ਅੰਮ੍ਰਿਤਸਰ, 27 ਅਪ੍ਰੈਲ (ਸੁਖਬੀਰ ਸਿੰਘ) – ਕੱਚਾ ਤੇ ਆਉਟਸਰੋਸਿੰਗ ਸਾਂਝਾ ਮੁਲਾਜ਼ਮ ਫਰੰਟ ਵਲੋਂ 4 ਮਈ ਨੂੰ ਜਲੰਧਰ ਵਿਖੇ ਮਹਾਂ ਰੈਲੀ ਕਰਵਾਈ ਜਾ ਰਹੀ । ਇਸ ਵਿੱਚ ਸ਼ਮੂਲੀਅਤ ਕਰਨ ਲਈ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਪੰਜਾਬ ਦੇ ਸਮੂਹ ਮੰਡਲਾਂ ਵਿੱਚ ਮੀਟਿੰਗਾਂ ਕਰਕੇ ਜੰਗਲਾਤ ਕਾਮਿਆਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।ਨਰਸਰੀ ਇਬਣ ਵਿਖੇ ਮੀਟਿੰਗ ਦੌਰਾਨ ਹਰਿੰਦਰ ਕੁਮਾਰ ਐਮਾਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਤੇਰਾਂ ਚੌਦਾਂ ਮਹੀਨਿਆਂ ਤੋਂ ਮੁਲਾਜ਼ਮਾਂ ਨਾਲ ਕੁਫ਼ਰ ਤੋਲ ਕੇ ਟਾਇਮ ਟਪਾ ਰਹੀ ਹੈ।ਜਿਸ ਦੇ ਨਤੀਜੇ ਵਜੋਂ ਕੱਚੇ ਮੁਲਾਜ਼ਮ ਨੂੰ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ।ਯੂਨੀਅਨ ਨੇ ਕਿਹਾ ਕਿ ਸਰਕਾਰ ਨੂੰ ਹੋਸ਼ ਵਿੱਚ ਲਿਆਉਣ ਵਾਸਤੇ ਜੰਗਲਾਤ ਦੇ ਸੈਂਕੜੇ ਕੱਚੇ ਕਾਮੇ 4 ਮਈ ਨੂੰ ਮਹਾਂ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਨਗੇ।ਮੀਟਿੰਗ ਵਿੱਚ ਬਲਜਿੰਦਰ ਸਿੰਘ ਖੈਰਦੀਨਕੇ, ਬਲਵਿੰਦਰ ਕੌਰ ਬੋਹੜੂ ਆਦਿ ਸ਼ਾਮਲ ਸਨ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …