Friday, July 10, 2026

ਖ਼ਾਲਸਾ ਕਾਲਜ ਵਿਖੇ ਖੇਤੀਬਾੜੀ ਵਿੱਚ ਪਾਣੀ ਦੀ ਮਹੱਤਤਾ ਸਬੰਧੀ ਸੈਮੀਨਾਰ

PPN1912201420

PPN1912201421

ਅੰਮ੍ਰਿਤਸਰ, 19 ਦਸੰਬਰ ( ਪ੍ਰੀਤਮ ਸਿੰਘ) – ਖਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਵੱਲੋਂ ‘ਪਾਣੀ ਦੇ ਸਰੋਤਾਂ ਦੀ ਖੇਤੀਬਾੜੀ ਖੇਤਰ ਵਿੱਚ ਸੁਚੱਜੀ ਵਰਤੋਂ’ ਵਿਸ਼ੇ ‘ਤੇ ਇਕ-ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਖੇਤੀਬਾੜੀ ਵਿਸ਼ੇ ਨਾਲ ਸਬੰਧਿਤ ਵੱਖ-ਵੱਖ ਮਾਹਿਰਾਂ ਨੇ ਹਿੱਸਾ ਲਿਆ।

ਸੈਮੀਨਾਰ ਦੀ ਅਗਵਾਈ ਕਰਦਿਆ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਖਿਆ ਕਿ ਖੇਤੀਬਾੜੀ ਇਕ ਅਜਿਹਾ ਧੰਦਾ ਹੈ, ਜਿਸ ਵਿੱਚ ਪਾਣੀ ਦੀ ਬੇਹੱਦ ਜ਼ਰੂਰਤ ਹੈ। ਇਸ ਲਈ ਕਿਸਾਨੀ ਵਰਗ ਨੂੰ ਪਾਣੀ ਦੇ ਵੱਖ-ਵੱਖ ਸਰੋਤਾਂ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਧਰਤੀ ਦੇ ਤਹਿ ਅੰਦਰ ਛੁਪੇ ਪਾਣੀ ਦੀ ਸਰੋਤ ਹੁਣ ਘਟਦੇ ਜਾ ਰਹੇ ਹਨ।
ਇਸ ਉਪਰੰਤ ਕੋਲੰਬੀਆ ਵਾਟਰ ਸੈਂਟਰ (ਇੰਡੀਆ), ਨਵੀਂ ਦਿੱਲੀ ਦੇ ਡਾਇਰੈਕਟਰ ਡਾ. ਕਮਲ ਵੱਟਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਕਿਸਾਨੀ ਵਰਗ ਅਜਿਹੀਆਂ ਫਸਲਾਂ ‘ਤੇ ਆਪਣਾ ਧਿਆਨ ਕੇਂਦ੍ਰਿਤ ਕਰਨ, ਜਿਨ੍ਹਾਂ ਉੱਪਰ ਪਾਣੀ ਦੀ ਵਰਤੋਂ ਘੱਟ ਹੋਵੇ, ਪਰ ਪੈਦਾਵਾਰ ਜ਼ਿਆਦਾ। ਉਨ੍ਹਾਂ ਕਿਹਾ ਖੇਤੀਬਾੜੀ ਨਾਲ ਸਬੰਧਿਤ ਵੱਖ-ਵੱਖ ਅਦਾਰਿਆਂ ਨੂੰ ਪਾਣੀ ਦੀ ਬਚਤ ਸਬੰਧੀ ਅਪਨਾਏ ਜਾਂਦੇ ਤਰੀਕਿਆਂ ਵਿੱਚ ਤਬਦੀਲੀ ਲਿਆਉਣ ਦੀ ਜ਼ਰੂਰਤ ਹੈ। ਇਸ ਮੌਕੇ ਡਿਪਟੀ ਡਾਇਰੈਕਟਰ ਡਾ. ਰੋਮਿਤ ਸੈਨ ਨੇ ਕਿਹਾ ਪਾਣੀ ਦੇ ਦੂਸਰੇ ਸਰੋਤ, ਜਿਵੇਂ ਕਿ ਬਰਸਾਤੀ ਪਾਣੀ ਅਤੇ ਨਾ ਵਰਤਣਯੋਗ ਪਾਣੀ ਨੂੰ ਫਿਰ ਤੋਂ ਵਰਤਣਯੋਗ ਬਣਾਉਣ ਦੀ ਲੋੜ ਹੈ।
ਸੈਮੀਨਾਰ ਵਿੱਚ ਸ਼ਾਮਿਲ ਵੱਖ-ਵੱਖ ਸਰੋਤਿਆਂ ਦਾ ਧੰਨਵਾਦ ਕਰਦਿਆਂ ਖੇਤੀਬਾੜੀ ਵਿਭਾਗ ਦੇ ਮੁੱਖੀ ਅਤੇ ਡੀਨ ਡਾ. ਸੁਖਦੇਵ ਸਿੰਘ ਨੇ ਆਖਿਆ ਕਿ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਅਜਿਹੇ ਸੈਮੀਨਾਰ ਆਯੋਜਿਤ ਕਰਕੇ ਕਿਸਾਨਾਂ ਅਤੇ ਵਿਦਿਆਰਥੀਆਂ ਨੂੰ ਇਸ ਖੇਤਰ ਵਿੱਚ ਆ ਰਹੀਆਂ ਤਬਦੀਲੀਆਂ ਤੋਂ ਜਾਣੂ ਕਰਵਾਇਆ ਜਾਂਦਾ ਰਹੇਗਾ, ਤਾਂ ਜੋ ਉਹ ਅਜੋਕੇ ਸਮੇਂ ਦੇ ਹਾਣ ਹੋ ਸਕਣ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁੱਖੀ ਡਾ. ਸੁਖਦੇਵ ਸਿੰਘ, ਪ੍ਰੋ. ਰਣਦੀਪ ਕੌਰ ਬੱਲ ਆਦਿ ਤੋਂ ਇਲਾਵਾ ਵਿਦਿਆਰਥੀ ਮੌਜੂਦ ਸਨ।

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …

Leave a Reply