ਸੰਗਰੂਰ, 8 ਮਈ (ਜਗਸੀਰ ਲੌਂਗੋਵਾਲ) – ਖੇਡਾਂ ਹਮੇਸ਼ਾਂ ਜਿੱਤਣ ਲਈ ਹੀ ਨਹੀਂ ਖੇਡੀਆਂ ਜਾਂਦੀਆਂ, ਇਹ ਸਾਨੂੰ ਜ਼ਿੰਦਗੀ ਦੇ ਬਹੁਤ ਵੱਡੇ ਸਬਕ ਵੀ ਸਿਖਾਉਂਦੀਆਂ
ਹਨ।ਮੁੱਕੇਬਾਜ਼ੀ ਦੀ ਖੇਡ ਸਾਨੂੰ ਆਪਣੀ ਜ਼ਿੰਦਗੀ ਵਿੱਚ ਕਮਜ਼ੋਰ ਹਲਾਤਾਂ ਨੂੰ ਮੁੱਕਾ ਮਾਰ ਕੇ ਅੱਗੇ ਵਧਣਾ ਸਿਖਾਉਂਦੀ ਹੈ।ਅਜਿਹਾ ਹੀ ਸਿਰਕੱਢ ਕੀਰਤੀਮਾਨ ਸਥਾਪਿਤ ਕੀਤਾ ਹੈ ਅਕਾਲ ਅਕੈਡਮੀ ਬਾਘਾ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਮਨਵੀਰ ਕੌਰ ਨੇ।ਜਿਲ੍ਹਾ ਫਾਜ਼ਿਲਕਾ ਵਿਖੇ ਹੋਈ ਚੌਥੀ ਸਬ-ਜੂਨੀਅਰ (ਲੜਕੀਆਂ) ਪੰਜਾਬ ਸਟੇਟ ਬਾਕਸਿੰਗ ਚੈਂਪੀਅਨਸ਼ਿਪ 2023 ਵਿੱਚ ਅਕਾਲ ਅਕੈਡਮੀ ਬਾਘਾ ਦੀਆਂ ਤਿੰਨ ਵਿਦਿਆਰਥਣਾਂ ਮਨਵੀਰ ਕੌਰ, ਗਗਨਦੀਪ ਕੌਰ ਅਤੇ ਕਿਰਨਦੀਪ ਕੌਰ ਨੇ ਹਿੱਸਾ ਲਿਆ।
ਇਸ ਚੈਂਪੀਅਨਸ਼ਿਪ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੀ ਮਨਵੀਰ ਕੌਰ ਦਾ ਜਨਮ ਇਕ ਛੋਟੇ ਜਿਹੇ ਪਿੰਡ ਫੱਲੜ ਵਿਖੇ ਪਿਤਾ ਜਗਤਾਰ ਸਿੰਘ ਅਤੇ ਮਾਤਾ ਪ੍ਰਭਜੋਤ ਕੌਰ ਦੇ ਘਰ ਹੋਇਆ।ਪਰਿਵਾਰ ਅਤੇ ਅਕੈਡਮੀ ਦੇ ਸਰੀਰਕ ਸਿੱਖਿਆ ਅਧਿਆਪਕ ਸਰਬਜੀਤ ਸਿੰਘ ਅਤੇ ਪ੍ਰਿੰਸੀਪਲ ਸ੍ਰੀਮਤੀ ਰਵਿੰਦਰ ਕੌਰ ਦੀ ਅਗਵਾਈ ਹੇਠ ਇਸ ਵਿਦਿਆਰਥਣ ਨੇ ਸਟੇਟ ਪੱਧਰ ਦੀ ਮੁੱਕੇਬਾਜ਼ੀ ਵਿਚ ਤੀਸਰਾ ਸਥਾਨ ਹਾਸਲ ਕੀਤਾ ਹੈ।ਅਕੈਡਮੀ ਦੀ ਵਿਦਿਆਰਥਣ ਦੀ ਇਸ ਪ੍ਰਾਪਤੀ ਦੀ ਇਲਾਕੇ ਵਿੱਚ ਖੂਬ ਚਰਚਾ ਹੋ ਰਹੀ ਹੈ।ਮਨਵੀਰ ਕੌਰ ਆਪਣੀ ਜਿੰਦਗੀ ਵਿੱਚ ਆਈ.ਪੀ.ਐਸ ਬਣਨਾ ਚਾਹੁੰਦੀ ਹੈ।ਪ੍ਰਮਾਤਮਾ ਕਰੇ ਇਹ ਬੱਚੀਆਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਦੀਆਂ ਰਹਿਣ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media