Wednesday, August 12, 2026

ਸ਼ਹਿਰ ਵਿਚ 22 ਸਥਾਨਾਂ ਤੇ ਹੋ ਚੱਲ ਰਹੀ ‘ਸੀ.ਐਮ ਦੀ ਯੋਗਸ਼ਾਲਾ’- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 4 ਮਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਿਹਤਮੰਦ ਤੇ ਖੁਸ਼ਹਾਲ ਪੰਜਾਬ ਦੀ ਸਿਰਜਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ‘ਸੀ.ਐਮ ਦੀ ਯੋਗਸ਼ਾਲਾ’ ਨੂੰ ਸ਼ਹਿਰ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਹੁਣ ਤੱਕ 22 ਵੱਖ-ਵੱਖ ਸਥਾਨਾਂ ‘ਤੇ ਯੋਗਸ਼ਾਲਾ ਰਾਹੀਂ ਲੋਕਾਂ ਨੂੰ ਯੋਗ ਸਿਖਲਾਈ ਦਿੱਤੀ ਜਾ ਰਹੀ ਹੈ।ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਇੰਨ੍ਹਾਂ ਯੋਗਸ਼ਾਲਾਵਾਂ ਵਿੱਚ ਸਿਖਲਾਈ ਯਾਫਤਾ ਯੋਗਾ ਮਾਹਿਰ ਖੁੱਲ੍ਹੇ ਪਾਰਕਾਂ ਤੇ ਹੋਰ ਜਨਤਕ ਥਾਵਾਂ ‘ਤੇ ਲੋਕਾਂ ਨੂੰ ਮੁਫਤ ਯੋਗਾ ਸਿਖਾ ਰਹੇ ਹਨ।
ਉਨਾਂ ਦੱਸਿਆ ਕਿ ਇਸ ਵੇਲੇ ਸ੍ਰੀ ਗੁਰੂ ਰਾਮਦਾਸ ਅਰਬਨ ਅਸਟੇਟ, ਸਹਿਜ਼ ਇੰਨਕਲੇਵ, ਰਣਜੀਤ ਐਵੀਨਿਊ ਹਾਊਸਿੰਗ ਬੋਰਡ ਕਾਲੋਨੀ, ਐਸ.ਜੀ ਇਨਕਲੇਵ, ਵੀਰ ਗਾਰਡਨ, ਆਂਸਲ ਟਾਵਰ, ਅਲਫਾ ਇੰਟਰਨੈਸ਼ਲ ਸਿਟੀ, ਇੰਟਰਨੈਸ਼ਨਲ ਸਿਟੀ, ਦੇਵੀ ਪਾਰਕ, ਗਣੇਸ਼ ਮੰਦਿਰ, ਅਨਮੋਲ ਐਨਕਲੇਵ, ਬਾਬਾ ਦੀਪ ਸਿੰਘ ਪਾਰਕ, ਬਾਬਾ ਬੁੱਢਾ ਜੀ ਪਾਰਕ, ਸੀ.ਪੀ ਪਾਰਕ, ਕੋਟ ਖਾਲਸਾ, ਕਿਰਪਾ ਨਗਰ, ਕਬੀਰ ਪਾਰਕ, ਜੁਝਾਰ ਐਨਕਲੇਵ, ਸਵਾਮੀ ਦਯਾਨੰਦ ਪਾਰਕ, ਕੰਪਨੀ ਬਾਗ, ਸ਼ਿਵਾਜੀ ਪਾਰਕ ਵਿਚ ਸਵੇਰੇ 6.00 ਤੋਂ 7.00 ਵਜੇ ਤੱਕ ਯੋਗਾ ਕਲਾਸ ਲੱਗ ਰਹੀ ਹੈ।ਐਰੋ ਸਿਟੀ ਅਤੇ ਡਰੀਮ ਸਿਟੀ ‘ਚ ਵੀ ਸਵੇਰੇ 7.00 ਵਜੇ ਤੋਂ 8=00 ਵਜੇ ਤੱਕ ਯੋਗਸ਼ਾਲਾ ਲੱਗਦੀ ਹੈ, ਜਦਕਿ ਬਲਿਊ ਇਨਕਲੇਵ ਵਿਚ ਸਵੇਰੇ 5.00 ਤੋਂ 6.00 ਵਜੇ ਤੱਕ ਯੋਗਸ਼ਾਲਾ ਲਗਾਈ ਜਾ ਰਹੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਥੇ ਵੀ 25 ਲੋਕ ਇਕੱਠੇ ਹੋ ਕੇ ਯੋਗਾ ਕਰਨ ਲਈ ਤਿਆਰ ਹੋਣਗੇ ਉਹ ਮੁਫ਼ਤ ਵਿੱਚ ਯੋਗ ਸਿਖਲਾਈ ਲੈਣ ਲਈ ਟੋਲ ਫਰੀ ਨੰਬਰ 76694-00500 ‘ਤੇ ਸੰਪਰਕ ਕਰ ਸਕਦੇ ਹਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …