ਅੰਮ੍ਰਿਤਸਰ, 9 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ‘ਵਕਤ-ਏ-ਰੁਖ਼ਸਤ’ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ।ਕਾਲਜ।ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਪ੍ਰੋਗਰਾਮ ਕੋਆਰਡੀਨੇਟਰ ਡਾ. ਚੰਚਲ ਬਾਲਾ ਨੇ ਪੌਦਾ ਭੇਟ ਕਰ ਕੇ ਉਨਾਂ ਦਾ ਸਵਾਗਤ ਕੀਤਾ।
ਪ੍ਰੋਗਰਾਮ ਦਾ ਆਗਾਜ਼ ਡਾ. ਸੁਰਿੰਦਰ ਵਾਇਸ ਪ੍ਰਿੰਸੀਪਲ ਪ੍ਰੋ. ਰਵਿੰਦਰ ਕੌਰ ਤੇ ਪ੍ਰੋਗਰਾਮ ਕੋਆਰਡੀਨੇਟਰ ਡਾ. ਚੰਚਲ ਬਾਲਾ ਨੇ ਸ਼ਮਾ ਰੌਸ਼ਨ ਕਰਕੇ ਕੀਤਾ।ਵਿਦਿਆਰਥਣਾਂ ਵਲੋਂ ਮਾਡਲਿੰਗ, ਡਾਂਸ, ਗੀਤ ਪੇਸ਼ਕਾਰੀ, ਗੇਮਾਂ ਆਦਿ ਦੁਆਰਾ ਮੰਨੋਰੰਜਨ ਕੀਤਾ ਗਿਆ।ਜੂਨੀਅਰ ਵਿਦਿਆਰਥਣਾਂ ਦੀ ਤਰਫ਼ੋਂ ਸਿਮਰਨਜੀਤ ਕੌਰ ਬੀ.ਏ ਸਮੈਸਟਰ ਚੌਥਾ ਦੀ ਵਿਦਿਆਰਥਣ ਨੇ ਆਪਣੇ ਸੀਨੀਅਰ ਵਿਦਿਆਰਥਣਾਂ ਪ੍ਰਤੀ ਭਾਵੁਕਤਾ, ਸਨੇਹ, ਪਿਆਰ ਨੂੰ ਦਰਸਾਉਂਦੀ ਇਕ ਸਪੀਚ ਪੇਸ਼ ਕੀਤੀ ਅਤੇ ਸੀਨੀਅਰ ਵਿਦਿਆਰਥਣਾਂ ਦੀ ਤਰਫ਼ ਤੋਂ ਰਵਨੀਤ ਕੌਰ ਬੀ.ਸੀ.ਏ ਸਮੈਸਟਰ ਛੇਵਾਂ ਦੀ ਵਿਦਿਆਰਥਣ ਨੇ ਕਾਲਜ ਪ੍ਰਤੀ ਸਨੇਹ, ਅਧਿਆਪਕਾਂ ਵਲੋਂ ਮਿਲੇ ਗਿਆਨ, ਪਿਆਰ ਅਤੇ ਜੂਨੀਅਰ ਵਿਦਿਆਰਥਣਾਂ ਵਲੋਂ ਮਿਲੀ ਅਪਣੱਤ, ਮੁਹੱਬਤ ਅਤੇ ਸਤਿਕਾਰ ਨੂੰ ਭਾਵਪੂਰਨ ਸ਼ਬਦਾਂ ਰਾਹੀਂ ਪੇਸ਼ ਕੀਤਾ।
ਡਾ. ਸੁਰਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੇ ਅਗਲੇਰੇ ਜੀਵਨ ਪੰਧ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।ਉਨ੍ਹਾਂ ਕਿਹਾ ਕਿ ਕਾਲਜ ਦਾ ਨਾਂ ਤੁਹਾਡੇ ਕੈਰੀਅਰ ਨਾਲ ਹਮੇਸ਼ਾਂ ਜੁੜ ਜਾਂਦਾ ਹੈ।ਉਨ੍ਹਾਂ ਕਿਹਾ ਕਿ ਇਕ ਚੰਗੀ ਸੰਸਥਾ ਤੁਹਾਡੇ ਗਿਆਨ ਅਤੇ ਵਿਅਕਤੀਤਵ ਨੂੰ ਹੋਰ ਨਿਖੇੜ ਕੇ ਸਾਹਮਣੇ ਪ੍ਰਗਟ ਕਰਦੀ ਹੈ।ਉਨ੍ਹਾਂ ਉਮੀਦ ਜ਼ਾਹਿਰ ਕਰਦਿਆਂ ਕਿਹਾ ਕਿ ਲੜਕੀਆਂ ਕਦੇ ਵੀ ਪੜ੍ਹਾਈ ਤੇ ਆਰਥਿਕਤਾ ਤੋਂ ਵਾਂਝੀਆਂ ਨਾ ਰਹਿਣ।ਜ਼ਿੰਦਗੀ ਦੀਆਂ ਅਗਲੇਰੀਆਂ ਰਾਹਾਂ ’ਤੇ ਤੁਸੀਂ ਬੁਲੰਦੀਆਂ ਨੂੰ ਛੂਹੋ ਤੇ ਪ੍ਰਮਾਤਮਾ ਤੁਹਾਡੇ ’ਤੇ ਮੇਹਰ ਬਣਾਈ ਰੱਖਣ।
ਡਾ. ਸੁਰਿੰਦਰ ਕੌਰ ਵਲੋਂ ਮਾਡਲਿੰਗ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵੱਖ-ਵੱਖ ਟੈਗ/ਖ਼ਿਤਾਬ ਦਿੱਤੇ ਗਏ। ਜਿਨ੍ਹਾਂ ’ਚ ਮਿਸ ਕੇ.ਸੀ.ਡਬਲਯੂ, ਫਸਟ ਰਨਰ ਅੱਪ, ਸੈਕੰਡ ਰਨਰ ਅੱਪ, ਮਿਸ ਕੈਟ ਵਾਕ, ਮਿਸ ਚਾਰਮਿੰਗ, ਮਿਸ ਫ਼ੈਸਨਿਸਟਾ, ਮਿਸ ਐਲੀਗੈਂਟ, ਮਿਸ ਬਿਊਟੀਫੁੱਲ ਹੇਅਰ, ਬਿਊਟੀ ਵਿਦ ਬ੍ਰੇਨ, ਮਿਸ ਬਿਊਟੀਫੁਲ ਸਮਾਇਲ ਦੇ ਕੇ ਸਨਮਾਨਿਤ ਕੀਤਾ ਗਿਆ।ਛੇਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਵਲੋਂ ਕਾਲਜ ਅਤੇ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰ ਕਰਮਚਾਰੀਆਂ ਨੂੰ ਖ਼ੂਬਸੂਰਤ ਤੋਹਫ਼ੇ ਭੇਟ ਕੀਤੇ ਗਏ।
ਅੰਤ ’ਤੇ ਸੀਨੀਅਰ ਵਿਦਿਆਰਥਣਾਂ ਵਲੋਂ ਆਪਣੇ ਜੂਨੀਅਰ ਵਿਦਿਆਰਥਣਾਂ ਨੂੰ ਗਿਆਨ ਤੇ ਰੌਸ਼ਨੀ ਦੀ ਪ੍ਰਤੀਕ ਮਸ਼ਾਲ ਭੇਟ ਕਰ ਕੇ ਇਸ ਜਗਦੇ ਚਿਰਾਗ ਨੂੰ ਇਸੇ ਤਰ੍ਹਾਂ ਕਾਇਮ ਰੱਖਣ ਦਾ ਸੁਨੇਹਾ ਦਿੱਤਾ। ਪ੍ਰੋਗਰਾਮ ਕੋਆਰਡੀਨੇਟਰ ਡਾ. ਚੰਚਲ ਬਾਲਾ ਨੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।ਇਸ ਪ੍ਰੋਗਰਮਾ ਦੌਰਾਨ ਜੱਜ ਦੀ ਭੂਮਿਕਾ ਕਮਲਜੀਤ ਕੌਰ ਤੇ ਮਿਸਜ਼ ਪੱਲਵੀ ਨੇ ਨਿਭਾਈ।