾ. ਸ਼ਵੇਤਾ ਸ਼ੇਨੋਏ ਨੇ ਕਿਹਾ ਕਿ ਹੈ ਕਿ ਖਿਡਾਰੀਆਂ ਨੂੰ ਖੇਡਾਂ ਦੌਰਾਨ ਲੱਗਣ ਵਾਲੀਆਂ ਸੱਟਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਕਿਉਂਕਿ ਕਈ ਵਾਰ ਅਜਿਹੀਆਂ ਗੰਭੀਰ ਸੱਟਾਂ ਲੱਗ ਜਾਂਦੀਆਂ ਹਨ, ਜੋ ਖੇਡ ਵਿੱਚ ਰੁਕਾਵਟ ਬਣ ਜਾਂਦੀਆਂ ਹਨ।ਉਨ੍ਹਾਂ ਕਿਹਾ ਕਿ ਅਤਿ ਆਧੁਨਿਕ ਮਸ਼ੀਨਾਂ ਅਤੇ ਫੀਜ਼ੀਓਥੀਰੈਪੀ ਤਕਨੀਕਾਂ ਅਤੇ ਹੋਰ ਤਕਨੀਕਾਂ ਦੀ ਮਦਦ ਨਾਲ ਖਿਡਾਰੀਆਂ ਨੂੰ ਫਿਰ ਤੋਂ ਨੌਂ ਬਰ ਨੌਂ ਕੀਤਾ ਜਾ ਸਕਦਾ ਹੈ।ਉਹ ਅੱਜ ਮਿਆਸ ਜੀ.ਐਨ.ਡੀ.ਯੂ ਡਿਪਾਰਟਮੈਂਟ ਆਫ ਸਪੋਰਟਸ ਸਾਇੰਸਜ਼ ਐਂਡ ਮੈਡੀਸਨ ਵੱਲੋਂ ਭਾਰਤੀ ਰਗਬੀ ਫੁੱਟਬਾਲ ਯੂਨੀਅਨ ਅਤੇ ਰਗਬੀ ਐਸੋਸੀਏਸ਼ਨ ਆਫ ਪੰਜਾਬ ਦੇ ਸਹਿਯੋਗ ਨਾਲ ਵਿਸ਼ਵ ਰਗਬੀ ਫਸਟ ਏਡ (ਲੈਵਲ 1) ਵਿਸ਼ੇ ‘ਤੇ 2 ਦਿਨਾਂ ਕੋਰਸ ਦੇ ਉਦਘਾਟਨੀ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ।ਉਨ੍ਹਾਂ ਨੇ ਖੇਡ ਮੈਦਾਨ ਵਿਚ ਲੱਗਣ ਵਾਲੀਆਂ ਸੱਟਾਂ ਨੂੰ ਨਜਿੱਠਣ ਲਈ ਫਿਜ਼ੀਓਥੈਰੇਪਿਸਟਾਂ ਵੱਲੋਂ ਤਿਆਰੀ ਦੀ ਮਹੱਤਤਾ `ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿ ਪਹਿਲਾਂ ਖਿਡਾਰੀਆਂ ਦੀ ਇਨ੍ਹਾਂ ਸੱਟਾਂ ਕਾਰਨ ਉਨ੍ਹਾਂ ਨੂੰ ਆਪਣੀ ਖੇਡ ਛੱਡਣੀ ਪੈਂਦੀ ਸੀ, ਪਰ ਹੁਣ ਖਿਡਾਰੀਆਂ ਨੂੰ ਸੱਟਾਂ ਪ੍ਰਤੀ ਜਾਗਰੂਕ ਕਰਕੇ ਇਸ ਦਾ ਸਮੇਂ ਸਿਰ ਇਲਾਜ਼ ਸੰਭਵ ਹੋ ਸਕਦਾ ਹੈ।
ਵਿਭਾਗ ਦੇ ਲਗਭਗ 50 ਮਾਸਟਰ ਵਿਦਿਆਰਥੀਆਂ ਨੇ ਕੋਰਸ ਵਿੱਚ ਭਾਗ ਲਿਆ।ਕੋਰਸ ਦੇ ਇੰਸਟ੍ਰਕਟਰਾਂ ਵਿੱਚ ਸ਼੍ਰੀਮਤੀ ਵਹਭਿਜ਼ ਭਰੂਚਾ (ਵਰਲਡ ਰਗਬੀ ਐਜੂਕੇਟਰ, ਰਾਸ਼ਟਰੀ ਮਹਿਲਾ ਰਗਬੀ ਟੀਮ ਦੀ ਕਪਤਾਨ ਅਤੇ ਜੂਨੀਅਰ ਇੰਡੀਆ ਨੈਸ਼ਨਲ ਰਗਬੀ ਟੀਮ ਦੀ ਟੀਮ ਡਾਕਟਰ) ਅਤੇ ਸ਼੍ਰੀਮਤੀ ਲਿਜ਼ਾਨ ਪੇਸ (ਵਰਲਡ ਰਗਬੀ ਕੁਆਲੀਫਾਈਡ ਲੈਵਲ-2 ਡਾਕਟਰ ਅਤੇ ਰਗਬੀ ਇੰਡੀਆ ਟੀਮ ਫਿਜ਼ੀਓਥੈਰੇਪਿਸਟ) ਸ਼ਾਮਲ ਸਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media