ਅੰਮ੍ਰਿਤਸਰ, 8 ਮਈ (ਸੁਖਬੀਰ ਸਿੰਘ) – ਗੌਰਮਿੰਟ ਮੈਡੀਕਲ ਕਾਲਜ ਅਧੀਨ ਆਉਂਦੇ ਗੁਰੂ ਨਾਨਕ ਹਸਪਤਾਲ਼ ਦੇ ਬੇਬੇ ਨਾਨਕੀ ਬੱਚਾ ਵਾਰਡ ਵਿਖੇ ਡਾਕਟਰਾਂ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ।ਡਾਕਟਰ ਸੰਦੀਪ ਅਗਰਵਾਲ ਨੇ ਦੱਸਿਆ ਕਿ ਇਸ ਕੈਂਪ ਵਿੱਚ 200 ਡਾਕਟਰ, ਨਰਸ ਅਤੇ ਮੈਡੀਕਲ ਕਾਲਜ ਦੇ ਵਿਦਿਆਰਥੀ ਸ਼ਾਮਲ ਹੋਏ ਡਾਕਟਰ ਮਨਮੀਤ ਕੌਰ ਸੋਢੀ ਹੈਡ ਪ੍ਰੋਫੈਸਰ ਬੱਚਾ ਵਿਭਾਗ ਨੇ ਕੈਂਪ ਦੀ ਸ਼ੁਰੂਆਤ ਆਪਣਾ ਖੂਨਦਾਨ ਕਰਕੇ ਕੀਤੀ।ਡਾਕਟਰ ਨੀਰਜ਼ ਸਹਿਗਲ ਅਸਿਸਟੈਂਟ ਪ੍ਰੋਫੈਸਰ ਬੱਚਾ ਵਿਭਾਗ, ਡਾਕਟਰ ਪਰਮਿੰਦਰ ਸਿੰਘ ਗਰੋਵਰ ਜਿਲਾ ਗਵਰਨਰ ਰੋਟਰੀ ਕਲੱਬ, ਡਾ. ਸ਼ਾਲੂ ਅਗਰਵਾਲ ਪ੍ਰਧਾਨ ਰੋਟਰੀ ਕਲੱਬ ਪੱਛਮੀ ਅਤੇ ਡਾ. ਜਸਪ੍ਰੀਤ ਸਿੰਘ ਗਰੋਵਰ, ਡਾ. ਨਰੇਸ਼ ਗਰੋਵਰ, ਡਾ. ਰਾਜੇਸ਼ ਕਪਿਲਾ ਨੇ ਵੀ ਖੂਨਦਾਨ ਕੀਤਾ।ਥੈਲੀਸੀਮੀਆ ਦੇ ਬੱਚਿਆਂ ਨੇ ਡਾਕਟਰਾਂ ਨੂੰ ਸਰਟੀਫਿਕੇਟ ਵੰਡੇ ਅਤੇ ਖੂਨਦਾਨ ਕਰਨ ਵਾਲੇ ਡਾਕਟਰਾਂ ਨੂੰ ਪੌਦੇ ਦੇ ਕੇ ਸਨਮਾਨਿਤ ਕੀਤਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …