Sunday, August 9, 2026

ਸਕੂਲ ਵਿੱਚ ਨਵੇਂ ਬਣੇ ਕਮਰੇ ਦੀਆਂ ਬਾਰੀਆਂ ਨਾ ਹੋਣ ਕਰਕੇ ਬੱਚਿਆਂ ਦੇ ਮਾਪਿਆ ਵਿੱਚ ਰੋਸ

ਮਾਪਿਆਂ, ਅਧਿਆਪਕਾਂ ਤੇ ਪਿੰਡ ਵਾਸੀਆਂ ਤੋਂ ਦਾਨ ਲੈ ਕੇ ਲੱਗਣਗੀਆਂ ਬਾਰੀਆਂ- ਪੰਚਾਇਤ ਸੈਕਟਰੀ

PPN1912201413

ਫਾਜ਼ਿਲਕਾ, 19 ਦਸੰਬਰ (ਵਿਨੀਤ ਅਰੋੜਾ) – ਪਿੰਡ ਹੌਜ ਗੰਧੜ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 2 ਕਮਰੇ ਬਣਾਉਣ ਲਈ ਸਰਕਾਰ ਵਲੋਂ ਪਿੰਡ ਦੀ ਪੰਚਾਇਤ ਨੂੰ 6 ਲੱਖ ਦੀ ਗ੍ਰਾਟ ਦਿੱਤੀ ਗਈ ਸੀ ਜਿਸ ਨਾਲ ਪੰਚਾਇਤ ਨੇ ਸਕੂਲ ਵਿੱਚ 2 ਕਮਰੇ ਤਾਂ ਬਣਵਾ ਦਿੱਤੇ, ਪਰ ਬਾਰੀਆਂ ਨਹੀ ਲੱਗਵਾਈਆ ਜਿਸ ਕਰਕੇ ਸਰਦੀ ਦੇ ਕਾਰਨ ਸਕੂਲੀ ਬੱਚਿਆਂ ਅਤੇ ਸਕੂਲ ਦੇ ਅਧਿਆਪਕਾ ਨੂੰ ਕਮਰੇ ਵਿੱਚ ਬੈੇਠਣ ‘ਤੇ ਭਾਰੀ ਪ੍ਰਸ਼ਾਨੀ ਦਾ ਸਾਹਮਣਾ ਕਰਨਾ ਪੈੇ ਰਿਹਾ ਹੈੇ।ਇਸ ਬਾਬਤ ਜਾਣਕਾਰੀ ਦਿੰਦੇ ਸਤਨਾਮ ਚੰਦ ਪੰਚ, ਮੁਖਤਿਆਰ ਸਿੰਘ ਪੰਚ, ਹੰਸ ਰਾਜ ਪੰਚ, ਮੇਨੇਜ਼ਮੇਂਟ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ, ਕਾਲਾ ਸਿੰਘ, ਜੇਠਾ ਰਾਮ, ਪੂਰਨ ਚੰਦ, ਸਕੂਲ ਦੇ ਅਧਿਆਪਕਾ ਅਤੇ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਨੂੰ ਸਕੂਲ ਵਿੱਚ 2 ਕਮਰੇ ਬਣਾਉਣ ਲਈ 6 ਲੱਖ ਦੀ ਗ੍ਰਾਂਟ ਦਿੱਤੀ ਗਈ ਸੀ ਜਿਸ ਨਾਲ 2 ਕਮਰੇ ਬਣਾਏ ਗਏ ਤੇ ਬੂਹੇ ਵੀ ਲਾ ਦਿੱਤੇ ਗਏ ਪਰ ਬਾਰੀਆ ਨਹੀ ਲਗਵਾਈਆ ਗਈਆ, ਸਰਦੀ ਦਾ ਮੌਸਮ ਹੋਣ ਕਰਕੇ ਸਕੂਲ ਵਿੱਚ ਪੜ੍ਹਦੇ ਬੱਚਿਆਂ ਨੂੰ ਕਮਰੇ ਵਿੱਚ ਬੇਠਣਾ ਮੁਸ਼ਕਲ ਹੋ ਜਾਂਦਾ ਹੇ ਕਿਉਕਿ ਬਾਰੀਆਂ ਨਾ ਹੋਣ ਕਾਰਨ ਠੰਡੀਆ ਹਵਾਵਾਂ ਸਿੱਧੀਆ ਕਰਾਸ ਕਰਦੀਆਂ ਹਨ, ਜਿਸ ਕਰਕੇ ਬੱਚਿਆਂ ਦੇ ਬਿਮਾਰ ਹੋਣ ਦਾ ਡਰ ਵੀ ਹੈ। ਉਨ੍ਹਾਂ ਦੱਸਿਆ ਕਿ ਇਸ ਬਾਬਤ ਪਿੰਡ ਦੇ ਸਰਪੰਚ ਮੁਖਤਿਆਰ ਸਿੰਘ ਨੂੰ ਵੀ ਸਕੂਲ ਵਿੱਚ ਬੁਲਾਇਆ ਗਿਆ ਤਾਂ ਸਕੂਲ ਵਿੱਚ ਇਕੱਠੇ ਹੋਏ ਸਕੂਲੀ ਬੱਚਿਆਂ ਦੇ ਮਾਪੇ ਅਤੇ ਪਿੰਡ ਦੇ ਲੋਕਾਂ ਨੇ ਸਰਪੰਚ ਨੂੰ ਨਵੇ ਬਣੇ ਕਮਰੇ ਦੀਆਂ ਬਾਰੀਆਂ ਲਗਵਾਉਣ ਬਾਰੇ ਕਿਹਾ ਗਿਆ ਤਾਂ ਉਸ ਨੇ ਕਿਹਾ ਕਿ ਬਾਰੀਆਂ ਨਾ ਲੱਗਣ ਦਾ ਕਾਰਨ ਫੰਡਾਂ ਦੀ ਘਾਟ ਹੈ।ਉਨ੍ਹਾਂ ਦੱਸਿਆ ਕਿ ਇਸ ਬਾਬਤ ਪੰਚਾਇਤ ਸੈਕਟਰੀ ਨੂੰ ਵੀ ਮੌਕੇ ਤੇ ਬਲਾਇਆ ਗਿਆ ਤਾਂ ਉਹ ਵੀ ਲੇਟ ਆਏ, ਪਰ ਉਹ ਸਹੀ ਜਵਾਬ ਨਹੀ ਦੇ ਸਕੇ।ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਬਣੇ 2 ਕਮਰਿਆਂ ਦੀਆਂ ਬਾਰੀਆਂ ਲਗਵਾਉਣ ਲਈ ਹੁਣ ਬੱਚਿਆਂ ਦੇ ਮਾਪਿਆਂ, ਸਕੂਲ ਦੇ ਅਧਿਆਪਕ ਅਤੇ ਪਿੰਡ ਵਾਸੀਆਂ ਵਲੋਂ ਪਿੰਡ ਵਿੱਚੋਂ ਪੈਸੇ ਇਕੱਠੇ ਕੀਤੇ ਜਾ ਰਹੇ ਹਨ, ਜਿਸ ਨਾਲ ਬਣੇ 2 ਕਮਰਿਆਂ ਦੀਆਂ ਬਾਰੀਆ ਲਗਵਾਈਆਂ ਜਾਣਗੀਆਂ।ਇਸ ਮੌਕੇ ਸਕੂਲ ਦੇ ਅਧਿਆਪਕਾ ਤੋਂ ਇਲਾਵਾਂ ਬੱਚਿਆਂ ਦੇ ਮਾਪੇ ਅਤੇ ਪਿੰਡ ਵਾਸੀ ਮਾਜ਼ੂਦ ਸਨ।ਜਦੋਂ ਇਸ ਬਾਬਤ ਸਰਪੰਚ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਗੱਲ ਨਹੀ ਹੋ ਸਕੀ।ਪਰ ਜਦੋਂ ਇਸ ਬਾਬਤ ਪੰਚਾਇਤ ਸੇਕਟਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਫੰਡ ਥੁੜ ਜਾਣ ਦੇ ਕਾਰਨ ਬਣਾਏ ਗਏ ਕਮਰਿਆ ਦੀਆਂ ਬਾਰੀਆਂ ਨਹੀ ਲੱਗ ਸਕੀਆ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply