ਅੰਮ੍ਰਿਤਸਰ, 4 ਮਈ (ਸੁਖਬੀਰ ਸਿੰਘ) – ਕੈਬਨਿਟ ਖੇਤੀਬਾੜੀ ਪੰਚਾਇਤਾਂ ਐਨ.ਆਰ.ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਹੁਕਮਾਂ ਅਤੇ ਜਿਲ੍ਹਾ ਮੁੱਖ
ਖੇਤੀਬਾੜੀ ਅਫਸਰ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਮਿਸ਼ਨ ਉਨਤ ਕਿਸਾਨ ਮਿੱਤਰ ਟ੍ਰਨਿੰਗ ਜਿਲ੍ਹਾ ਅੰਮ੍ਰਿਤਸਰ ਖੇਤੀਬਾੜੀ ਅਤੇ ਕਿਸਾਨ ਸਿਖਲਾਈ ਭਲਾਈ ਵਿਭਾਗ ਪੰਜਾਬ ਵਲੋਂ ਸਿਲੈਕਟ ਕੀਤੇ ਕਿਸਾਨ ਮਿੱਤਰਾਂ ਦੀ ਤਿੰਨ ਦਿਨਾ ਟ੍ਰੇਨਿੰਗ ਕਰਵਾਈ ਗਈ।ਜਿਸ ਵਿੱਚ ਐਸ.ਐਮ.ਐਸ ਕਮ-ਖੇਤੀਬਾੜੀ ਅਫਸਰ ਸੁਖਰਾਜਬੀਰ ਸਿੰਘ ਗਿੱਲ, ਪੌਦ ਸੁਰੱਖਿਆ/ ਖੇਤੀਬਾੜੀ ਅਫਸਰ ਅਮਰਜੀਤ ਸਿੰਘ, ਵੇਰਕਾ ਦੇ ਅਫਸਰ ਹਰਪ੍ਰੀਤ ਸਿੰਘ, ਮਜੀਠਾ ਦੇ ਅਫਸਰ ਕਮ-ਡੀ.ਡੀ.ਓ ਤੇਜਿੰਦਰ ਸਿੰਘ, ਚੌਗਾਵਾਂ ਦੇ ਅਫਸਰ ਬਲਜਿੰਦਰ ਸਿੰਘ, ਅਟਾਰੀ ਦੇ ਅਫਸਰ ਰਮਨ ਕੁਮਾਰ, ਕੇ.ਵੀ.ਕੇ ਤੋਂ ਪ੍ਰੋਫੈਸਰ ਰਮਿੰਦਰ ਕੌਰ, ਮੈਡਮ ਆਸਥਾ, ਏ.ਡੀ.ਓ ਮਨਦੀਪ ਸਿੰਘ, ਵਿਸਥਾਰ ਅਫਸਰ ਪ੍ਰਭਦੀਪ ਗਿੱਲ ਚੇਤਨਪੁਰਾ, ਏ.ਡੀ.ਓ ਗੁਰਵਿੰਦਰ ਸਿੰਘ, ਏ.ਈ.ਓ ਹਰਪ੍ਰੀਤ ਸਿੰਘ, ਹਰਗੁਰਨਾਹਦ ਸਿੰਘ, ਪ੍ਰਦੀਪ ਮਾਹਲਾ, ਜਸਪਾਲ ਸਿੰਘ ਅਟਾਰੀ, ਜਸਦੀਪ ਸਿੰਘ, ਹਰਜਿੰਦਰ ਸਿੰਘ, ਪ੍ਰਭਜੋਤ ਸਿੰਘ ਰਈਆ, ਜਗਦੀਪ ਰਾਜਾਸਾਂਸੀ, ਜਗਤਾਰ ਸਿੰਘ ਤਰਸਿੱਕਾ, ਬੀ.ਟੀ.ਐਮ ਬਬਨਬੀਰ ਸਿੰਘ, ਏ.ਐਸ.ਆਈ ਨਵਨੀਤ ਕੌਰ, ਮਲਕੀਤ ਸਿੰਘ, ਜਗਬੀਰ ਸਿੰਘ, ਸੁਖਜਿੰਦਰ ਸਿੰਘ, ਪਲਵਿੰਦਰ ਸਿੰਘ ਹਰਮਨਬੀਰ ਸਿੰਘ, ਸਿਮਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਤਿਲਕ ਰਾਜ, ਮੇਲਾ ਰਾਮ ਆਦਿ ਕਿਸਾਨ ਹਾਜ਼ਰ ਸਨ।
ਜਿਲ੍ਹਾ ਮੁੱਖ ਖੇਤੀਬਾੜੀ ਅਫਸਰ ਜਤਿੰਦਰ ਸਿੰਘ ਗਿੱਲ ਨੇ ਆਪਣੇ ਸੰਬੋਧਨ ਵਿਚ ਕਿਸਾਨਾ ਨੂੰ ਕਿਹਾ ਕਿ ਬਾਸਮਤੀ ਦੀ ਪੈਦਾਵਾਰ ਵੱਧ ਤੋਂ ਵੱਧ ਕੀਤੀ ਜਾਵੇ।ਉਹਨਾਂ ਕਿਹਾ ਕਿ ਜਿਹੜੀਆ ਖੇਤੀਬਾੜੀ ਦਵਾਈਆਂ ਨੂੰ ਸਰਕਾਰ ਨੇ ਬੰਦ ਕੀਤਾ ਜਾਂ ਪਾਬੰਦੀ ਲਾਈ ਉਹ ਕਿਸਾਨ ਆਪਣੇ ਖੇਤਾਂ ਵਿੱਚ ਬਿਲਕੁੱਲ ਨਾ ਵਰਤਣ ਅਤੇ ਮਹਿਕਮੇ ਦੀ ਸਲਾਹ ‘ਤੇ ਚੱਲਦਿਆਂ ਆਪਣੇ ਆਪਣੇ ਪਿੰਡ ਦੇ ਕਿਸਾਨ ਮਿੱਤਰ ਦੇ ਸੰਪਰਕ ਵਿੱਚ ਰਹਿ ਕੇ ਜਾਂ ਉਨਾਂ ਨਾਲ ਸਿੱਧੀ ਪਹੁੰਚ ਵੀ ਕਰ ਸਕਦੇ ਹਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media