

ਫਾਜ਼ਿਲਕਾ, 19 ਦਸੰਬਰ (ਵਿਨੀਤ ਅਰੋੜਾ) – ਤਰੋਬੜੀ ਨਹਿਰ ਵਿੱਚ ਨਹਿਰੀ ਵਿਭਾਗ ਵਲੋਂ ਦੇਰ ਰਾਤ ਪਾਣੀ ਛੱਡ ਦੇਣ ਦੇ ਕਾਰਨ ਤਰੋਬੜੀ ਪਿੰਡ ਕੋਲੋਂ ਨਹਿਰ ਟੁੱਟ ਜਾਣ ਦੇ ਕਾਰਨ ਕਈ ਕਿਸਾਨਾਂ ਦੇ ਖੇਤਾਂ ਵਿੱਚ ਦੁਬਾਰਾ ਕਣਕ ਦੀ ਫਸਲ ਵਿੱਚ ਪਾਣੀ ਭਰ ਗਿਆ ਅਤੇ ਟੁੱਟੀ ਨਹਿਰ ਨੂੰ ਬੰਦ ਕਰਨ ਲਈ ਕਿਸਾਨਾਂ ਨੇ ਜੇ. ਬੀ. ਸੀ ਮਸੀਨ ਨਾਲ ਬਨਿਆ। ਇਸ ਦੀ ਜਾਣਕਾਰੀ ਦਿੰਦੇ ਹੋਏ ਕਿਸਾਨ ਹਰਨਾਮ ਸਿੰਘ, ਸੁੰਦਰ ਸਿੰਘ, ਬੂਟਾ ਸਿੰਘ, ਸੁਰਿੰਦਰ ਕੁਮਾਰ, ਸੁਭਾਸ਼ ਚੰਦਰ, ਦੇਸ ਸਿੰਘ, ਅਮਰਜੀਤ ਸਿੰਘ, ਬਲਵੀਰ ਸਿੰਘ, ਲਵਲੀ ਬਜਾਜ ਨੇ ਦੱਸਿਆ ਕਿ ਨਹਿਰ ਵਿੱਚ ਬੀਤੀ ਦੇਰ ਰਾਤ ਨਹਿਰੀ ਵਿਭਾਗ ਵਲੋਂ ਪਾਣੀ ਛੱਡਣ ਦੇ ਨਾਲ ਤਰੋਬੜੀ ਕੋਲੋਂ ਨਹਿਰ ਦੇ ਟੁੱਟ ਜਾਣ ਦੇ ਕਾਰਨ ਕਰੀਬ 100 ਏਕੜ ਕਣਕ ਦੀ ਫਸ਼ਲ ਵਿੱਚ ਦੁਬਾਰਾ ਪਾਣੀ ਭਰ ਜਾਣ ਦੇ ਕਾਰਨ ਫਸ਼ਲ ਦਾ ਨੁਕਸਾਨ ਹੋਇਆ ਹੇ। ਉਨ੍ਹਾਂ ਦੱਸਿਆ ਕਿ ਕਣਕ ਦੀ ਫਸ਼ਲ ਨੂੰ ਪਹਿਲਾ ਹੀ ਪਾਣੀ ਲਗਾ ਚੁੱਕੇ ਸੀ ਪਰ ਪਾਣੀ ਦੁਬਾਰਾ ਪੇ ਜਾਣ ਦੇ ਕਾਰਨ ਕਣਕ ਦਾ ਨੁਕਸਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਨਹਿਰੀ ਵਿਭਾਗ ਦੀ ਅਣਗੇਹਲੀ ਦੇ ਕਾਰਨ ਕਿਸਾਨਾਂ ਦਾ ਕਣਕ ਦੀ ਫਸ਼ਲ ਦਾ ਭਾਰੀ ਨੁਕਸਾਨ ਹੋਇਆ ਹੇ ਜਿਸ ਦਾ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਣਕ ਦੀ ਖਰਾਬ ਹੋਈ ਫਸ਼ਲ ਦਾ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਨੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਅੱਗੇ ਤੋਂ ਪਾਣੀ ਨਾ ਛੱਡਿਆ ਜਾਵੇ। ਜਦੋਂ ਇਸ ਬਾਬਤ ਨਹਿਰੀ ਵਿਭਾਗ ਦੇ ਜੇਈ ਕੀਮਤੀ ਲਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਪਰਲੇ ਪਿੰਡਾਂ ਦੇ ਕਿਸਾਨ ਪਾਣੀ ਦੀ ਮੰਗ ਕਰਦੇ ਹਨ ਤਾਂ ਹੀ ਪਾਣੀ ਛੱਡਿਆ ਜਾਂਦਾ ਹੇ ਹੁਣ ਪਾਣੀ ਬਿਲਕੁਲ ਬੰਦ ਕਰ ਦਿੱਤਾਂ ਗਿਆ ਹੈ।
Punjab Post Daily Online Newspaper & Print Media