ਹੈਲਪ ਏਜ਼ ਇੰਡੀਆ ਨੇ ਆਨਲਾਈਨ ਧੋਖੇ ਬਾਰੇ ਪੈਨਸ਼ਨਰਾਂ ਨੂੰ ਕੀਤਾ ਜਾਗਰੂਕ
ਸੰਗਰੂਰ, 14 ਮਈ (ਜਗਸੀਰ ਲੌਂਗੋਵਾਲ) – ਸਥਾਨਕ ਡੀ.ਸੀ ਕੰਪਲੈਕਸ ਵਿਖੇ ਸਥਿਤ ਜਿਲ੍ਹਾ ਪੈਨਸ਼ਨਰਜ਼ ਦਫ਼ਤਰ ਵਿਖੇ ਮਈ ਮਹੀਨੇ ਵਾਲੇ ਸਾਥੀਆਂ ਦੇ ਜਨਮ
ਦਿਨ ਮਨਾਉਣ ਹਿੱਤ ਸਨਮਾਨ ਸਮਾਰੋਹ ਕੀਤਾ ਗਿਆ।ਪ੍ਰਧਾਨ ਜੀਤ ਸਿੰਘ ਢੀਂਡਸਾ ਨਾਲ ਜਗਜੀਤ ਇੰਦਰ ਸਿੰਘ ਚੇਅਰਮੈਨ, ਰਾਜ ਕੁਮਾਰ ਅਰੋੜਾ ਜਿਲ੍ਹਾ ਪ੍ਰਧਾਨ, ਰਾਮ ਲਾਲ ਪਾਂਧੀ ਜਿਲ੍ਹਾ ਸਕੱਤਰ, ਸੱਜਣ ਸਿੰਘ ਪੂਨੀਆ, ਗੁਰਦੀਪ ਸਿੰਘ ਮੰਗਵਾਲ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ।ਭੁਪਿੰਦਰ ਸਿੰਘ ਜੱਸੀ ਜਨਰਲ ਸਕੱਤਰ ਨੇ ਸਵਾਗਤੀ ਸ਼ਬਦ ਕਹੇ।ਸੁਰਿੰਦਰ ਪਾਲ ਸਿੰਘ ਸਿਦਕੀ ਪ੍ਰੈਸ ਸਕੱਤਰ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹੈਲਪ ਏਜ਼ ਇੰਡੀਆ ਵਲੋਂ ਰਾਜੂ ਸਿੰਘ ਪ੍ਰੋਜੈਕਟ ਕੋਆਰਡੀਨੇਟਰ ਪੰਜਾਬ ਅਤੇ ਸੁਖਵਿੰਦਰ ਸਿੰਘ ਫੀਲਡ ਰਿਸਪੌਂਡ ਅਫ਼ਸਰ ਸੰਗਰੂਰ ਨੇ ਡਿਜ਼ੀਟਲ ਤਰੀਕੇ ਨਾਲ ਵੱਖ-ਵੱਖ ਸਲਾਈਡਾਂ ਰਾਹੀਂ ਮੋਬਾਈਲਾਂ ‘ਤੇ ਨਿੱਤ ਹੋ ਰਹੇ ਫਰਾਡ ਤੋਂ ਬਚਣ ਦੀ ਜਾਣਕਾਰੀ ਦਿੱਤੀ।ਉਹਨਾਂ ਨੇ ਸਾਈਬਰ ਕਰਾਈਮ ਅਧੀਨ ਏ.ਟੀ.ਐਮ ਨੂੰ ਅਪਡੇਟ ਕਰਨ ਬਾਰੇ, ਲੱਖਾਂ ਦੀ ਲਾਟਰੀ ਨਿਕਲਣ ਅਤੇ ਹੋਰ ਫਰਜ਼ੀ ਸੰਦੇਸ਼ਾਂ ਬਾਰੇ ਜਾਗਰੂਕ ਹੋਣ ਲਈ ਕਿਹਾ।ਉਹਨਾਂ ਕਿਹਾ ਕਿ ਉਹ ਆਪਣੀ ਨਿੱਜੀ ਜਾਂ ਬੈਂਕ ਖਾਤਿਆਂ ਦੀ ਜਾਣਕਾਰੀ ਕਦੇ ਵੀ ਸਾਂਝੀ ਨਾ ਕਰਨ।ਕਿਸੇ ਵੀ ਤਰ੍ਹਾਂ ਦੇ ਭੇਜੇ ਲਿੰਕ ਨੂੰ ਕਲਿੱਕ ਕਰਨ ਨਾਲ ਮਾਲੀ ਨੁਕਸਾਨ ਹੋ ਸਕਦਾ ਹੈ।ਉਹਨਾਂ ਕਿਹਾ ਕਿ ਆਪਣੇ ਮੋਬਾਈਲ ਦਾ ਪਾਸਵਰਡ 6 ਜਾਂ 8 ਅੰਕਾਂ ਦਾ ਰੱਖੋ ਅਤੇ ਇਹ ਤੁਹਾਡੇ ਨਾਮ ਜਾਂ ਜਨਮ ਮਿਤੀ ‘ਤੇ ਆਧਾਰਿਤ ਨਾ ਹੋਵੇ।
ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਬਜ਼ੁਰਗਾਂ ਜਿਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਹੈ ਅਤੇ ਪ੍ਰਾਪਰਟੀ ਦਾ ਝਗੜਾ ਹੈ, ਉਹ ਵਿਭਾਗ ਦੀ ਬਜ਼ੁਰਗਾਂ ਸਬੰਧੀ ਰਾਸ਼ਟਰੀ ਹੈਲਪਲਾਈਨ ਨੰਬਰ 14567 ‘ਤੇ ਫੋਨ ਕਰਕੇ ਸਹਾਇਤਾ ਲੈ ਸਕਦੇ ਹਨ।ਡੀ.ਸੀ.ਬੀ ਬੈਂਕ ਅਧਿਕਾਰੀ ਦੀਪਕ ਸ਼ਰਮਾ ਅਤੇ ਕੁਲਵਿੰਦਰ ਸਿੰਘ ਨੇ ਪੈਨਸ਼ਨਰ਼ ਸਾਥੀਆਂ ਲਈ ਬੈਂਕ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।ਸੰਸਥਾ ਵੱਲੋਂ ਦੋਨਾਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਪ੍ਰਧਾਨਗੀ ਮੰਡਲ ਦੇ ਨਾਲ ਸਵਾਮੀ ਰਾਵਿੰਦਰ ਗੁਪਤਾ, ਸਤਪਾਲ ਸਿੰਗਲਾ, ਲਾਭ ਸਿੰਘ, ਡਾ. ਨਰਵਿੰਦਰ ਸਿੰਘ ਕੌਸ਼ਲ, ਗੁਰਦੇਵ ਸਿੰਘ ਭੁੱਲਰ, ਸੁਰਿੰਦਰ ਪਾਲ ਸਿੰਘ ਸਿਦਕੀ, ਰਾਵਿੰਦਰ ਸਿੰਘ ਗੁੱਡੂ ਆਦਿ ਨੇ ਸਨਮਾਨਿਤ ਕੀਤਾ।
ਜਨਮ ਦਿਨ ਵਾਲੇ ਮੈਂਬਰ ਹਰਪਾਲ ਸਿੰਘ, ਅਵਤਾਰ ਸਿੰਘ ਗਿੱਲ, ਜਗਦੀਸ਼ ਰਾਏ, ਕਿਸ਼ੋਰੀ ਲਾਲ, ਮਹੇਸ਼ ਕੁਮਾਰ ਜੋਹਰ, ਬਲਦੇਵ ਰਾਜ ਮਦਾਨ, ਸੁਭਾਸ਼ ਚੰਦ, ਜਸਵੰਤ ਸਿੰਘ, ਹਰਦਰਸ਼ਨ ਪਾਲ, ਨਿਹਾਲ ਸਿੰਘ ਮਾਨ, ਤੇਜਾ ਸਿੰਘ, ਗੁਰਦੇਵ ਕੌਰ, ਸੁਰੇਸ਼ ਜਿੰਦਲ, ਸ਼ਿੰਗਾਰਾ ਸਿੰਘ ਆਦਿ ਨੂੰ ਹਾਰ ਪਾ ਕੇ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ।ਰਾਜ ਕੁਮਾਰ ਅਰੋੜਾ, ਗੁਰਦੀਪ ਸਿੰਘ ਮੰਗਵਾਲ, ਸੱਜਣ ਸਿੰਘ ਪੂਨੀਆ ਨੇ ਜਨਮ ਦਿਨ ਵਾਲਿਆਂ ਨੂੰ ਵਧਾਈਆਂ ਦਿੱੱਤੀਆਂ ਅਤੇ ਉਨ੍ਹਾਂ ਦੀ ਚੰਗੀ ਸਿਹਤ ਤੰਦਰੁਸਤੀ ਅਤੇ ਖੁਸ਼ੀ ਭਰਪੂਰ ਜ਼ਿੰਦਗੀ ਜਿਊਣ ਦੀ ਕਾਮਨਾ ਕੀਤੀ।ਪ੍ਰਧਾਨ ਜੀਤ ਸਿੰਘ ਢੀਂਡਸਾ ਨੇ ਧੰਨਵਾਦੀ ਸ਼਼ਬਦ ਕਹੇ।
ਇਸ ਮੌਕੇ ਤੇ ਕਰਨੈਲ ਸਿੰਘ ਸੇਖੋਂ, ਗੁਰਦੇਵ ਸਿੰਘ ਲੂੰਬਾ, ਨੰਦ ਲਾਲ ਮਲਹੋਤਰਾ, ਬਾਬਾ ਹਰਦਿਆਲ ਸਿੰਘ, ਸ਼ਰ ਸਿੰਘ ਬਾਲੇਵਾਲ, ਸੁਖਦੇਵ ਸਿੰਘ ਜੱਸੀ, ਪੀ.ਸੀ ਬਾਘਾ, ਰਮੇਸ਼ ਸ਼ਰਮਾ, ਜਨਕ ਰਾਜ ਜੋਸ਼ੀ, ਗਿਰਧਾਰੀ ਲਾਲ, ਹਰਪਾਲ ਸਿੰਘ ਸੰਗਰੂਰਵੀ, ਗੋਬਿੰਦਰ ਸ਼ਰਮਾ, ਜਰਨੈਲ ਸਿੰਘ ਲੁਬਾਣਾ, ਅਵਿਨਾਸ਼ ਸ਼ਰਮਾ ਤੇ ਹੋਰ ਪੈਨਸ਼ਨਰ ਮੌਜ਼ੂਦ ਸਨ।
Punjab Post Daily Online Newspaper & Print Media