Sunday, October 6, 2024

ਤਾਲੀਬਾਨ ਅੱਤਵਾਦੀਆਂ ਦੇ ਨਾਲ ਕਿਸੇ ਤਰਾਂ ਦੀ ਹਮਦਰਦੀ ਨਾ ਵਖਾਵੇ ਪਾਕਿ ਸਰਕਾਰ -ਆਗੂ

PPN1912201422

ਛੇਹਰਟਾ, 18 ਦਸੰਬਰ (ਕੁਲਦੀਪ ਸਿੰਘ ਨੋਬਲ) – ਅੱਤਵਾਦ ਤੇ ਕੱਟੜਵਾਦ ਦੀ ਭੇਂਟ ਚੱੜ ਕੇ ਤਬਾਹੀ ਦੇ ਮੰਜਰ ਨੂੰ ਪਾਰ ਕਰ ਚੁੱਕੇ ਭਾਰਤ ਦੇ ਵਿਰੋਧੀ ਦੇਸ਼ ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਵਿਚ ਤਾਲੀਬਾਨੀ ਅੱਤਵਾਦੀਆਂ ਹੱਥੋਂ ਮੋਤ ਦੇ ਮੂੰਹ ਵਿਚ ਗਏ ਮਾਸੂਮੀਅਤ ਦੇ ਪੈਮਾਨੇ ਵਿਚ ਤਰਾਸ਼ੇ ਮਾਸੂਮਾਂ ਕਤਲੋਗਾਰਤ ਤੋਂ ਬਾਅਦ ਪੂਰਾ ਦੇਸ਼ ਮਾਯੂਸੀ ਦੇ ਆਲਮ ਵਿਚ ਘਿਰ ਗਿਆ ਹੈ।ਇਸ ਦੀ ਚੁਫੇਰਿਓ ਕਰੜੀ ਨਿੰਦਿਆ ਹੋ ਰਹੀ ਹੈ।ਇਸੇ ਸਿਲਸਿਲੇ ਦੇ ਚੱਲਦਿਆਂ ਭਾਜਪਾ ਜਿਲਾ ਸਕੱਤਰ ਸਤੀਸ਼ ਬੱਲੂ, ਕੋਮੀ ਸਕੱਤਰ ਗੁਰਪ੍ਰੀਤ ਸਿੰਘ ਵਡਾਲੀ, ਐਸਓਆਈ ਆਗੂ ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂੰ, ਇੰਡਸਟ੍ਰੀਅਲ ਅਸਟੇਟ ਦੇ ਉੱਪ ਪ੍ਰਧਾਨ ਦੀਪਕ ਸੂਰੀ, ਦਿਹਾਤੀ ਜਿਲਾ ਪ੍ਰਧਾਨ ਸਰਬਜੀਤ ਸੋਨੂੰ ਜੰਡਿਆਲਾ, ਭਾਜਪਾ ਆਗੂ ਨਰੇਸ਼ ਧਵਨ, ਪੰਜਾਬੀ ਸਭਿਆਚਾਰ ਮੰਚ ਦੇ ਪ੍ਰਧਾਨ ਸਵਿੰਦਰ ਸਿੱਧੂ, ਆਲ ਇੰਡੀਆ ਐਂਟੀ ਕਰੱਪਸ਼ਨ ਮੋਰਚਾ ਦੇ ਪੰਜਾਬ ਉੱਪ ਪ੍ਰਧਾਨ ਸਤਪਾਲ ਲੱਕੀ, ਬਲਜਿੰਦਰ ਢਿੱਲੋਂ, ਅਸ਼ੋਕ ਧੁੰਨਾ ਨੇ ਸਾਂਝੇ ਤੋਰ ਤੇ ਕਿਹਾ ਕਿ ਪਾਕ ਵਿਚ ਵਾਪਰੇ ਇਸ ਘਟਨਾਕ੍ਰਮ ਨੇ ਸਮੁੱਚੀ ਮਾਨਵਤਾ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ।
ਉਨਾਂ ਕਿਹਾ ਕਿ ਦਰਿੰਦਗੀ ਦਾ ਨੰਗਾ ਨਾਲ ਨੱਚਣ ਵਾਲੇ ਇੰਨਾਂ ਤਾਲੀਬਾਨ ਅੱਤਵਾਦੀਆਂ ਦੇ ਨਾਲ ਪਾਕ ਸਰਕਾਰ ਨੂੰ ਕਿਸੇ ਤਰਾਂ ਦੀ ਹਮਦਰਦੀ ਨਹੀ ਵਿਖਾਉਣੀ ਚਾਹੀਦੀ ਤੇ ਬਿਨਾਂ ਫਾਸਟ ਟਰੈਕ ਤੇ ਹੋਰ ਕਾਨੂੰਨੀ ਪਾਚੀਦਗੀਆਂ ਦੇ ਸਿੱਧਾ ਮੋਤ ਦੇ ਘਾਟ ਉਤਾਰ ਦੇਣਾ ਚਾਹੀਦਾ ਹੈ।ਉਨਾਂ ਕਿਹਾ ਕਿ ਉਨਾਂ ਸ਼ਹੀਦ ਬੱਚਿਆਂ ਨੂੰ ਸਰਧਾਂਜਲੀ ਭੇਂਟ ਕਰਨ ਤੱਕ ਹੀ ਸਾਨੂੰ ਸੀਮਤ ਨਹੀ ਰਹਿਣਾ ਚਾਹੀਦਾ ਬਲਕਿ ਸੋਸ਼ਲ ਮੀਡੀਆ ਰਾਹੀਂ ਪਾਕਿ ਦੀਆਂ ਅੱਤਵਾਦ ਖਿਲਾਫੀ ਜੱਥੇਬੰਦੀਆਂ ਨੂੰ ਸਮੱਰਥਣ ਦੇਣਾ ਚਾਹੀਦਾ ਹੈ।ਉਨਾਂ ਕਿਹਾ ਕਿ ਪਾਕਿ ਦੇ ਇਸ ਘਟਨਾਕ੍ਰਮ ਨਾਲ ਸਮੁੱਚੀ ਲੁਕੋਈ ਸ਼ਰਮਿੰਦਗੀ ਦੇ ਆਲਮ ਵਿਚ ਡੁੱਬ ਗਈ ਹੈ।ਉਨਾਂ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਪਾਕਿ ਸਰਕਾਰ ਨੂੰ ਸਲਾਹ ਦਿੱਤੀ ਕਿ ਉਸ ਨੂੰ ਭਾਰਤ ਸਮੇਤ ਹੋਰਨਾਂ ਦੇਸ਼ਾਂ ਕੋਲੋਂ ਬਣਦਾ ਸਮੱਰਥਨ ਲੈ ਕੇ ਅੱਤਵਾਦ ਖਿਲਾਫ ਐਲਾਨ-ਜੰਗ ਕਰ ਦੇਣਾ ਚਾਹੀਦਾ ਹੈ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply