Friday, April 10, 2026

ਅਕੇਡੀਆ ਵਰਲ਼ਡ ਸਕੂਲ ‘ਚ ਪੰਜਾਬੀ ਕਹਾਣੀ ਤੇ ਹਿੰਦੀ ਵਿਗਿਆਪਨ ਦੇ ਮੁਕਾਬਲੇ ਕਰਵਾਏ

ਸੰਗਰੂਰ, 10 ਮਈ (ਜਗਸੀਰ ਲੌਂਗੋਵਾਲ) – ਅਕੇਡੀਆ ਵਰਲਡ ਸਕੂਲ ਵਿਖੇ ਪਿਛਲੇ ਦਿਨੀ ਜਮਾਤ ਪਹਿਲੀ ਦੇ `ਪੰਜਾਬੀ ਕਹਾਣੀ` ਅਤੇ ਜਮਾਤ ਦੂਜੀ ਦੇ `ਹਿੰਦੀ ਵਿਗਿਆਪਨ` ਮੁਕਾਬਲੇ ਕਰਵਾਏ ਗਏ।ਕਹਾਣੀ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਆਤਮ-ਵਿਸ਼ਵਾਸ ਨਾਲ਼ ਭਾਗ ਲਿਆ।ਉਨਾਂ ਵਲੋਂ ਕਹਾਣੀ ਨੂੰ ਬੜੇ ਹੀ ਸੁਚੱਜੇ ਢੰਗ ਨਾਲ਼ ਪੇਸ਼ ਕੀਤਾ ਗਿਆ।ਪੰਜਾਬੀ ਡਿਪਾਰਟਮੈਂਟ ਦੇ ਐਚ.ਓ.ਡੀ ਮਿਸ ਗੁਰਪ੍ਰੀਤ ਕੌਰ ਇਸ ਮੁਕਾਬਲੇ ਦੇ ਜੱਜ ਸਨ।ਇਹ ਮੁਕਾਬਲਾ ਦੋ ਗਰੁੱਪਾਂ (ਲਾਇਲੈਕ, ਐਸਟਰ) ਵਿੱਚ ਕਰਵਾਇਆ ਗਿਆ।ਮੁਲਾਬਲੇ ‘ਚ ਪਹਿਲਾਂ ਸਥਾਨ ਅਰਜ ਕੌਰ (ਐਸਟਰ), ਦੂਜਾ ਸਥਾਨ ਮਨਕੀਰਤ ਸਿੰਘ (ਐਸਟਰ) ਅਤੇ ਤੀਜਾ ਸਥਾਨ ਮਨਕੀਰਤ ਕੌਰ (ਲਾਇਲੈਕ) ਨੇ ਹਾਸਲ ਕੀਤਾ।
ਜਮਾਤ ਦੂਜੀ ਦੇ ਵਿਦਿਆਰਥੀਆਂ ਵਲੋਂ ਹਿੰਦੀ ਵਿਗਿਆਪਨ ਮੁਕਾਬਲਾ ਕਰਵਾਇਆ ਗਿਆ।ਇਸ ਮੁਕਾਬਲੇ ਲਈ ਹਿੰਦੀ ਡਿਪਾਰਟਮੈਂਟ ਦੇ ਐਚ.ਓ.ਡੀ ਮਿਸ ਜਸਵਿੰਦਰ ਕੌਰ ਜੱਜ ਸਨ।ਵਿਗਿਆਪਨ ਦਾ ਪ੍ਰਦਰਸ਼ਨ ਜਰੂਰੀ ਚੀਜ਼ਾਂ ਨਾਲ਼ ਕੀਤਾ ਗਿਆ।ਇਹ ਮੁਕਾਬਲਾ ਵੀ ਦੋ ਗਰੁੱਪਾਂ (ਲਾਇਲੈਕ, ਐਸਟਰ) ਵਿੱਚ ਕਰਵਾਇਆ ਗਿਆ।
ਇਸ ਮੁਕਾਬਲੇ ਵਿੱਚ ਪਹਿਲਾਂ ਸਥਾਨ ਜਯੰਤ ਜੈਨ (ਲਾਇਲੈਕ), ਦੂਜਾ ਸਥਾਨ ਰੁਹਾਨੀ ਜੈਨ (ਲਾਇਲੈਕ) ਜਸਨੂਰ ਸਿੰਘ (ਐਸਟਰ) ਅਤੇ ਤੀਜਾ ਸਥਾਨ ਵਾਹੀਨ ਪੁਰੀ (ਐਸਟਰ) ਪਰਨੀਕਾ ਪੁਰੀ (ਲਾਇਲੈਕ) ਨੇ ਹਾਸਲ ਕੀਤਾ।ਇਹਨਾਂ ਮੁਕਾਬਲਿਆਂ ਦਾ ਮੁਲਾਂਕਣ `ਬੋਲਣ ਦਾ ਹੁਨਰ, ਵਿਸ਼ੇ ਦੀ ਚੋਣ, ਆਤਮ-ਵਿਸ਼ਵਾਸ਼, ਰਚਨਾਤਮਕਤਾ ਅਤੇ ਪੇਸ਼ਕਾਰੀ` ਦੇ ਅਧਾਰ ‘ਤੇ ਕੀਤਾ ਗਿਆ।ਮੁਕਾਬਲਿਆਂ ਦੀਆਂ ਤਿਆਰੀਆਂ ਪੰਜਾਬੀ ਅਧਿਆਪਕ ਮਿਸ ਮੀਨੂ, ਮਿਸ ਰੁਪਿੰਦਰ ਕੌਰ ਅਤੇ ਹਿੰਦੀ ਅਧਿਆਪਕ ਮਿਸ ਪੂਨਮ ਅਰੋੜਾ, ਮਿਸ ਗੀਤਾ ਰਾਣੀ ਵਲੋਂ ਕਾਰਵਾਈਆਂ ਗਈਆਂ ਸਨ।ਸਕੂਲ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਅਤੇ ਚੇਅਰਮੈਨ ਸਰ ਗਗਨਦੀਪ ਸਿੰਘ ਅਨੁਸਾਰ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਵਧਾਉਂਦੇ ਹਨ।ਉਹਨਾਂ ਨੇ ਇਸ ਕਾਰਗੁਜ਼ਾਰੀ ਲਈ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …