ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਪ੍ਰੇਮ ਆਸ਼ਰਮ ਸੀਨੀ: ਸੈਕੰ: ਸਕੂਲ ਬੇਰੀ ਗੇਟ, ਦਾ 90ਵਾਂ ਸਥਾਪਨਾ ਦਿਵਸ ਮਨਾਇਆ ਗਿਆ।ਸਕੂਲ ਮੈਨੇਜਮੈਂਟ ਐਸੋਸੀਏਸ਼ਨ ਦੀ ਮੈਨੇਜਰ ਸ਼੍ਰੀਮਤੀ ਸੁਮਨ ਸਰੀਨ, ਮੈਂਬਰ ਆਰ.ਸੀ ਵਰਮਾ (ਸਾਬਕਾ ਪ੍ਰਿੰਸੀਪਲ ਹਿੰਦੂ ਕਾਲਜ ਅੰਮ੍ਰਿਤਸਰ), ਵਿਜੇ ਕਪੂਰ ਅਤੇ ਸਕੂਲ ਦੇ ਡਾਇਰੈਕਟਰ ਪ੍ਰਦੀਪ ਕੁਮਾਰ ਸਰੀਨ, ਪ੍ਰਿੰਸੀਪਲ ਅਰੁਣ ਖੰਨਾ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਾਂਝੇ ਤੌਰ `ਤੇ ਸਕੂਲ ਦੇ ਵਿਹੜੇ ਵਿੱਚ ਗਣਪਤੀ ਤੇ ਮਾਂ ਸਰਸਵਤੀ ਪੂਜਨ ਅਤੇ ਗਾਇਤਰੀ ਮਹਾਮੰਤਰ ਦਾ ਉਚਾਰਨ ਕਰਦੇ ਹੋਏ ਹਵਨ ਯੱਗ ਕੀਤਾ।ਸਕੂਲ ਦੀ ਪ੍ਰਬੰਧਕ ਸ਼੍ਰੀਮਤੀ ਸੁਮਨ ਸਰੀਨ ਨੇ ਸਥਾਪਨਾ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਮਨੁੱਖ ਨੂੰ ਆਪਣਾ ਟੀਚਾ ਮਿਥ ਕੇ ਉਸ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।ਅਰੁਣ ਖੰਨਾ ਨੇ 10 ਗਰੀਬ ਬੱਚਿਆਂ ਦੀ ਮਦਦ ਕਰਨ ਦਾ ਪ੍ਰਣ ਲਿਆ।ਸਕੂਲ ਦੇ ਡਾਇਰੈਕਟਰ ਪ੍ਰਦੀਪ ਕੁਮਾਰ ਸਰੀਨ ਨੇ ਦੱਸਿਆ ਕਿ ਇਸ ਸਾਲ 5ਵੀਂ ਅਤੇ 8ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ 100 ਫੀਸਦੀ ਰਿਹ।ਉਨ੍ਹਾਂ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਗਰੀਬ ਤੇ ਲੋੜਵੰਦ ਬੱਚਿਆਂ ਨੂੰ ਵਰਦੀਆਂ ਅਤੇ ਪ੍ਰਸ਼ਾਦ ਵੰਡਿਆ ਗਿਆ।
ਇਸ ਮੌਕੇ ਰਜਜ਼ਤ ਸਰੀਨ, ਵਿਪਨ ਕੁਮਾਰ, ਕਮਲਜੀਤ ਗੁਪਤਾ, ਅਜੇ ਚੌਹਾਨ, ਰੰਜੀਵ ਕੁਮਾਰ, ਰਿਸ਼ੀ ਕੱਦ, ਅਸ਼ਵਨੀ ਕੁਮਾਰ, ਰਾਹੁਲ ਦੇਵ, ਸੰਜੇ ਕੁਮਾਰ ਅਤੇ ਸਮੁੱਚਾ ਸਕੂਲ ਸਟਾਫ਼ ਹਾਜ਼ਰ ਸੀ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …