Wednesday, July 16, 2025
Breaking News

ਆਈ-ਵੀਜ਼ਨ ਫਾਊਂਡੇਸ਼ਨ ਵਲੋਂ ਅਕਾਲ ਅਕੈਡਮੀ ਉਡਤ ਸੈਦੇਵਾਲਾ ਵਿਖੇ ਅੱਖਾਂ ਦਾ ਫ੍ਰੀ ਕੈਂਪ

ਸੰਗਰੂਰ, 10 ਮਈ (ਜਗਸੀਰ ਲੌਂਗੋਵਾਲ) – ਆਈ-ਵੀਜ਼ਨ ਫਾਊਂਡੇਸ਼ਨ ਵਲੋਂ ਕਲਗੀਧਰ ਟਰੱਸਟ ਦੇ ਅਧੀਨ ਚੱਲ ਰਹੀ ਅਕਾਲ ਅਕੈਡਮੀ ਉੱਡਤ ਸੈਦੇਵਾਲਾ ਵਿਖੇ ਅੱਖਾਂ ਦਾ ਫਰੀ ਚੈਕਅੱਪ ਕੈਂਪ ਲਗਾਇਆ ਗਿਆ।ਟੀਮ ਨੇ ਪਹਿਲੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਅਤੇ ਸਮੂਹ ਸਟਾਫ ਦੀਆਂ ਅੱਖਾਂ ਦਾ ਮਾਹਿਰ ਡਾਕਟਰਾਂ ਵੱਲੋਂ ਚੈਕਅੱਪ ਕੀਤਾ ਗਿਆ।ਇਥੇ ਤਕਰੀਬਨ 400 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਅੱਖਾਂ ਚੈਕ ਕਰਵਾਈਆਂ। ਜਿੰਨਾਂ ਬੱਚਿਆਂ ਦੀ ਨਜ਼ਰ ਘੱਟ ਜਾਂ ਕਮਜ਼ੋਰ ਪਾਈ ਗਈ, ਟੀਮ ਵਲੋਂ ਦੂਰ ਜਾਂ ਨੇੜੇ ਦੀ ਮੁਫ਼ਤ ਐਨਕ ਦੇਣ ਲਈ ਵੀ ਰਜਿਸਟ੍ਰੇਸ਼ਨ ਕੀਤੀ ਗਈ।ਟੀਮ ਵਲੋਂ ਸਕੂਲ ਨੂੰ ਪ੍ਰਸੰਸਾ-ਪੱਤਰ ਦੇ ਕੇ ਸਨਮਾਨਿਆ ਗਿਆ।ਪ੍ਰਿੰਸੀਪਲ ਹਰਪ੍ਰੀਤ ਕੌਰ ਵਲੋਂ ਪ੍ਰਿੰਸੀਪਲ ਬੜੂ ਸਾਹਿਬ ਮੈਡਮ ਨੀਲਮ ਕੌਰ ਐਮ.ਬੀ.ਬੀ.ਐਸ ਹੈਲਥ ਅਤੇ ਐਜੂਕੇਸ਼ਨ ਐਡਵਾਈਜ਼ਰ ਅਤੇ ਆਈ-ਵੀਜ਼ਨ ਫਾਊਂਡੇਸ਼ਨ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ।ਉਨ੍ਹਾਂ ਵਿਦਿਆਰਥੀਆਂ ਨੂੰ ਹਰੀਆਂ ਸਬਜ਼ੀਆਂ, ਸਹੀ ਨੀਂਦ ਲੈਣ ਅਤੇ ਮੋਬਾਈਲ ਫੋਨ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …