ਸੰਗਰੂਰ, 8 ਮਈ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਦੇ ਡਿਸਟ੍ਰਿਕਟ 321-ਐਫ ਦੇ ਲਾਇਨਿਸਟਕ ਵਰ੍ਹੇ 2023-24 ਦੇ ਜਿਲ੍ਹਾ ਗਵਰਨਰ ਐਮ.ਜੇ.ਐਫ
ਲਾਇਨ ਗੁਰਚਰਨ ਸਿੰਘ ਕਾਲੜਾ ਨੇ ਇੱਕ ਮੀਟਿੰਗ ਦੌਰਾਨ ਆਉਣ ਵਾਲੇ ਸਾਲ਼ ਵਿੱਚ ਸਮਾਜ ਭਲਾਈ ਲਈ ਕੀਤੇ ਜਾਣ ਵਾਲੇ ਕੰਮਾਂ ਦੀ ਜਾਣਕਾਰੀ ਦਿੱਤੀ ਅਤੇ ਆਪਣੀ ਨਵੀਂ ਕੈਬਿਨੇਟ ਦਾ ਐਲਾਨ ਕੀਤਾ।ਉਹਨਾਂ ਨੇ ਲਾਇਨ ਕਲੱਬ ਸੰਗਰੂਰ ਮੇਨ ਦੇ ਚਾਰਟਰ ਪ੍ਰਧਾਨ ਐਡਵੋਕੇਟ ਲਾਇਨ ਸ਼ਰੂਤੀ ਗਰਗ ਨੂੰ ਰੀਜ਼ਨ 11 ਵਿੱਚ ਜ਼ੋਨ-1 ਦਾ ਚੇਅਰਮੈਨ ਨਿਯੁੱਕਤ ਕੀਤਾ।ਇਸ ਨਿਯੁੱਕਤੀ ਲਈ ਲਾਇਨ ਸ਼ਰੂਤੀ ਗਰਗ ਅਤੇ ਸਾਰੇ ਕਲੱਬ ਮੈਂਬਰਾਂ ਨੇ ਜਿਲ੍ਹਾ ਗਵਰਨਰ ਐਮ.ਜੇ.ਐਫ ਲਾਇਨ ਗੁਰਚਰਨ ਸਿੰਘ ਕਾਲੜਾ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹਨਾਂ ਵਲੋਂ ਦਿੱਤੀ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media