Monday, December 23, 2024

ਡੀ.ਏ.ਵੀ ਪਬਲਿਕ ਸਕੂਲ ‘ਚ ਧੂਮ-ਧਾਮ ਨਾਲ ਮਨਾਈ ਮਹਾਤਮਾ ਹੰਸ ਰਾਜ ਜਯੰਤੀ

ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵਿਖੇ ਡੀ.ਏ.ਵੀ ਸੰਸਥਾਵਾਂ ਦੇ ਮੋਢੀ ਮਹਾਤਮਾ ਹੰਸਰਾਜ ਜੀ ਦਾ ਜਨਮ ਦਿਵਸ ਰਵਾਇਤੀ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਸਕੂਲ ਵਿੱਚ ਵਿਸ਼ੇਸ਼ ਰੂਪ ਵਿੱਚ ਹਵਨ ਯੱਗ ਦਾ ਆਯੋਜਨ ਕਰਕੇ ਮਹਾਤਮਾ ਹੰਸ ਰਾਜ ਜੀ ਦੀਆਂ ਸਿੱਖਿਆਵਾਂ ਦਾ ਵਰਣਨ ਕੀਤਾ ਗਿਆ।ਮਹਾਤਮਾ ਹੰਸਰਾਜ ਜੀ ਇੱਕ ਮਹਾਨ ਸਿੱਖਿਆ ਸ਼ਾਸਤਰੀ ਅਤੇ ਆਰੀਆ ਸਮਾਜ ਦੇ ਮੋਢੀਆਂ ਵਿੱਚੋਂ ਸਨ।ਉਨ੍ਹਾਂ ਦਾ ਜਨਮ 19 ਅਪ੍ਰੈਲ 1864 ਨੂੰ ਹੋਇਆ।ਉਹ ਸਵਾਮੀ ਦਇਆਨੰਦ ਸਰਸਵਤੀ ਜੀ ਦੇ ਦਰਸਾਏ ਰਾਹ `ਤੇ ਚੱਲਣ ਵਾਲੇ ਸਨ।ਮਹਾਤਮਾ ਹੰਸ ਰਾਜ ਜੀ ਨੇ ਗੁਰੂਦੱਤ ਵਿਦਿਆਰਥੀ ਦੇ ਨਾਲ ਮਿਲ ਕੇ ਦਇਆਨੰਦ ਐਂਗਲੋ ਵੈਦਿਕ ਸਕੂਲ ਪ੍ਰਣਾਲੀ ਦੀ ਸਥਾਪਨਾ ਕੀਤੀ।ਸਕੂਲ ਵਿੱਚ ਬੱਚਿਆਂ ਨੇ ਮੰਤਰਾਂ ਦਾ ਉਚਾਰਨ ਕੀਤਾ, ਮਹਾਤਮਾ ਜੀ ਦੀ ਜ਼ਿੰਦਗੀ ਬਾਰੇ ਗੀਤ ਗਾਏ ਅਤੇ ਉਹਨਾਂ ਦੇ ਸਮਾਜ ਵਿੱਚ ਪਏ ਯੋਗਦਾਨ ਨੂੰ ਯਾਦ ਕੀਤਾ ।
ਪੰਜਾਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਨੇ ਆਪਣੀਆਂ ਸ਼ੁੱਭ-ਕਾਮਨਾਵਾਂ ਦਿੱਤੀਆਂ ਅਤੇ ਵਿਦਿਆਰਥੀਆਂ ਨੂੰ ਮਹਾਤਮਾ ਹੰਸ ਰਾਜ ਜੀ ਦੀ ਸਿੱਖਿਆਵਾਂ `ਤੇ ਚੱਲਣ ਲਈ ਕਿਹਾ ।
ਸਕੂਲ ਦੇ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਮਹਾਤਮਾ ਹੰਸ ਰਾਜ ਜੀ ਤੋਂ ਸਮਰਪਣ, ਪ੍ਰਤੀਬੱਧਤਾ ਸਿੱਖਣ ਅਤੇ ਕਮਜੋਰਾਂ ਨੂੰ ਉਚਾ ਚੁੱਕਣ ਲਈ ਕਾਰਜ਼ ਕਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨੇ ਸਮਾਜ ਦੀ ਤਰੱਕੀ ਦੇ ਲਈ ਮਹਾਤਮਾ ਹੰਸ ਰਾਜ ਜੀ ਦੁਆਰਾ ਕੀਤੇ ਗਏ ਅਣੱਥਕ ਯਤਨਾਂ ‘ਤੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਨਿਰਸਵਾਰਥ ਸਮਾਜ ਸੇਵਾ ਕਰਨ ਲਈ ਸਹੰੁ ਚੁੱਕਣ ਲਈ ਪ੍ਰੇਰਿਤ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …