ਸੰਗਰੂਰ, 9 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਹਾਈਟਸ ਪਬਲਿਕ ਸਕੂਲ ਖੋਖਰ ਵਿਖੇ ਰੈਡ ਕਰਾਸ ਡੇ ਮਨਾਇਆ ਗਿਆ।ਬੱਚਿਆਂ ਵਲੋਂ ਇਕ ਨਾਟਕ
ਖੇਡਿਆ ਗਿਆ।ਜਿਸ ਵਿੱਚ ਮੁੱਢਲੀ ਸਹਾਇਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸੱਟ ਲੱਗਣ ‘ਤੇ ਜਾਂ ਕਿਸੇ ਹੋਰ ਐਮਰਜੈਂਸੀ ਵਿੱਚ ਜ਼ਰੂਮੰਦ ਦੀ ਸਹਾਇਤਾ ਕਰ ਸਕਦੇ ਹਾਂ।ਬੱਚਿਆਂ ਨੇ ਕਿਹਾ ਕਿ ਰੈਡਕਰਾਸ ਅੰਦੋਲਨ ਹੈਨਰੀ ਦੋਨਾਂਟ ਦੇ ਜਨਮ ਦਿਨ ਮੌਕੇ 8 ਮਈ ਨੂੰ ਮਨਾਇਆ ਜਾਂਦਾ ਹੈ ਜਿਸ ਨੇ ਅੰਤਰਰਾਸ਼ਟਰੀ ਰੈਡ ਕ੍ਰਾਸ ਕਮੇਟੀ ਦਾ ਗਠਨ ਕੀਤਾ ਸੀ ਅਤੇ ਅੱਜ ਇਹ ਦਿਨ ਦੇਸ਼ ਵਿਦੇਸ਼ ਵਿਚ ਮਨਾਇਆ ਜਾਂਦਾ ਹੈ।ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਤਰੁਣਾ ਅਰੋੜਾ ਨੇ ਬੱਚਿਆਂ ਨੂੰ ਕਿਹਾ ਕਿ ਸਾਨੂੰ ਸਭ ਨੂੰ ਖੂਨਦਾਨ ਕਰਨਾ ਚਾਹੀਦਾ ਹੈ।ਸਕੂਲ ਚੇਅਰਮੈਨ ਸੰਜੇ ਸਿੰਗਲਾ ਨੇ ਕਿਹਾ ਕੇ ਜ਼ਿੰਦਗੀ ਬਚਾਉਣ ਲਈ ਮੁੱਢਲੀ ਸਹਾਇਤਾ ਦੇ ਗੁਰ ਹਰੇਕ ਨੂੰ ਪਤਾ ਹੋਣੇ ਚਾਹੀਦੇ ਹਨ ਤਾਂ ਜੋ ਜਰੂਰਤ ਪੈਣ ‘ਤੇ ਜਾਂ ਫਿਰ ਕੋਈ ਅਣਸੁਖਾਵੀਂ ਘਟਨਾ ਵਾਪਰਨ ਲੋੜਮੰਦ ਦੀ ਮਦਦ ਕਰ ਕੀਤੀ ਜਾ ਸਕੇ।
ਇਸ ਮੌਕੇ ਸਕੂਲ ਅਧਿਆਪਕ ਵੰਦਨਾ, ਸਿਮਰਨ , ਮਨਦੀਪ, ਅਯੁਸ਼ੀ, ਸ਼ਿਖਾ, ਮਾਨਸੀ, ਗੁਰਪ੍ਰੀਤ, ਅੰਮ੍ਰਿਤਪਾਲ, ਸੁਰਭੀ, ਸੁਖਵਿੰਦਰ, ਗੋਬਿੰਦ, ਬੇਅੰਤ, ਸਰਬਜੀਤ, ਮਨਪ੍ਰੀਤ, ਅੱਕੀ, ਰਾਜਿੰਦਰ, ਸੰਦੀਪ, ਮਮਤਾ, ਨਵਨੀਤ ਆਦਿ ਮੌਜ਼ੂਦ ਸਨ।
Check Also
ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ
ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …
Punjab Post Daily Online Newspaper & Print Media