Monday, June 22, 2026

ਮਾਸੂਮ ਬੱਚਿਆਂ ਦੀਆਂ ਹੱਤਿਆਵਾਂ ਕਰਨ ਵਾਲੇ ਸ਼ੈਤਾਨ ਹਨ – ਮਾਨਿਕ ਅਲੀ

PPN1912201421

ਛੇਹਰਟਾ, 18 ਦਸੰਬਰ (ਕੁਲਦੀਪ ਸਿੰਘ ਨੋਬਲ) – ਸਕੂਲੀ ਬੱਚਿਆਂ ਤੇ ਅੰਨ੍ਹੇਵਾਹ ਗੋਲਾਬਾਰੀ ਕਰਕੇ ਪੇਸ਼ਾਵਰ ਵਿਚ 138 ਮਾਸੂਮ ਬੱਚਿਆਂ ਨੂੰ ਕਤਲ ਕਰਨ ਵਾਲੇ ਕਦੀ ਵੀ ਇਨਸਾਨ ਨਹੀਂ ਹੋ ਸਕਦੇ, ਇਸ ਲਈ ਇਹ ਸ਼ੈਤਾਨ ਤੋਂ ਵੀ ਵੱਧ ਕੇ ਹਨ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਮਾਨਿਕ ਅਲੀ ਮਜਲਿਸ ਅਹਿਰਾਰ ਦੇ ਸੀਨੀਅਰ ਲੀਡਰ ਅਬਦੁਲ ਨੂਰ, ਡਾ: ਮੋਤੀ ਰਹਿਮਾਨ, ਖੁਸ਼ੀਦ ਅਹਿਮਦ ਆਦਿ ਨੇ ਅੱਜ ਮਸਜਿਦ ਸ਼ਿਕੰਦਰਖਾਨ ਵਿਚ ਮੁਸਲਮਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ।ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਮਾਸੂਮ ਬੱਚਿਆਂ ਦਾ ਕਤਲ ਕਰਕੇ ਨਿਰਦਇਤਾ ਅਤੇ ਨੀਚਤਾ ਦਾ ਸਬੂਤ ਦਿੱਤਾ ਹੈ।ਇਸ ਦੁੱਖ ਦੀ ਘੜੀ ਵਿਚ ਅਸੀਂ ਉਨ੍ਹਾਂ ਬੱਚਿਆਂ ਦੇ ਪਰਿਵਾਰਾਂ ਦੇ ਨਾਲ ਹਾਂ ਜਿਨ੍ਹਾਂ ਨੇ ਇਸ ਦੁਖਦ ਹਾਦਸੇ ਵਿਚ ਆਪਣੇ ਬੱਚਿਆਂ ਨੂੰ ਗਵਾਇਆ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਅੱਤਵਾਦੀਆਂ ਦੇ ਖਿਲਾਫ ਕੋਈ ਸਖਤ ਕਦਮ ਉਠਾਇਆ ਜਾਵੇ ਤੇ ਉਨ੍ਹਾਂ ਨੂੰ ਸਬਕ ਸਿਖਾਇਆ ਜਾਵੇ। ਇਸ ਮੋਕੇ ਉਨ੍ਹਾਂ ਮਾਸੂਮ ਬੱਚਿਆਂ ਦੇ ਲਈ ਦੁਆ ਮੰਗੀ।ਇਸ ਮੋਕੇ ਤੇ ਰਫੀਕ ਅਹਿਮਦ ਨਿਸਾਰ ਅਹਿਮਦ, ਅਬਦੁਲ ਮਲਿਕ, ਰਈਸ ਮੁਹੰਮਦ, ਅਹਿਮਦ, ਅਫਜਲ, ਮਲਿਕ ਅਹਿਮਦ, ਸੁਲਤਾਨ ਅਹਿਮਦ ਆਦਿ ਹਾਜਰ ਸਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply