ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਵਜਰਾ ਕੋਰ ਦੀ ਅਗਵਾਈ ਹੇਠ `ਫਲੈਮਿੰਗ ਐਰੋ ਬ੍ਰਿਗੇਡ` ਵਲੋਂ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਆਫ਼ ਡਿਫੈਂਸ
ਐਂਡ ਸਟ੍ਰੈਟੇਜਿਕ ਸਟੱਡੀਜ਼ ਸੈਕਟਰ-11 ਚੰਡੀਗੜ੍ਹ ਦੇ ਵਿਦਿਆਰਥੀਆਂ ਲਈ ਇੱਕ ਵਿਦਿਅਕ-ਕਮ-ਪ੍ਰੇਰਕ ਯਾਤਰਾ ਦਾ ਆਯੋਜਨ ਕੀਤਾ ਗਿਆ।70 ਵਿਦਿਆਰਥੀਆਂ ਅਤੇ 4 ਫੈਕਲਟੀ ਮੈਂਬਰਾਂ ਨੇ ਸ਼ਾਨਦਾਰ ਅਨੁਭਵ ਲਈ ਨਿਊ ਅੰਮ੍ਰਿਤਸਰ ਮਿਲਟਰੀ ਸਟੇਸ਼ਨ ਦਾ ਦੌਰਾ ਕੀਤਾ।ਵਿਦਿਆਰਥੀਆਂ ਨੂੰ ਭਾਰਤੀ ਫੌਜ ਦੇ ਮਸ਼ੀਨੀ ਬਲਾਂ ਦੇ ਅਮੀਰ ਇਤਿਹਾਸ, ਵਿਕਾਸ ਅਤੇ ਕੰਮ-ਕਾਜ਼ ਬਾਰੇ ਜਾਣੂ ਕਰਵਾਇਆ ਗਿਆ।ਬ੍ਰਿਗੇਡੀਅਰ ਪੀ.ਸੁਨੀਲ ਕੁਮਾਰ ਕਮਾਂਡਰ `ਫਲੇਮਿੰਗ ਐਰੋ ਬ੍ਰਿਗੇਡ` ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਪਣੇ ਕੀਮਤੀ ਤਜ਼ਰਬੇ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਬ੍ਰਿਗੇਡ ਦੇ ਜਵਾਨ ਅਫਸਰਾਂ ਨੇ ਵੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਾਰਤੀ ਫੌਜ ਦੇ ਲੋਕਾਚਾਰ, ਪਰੰਪਰਾ ਅਤੇ ਸ਼ਾਨਦਾਰ ਅਤੀਤ ਬਾਰੇ ਡੂੰਘੀ ਜਾਣਕਾਰੀ ਦਿੱਤੀ।ਫੇਰੀ ਦੌਰਾਨ ਵਿਦਿਆਰਥੀਆਂ ਨੂੰ ਭਾਰਤੀ ਫੌਜ ਦੇ ਮਕੈਨਾਈਜ਼ਡ ਫੋਰਸਿਜ਼ ਦੇ ਸਾਜ਼ੋ-ਸਾਮਾਨ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ।ਇੰਟਰਐਕਟਿਵ ਸੈਸ਼ਨ ਦੌਰਾਨ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਵੱਖ-ਵੱਖ ਮੁੱਦਿਆਂ `ਤੇ ਆਪਣੇ ਵਿਚਾਰ ਸਾਂਝੇ ਕੀਤੇ।ਬਹੁਤ ਸਾਰੇ ਵਿਦਿਆਰਥੀਆਂ ਲਈ ਮਿਲਟਰੀ ਸਟੇਸ਼ਨ ਦਾ ਇਹ ਪਹਿਲਾ ਦੌਰਾ ਕੀਤਾ ਸੀ।ਇਸ ਫੇਰੀ ਨੇ ਵਿਦਿਆਰਥੀਆਂ ਨੂੰ ਰਾਸ਼ਟਰ ਦੀ ਸੁਰੱਖਿਆ ਪ੍ਰਤੀ ਭਾਰਤੀ ਫੌਜ ਦੀ ਵਚਨਬੱਧਤਾ ਦੀ ਇੱਕ ਵਿਸ਼ਾਲ ਦਿੱਖ ਪ੍ਰਦਾਨ ਕੀਤੀ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media