ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਐਨ.ਸੀ.ਸੀ ਆਰਮੀ ਵਿੰਗ ਦੇ ਕੈਡਿਟਾਂ ਨੇ ਸਰੂਪ ਰਾਣੀ ਸਰਕਾਰੀ ਕਾਲਜ ਇਸਤਰੀਆਂ ਦੇ ਕਾਲਜ ਕੈਂਪਸ ਵਿੱਚ ਪੋਖਰਨ
ਦੂਜੇ ਪ੍ਰਮਾਣੂ ਟੈਸਟ ਦੇ 25 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ।ਐਨ.ਸੀ.ਸੀ ਕੈਡਿਟਾਂ ਨੇ ’ਰਾਸ਼ਟਰ ਦੇ ਵਿਕਾਸ ਲਈ ਪ੍ਰਮਾਣੂ ਊਰਜ਼ਾ ਦੀ ਸ਼ਾਂਤੀਪੂਰਵਕ ਵਰਤੋਂ’ ਵਿਸ਼ੇ ’ਤੇ ਇੱਕ ਨਿਊਕਲੀਅਰ ਪਾਵਰ ਪਲਾਂਟ ਦਾ ਮਾਡਲ ਤਿਆਰ ਕੀਤਾ।ਕੈਡਿਟਾਂ ਨੇ ਮਾਡਲ ਦੀ ਕਾਰਜ਼ਪ੍ਰਣਾਲੀ ਬਾਰੇ ਪ੍ਰਦਰਸ਼ਨ ਕੀਤਾ ਕਿ ਕਿਵੇਂ ਪਰਮਾਣੂ ਊਰਜ਼ਾ ਨੂੰ ਬਿਜਲੀ ਊਰਜ਼ਾ ਵਿੱਚ ਬਦਲਿਆ ਜਾਂਦਾ ਹੈ।ਤਿਆਰ ਕੀਤਾ ਮਾਡਲ ਰਾਸ਼ਟਰ ਦੇ ਵਿਕਾਸ ਲਈ ਪ੍ਰਮਾਣੂ ਊਰਜ਼ਾ ਦੇ ਸੰਭਾਵੀ ਲਾਭਾਂ ਦੀ ਇੱਕ ਵਧੀਆ ਉਦਾਹਰਣ ਸੀ।ਕੈਡਿਟਾਂ ਨੇ ਸਮਾਗਮ ਦਾ ਜਸ਼ਨ ਮਨਾਉਂਦੇ ਹੋਏ ਪੋਸਟਰ ਬਣਾਏ, ਲੇਖ ਲਿਖੇ, ਭਾਸ਼ਣ ਦਿੱਤੇ।ਇਹ ਸਾਰੀ ਗਤੀਵਿਧੀ ਕੇਅਰਟੇਕਰ ਸ਼੍ਰੀਮਤੀ ਏਕਤਾ ਵਰਮਾ ਦੀ ਦੇਖ-ਰੇਖ ਹੇਠ ਪ੍ਰਿੰਸੀਪਲ ਮੈਡਮ ਦੀ ਯੋਗ ਅਗਵਾਈ ਹੇਠ ਕਰਵਾਈ ਗਈ।
ਪ੍ਰਿੰਸੀਪਲ ਪ੍ਰੋ. (ਡਾ.) ਦਲਜੀਤ ਕੌਰ ਅਤੇ ਸੀ.ਟੀ.ਓ ਏਕਤਾ ਮੈਡਮ ਨੇ ਕੈਡਿਟਾਂ ਨਾਲ ਇੱਕ ਇੰਟਰਐਕਟਿਵ ਸੈਸ਼ਨ ਕੀਤਾ।ਇਸ ਮੌਕੇ ਕੌਂਸਲ ਮੈਂਬਰ ਅਤੇ ਹੋਰ ਸਟਾਫ਼ ਮੈਂਬਰ ਵੀ ਮੌਜ਼ੂਦ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media