Thursday, February 26, 2026

“ਕਿਛ ਸੁਣੀਐ ਕਿਛੁ ਕਹੀਐ” ਤਹਿਤ ਸ਼ਾਇਰ ਮਲਵਿੰਦਰ ਨਾਲ ਰਚਾਈ ਸਾਹਿਤਕ ਗੁਫ਼ਤਗੂ

ਵਾਰਤਕ ਪੁਸਤਕ “ਚੁੱਪ ਦਾ ਮਰਮ ਪਛਾਣੀਏ” ਹੋਈ ਲੋਕ ਅਰਪਿਤ

ਅੰਮ੍ਰਿਤਸਰ, 16 ਮਈ (ਦੀਪ ਦਵਿੰਦਰ ਸਿੰਘ) – ਗੁਰੂਆਂ, ਪੀਰਾਂ-ਫਕੀਰਾਂ ਅਤੇ ਸਾਹਿਤਕਾਰਾਂ ਵਲੋਂ ਹੋਂਦ ਵਿੱਚ ਲਿਆਂਦੀ ਗੌਰਵਮਈ ਆਪਸੀ ਸੰਵਾਦ ਦੀ ਪਰੰਪਰਾ ਤਹਿਤ “ਕਿਛ ਸੁਣੀਐ ਕਿਛੁ ਕਹੀਐ” ਦੇ ਅੰਤਰਗਤ ਰਾਬਤਾ ਮੁਕਾਲਮਾਂ ਕਾਵਿ ਮੰਚ ਵਲੋਂ ਸ਼ੁਰੂ ਕੀਤੀ ਸਾਹਿਤਕ ਸਮਾਗਮਾਂ ਦੀ ਲੜੀ ਦੇ ਪਲੇਠੇ ਸਮਾਗਮ ਵਿੱਚ ਅੱਜ ਏਥੇ ਸ਼ਾਇਰ ਮਲਵਿੰਦਰ ਨਾਲ ਰਚਾਈ ਸਾਹਿਤਕ ਸੰਵਾਦ ਰਚਾਇਆ ਗਿਆ।
ਸਮਾਗਮ ਦੇ ਕਨਵੀਨਰ ਸਰਬਜੀਤ ਸਿੰਘ ਸੰਧੂ ਨੇ ਸਵਾਗਤੀ ਸਬਦ ਕਹਿੰਦਿਆਂ ਸਮੁੱਚੀ ਰੂਪ-ਰੇਖਾ ਸਾਂਝੀ ਕੀਤੀ।ਗੁਫ਼ਤਗੂ ਦਾ ਆਗਾਜ਼ ਗੁਜਰਾਤ ਦੇ ਸ਼ਹਿਰ ਵਾਪੀ ਤੋਂ ਉਚੇਚੇ ਤੌਰ ‘ਤੇ ਆਏ ਮਦਨ ਸਿੰਘ ਸੌਂਧ ਵਲੋਂ ਤਰੁਨਮ ਵਿੱਚ ਗਾਏ ਗੀਤ “ਮੈਨੂੰ ਮੇਰੇ ਪਿੰਡ ਦਾ ਬਨੇਰਾ ਚੇਤੇ ਆ ਗਿਆ” ਨਾਲ ਹੋਇਆ।ਵਿਦੇਸ਼ ਤੋਂ ਪਰਤੇ ਸ਼ਾਇਰ ਮਲਵਿੰਦਰ ਨੇ ਕਿਹਾ ਕਿ ਬੇਸ਼ੱਕ ਉਹ ਆਪਣੇ ਬੱਚਿਆਂ ਕੋਲੋਂ ਹੱਸ ਖੇਡ ਕੇ ਆਏ ਹਨ, ਫਿਰ ਵੀ ਮਾਨਸਿਕ ਸਕੂਨ ਆਪਣੀ ਧਰਤੀ, ਆਪਣੇ ਲੋਕ ਅਤੇ ਆਪਣੀ ਭਾਸ਼ਾ `ਚ ਵਿਚਰਦਿਆਂ ਹੀ ਮਿਲਦਾ ਹੈ।ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਅਜੋਕੀ ਨੱਠ ਭੱਜ ਵਾਲੀ ਜੀਵਨ ਸ਼ੈਲੀ ਵਿੱਚ ਅਜਿਹੀ ਅਦਬੀ ਮਹਿਫਲ ਸਹਿਜ਼ਤਾ ਬਖਸ਼ਦੀ ਹੈ। ਡਾ. ਮੋਹਨ ਅਤੇ ਪਿੰ੍ਰ. ਹਰਜੀਤ ਕੌਰ ਸੌਂਧ ਨੇ ਕਿਹਾ ਕਿ ਇਹੋ ਜਿਹੀਆਂ ਬੈਠਕਾਂ ਕੇਵਲ ਰਚਨਾਵਾਂ ਦਾ ਅਦਾਨ-ਪ੍ਰਦਾਨ ਹੀ ਨਹੀਂ ਕਰਦੀਆਂ ਬਲਕਿ ਸਮਾਜਿਕ ਸਾਂਝ ਦਾ ਮੁੱਢ ਵੀ ਬੰਨਦੀਆਂ ਹਨ।
ਇਸ ਸਮੇਂ ਸ਼ਾਇਰ ਮਲਵਿੰਦਰ ਦੀ ਨਵ ਪ੍ਰਕਾਸ਼ਿਤ ਵਾਰਤਕ ਪੁਸਤਕ “ਚੁੱਪ ਦਾ ਮਰਮ ਪਛਾਣੀਏ” ਹਾਜ਼ਰ ਸਾਹਿਤਕਾਰਾਂ ਵਲੋਂ ਲੋਕ ਅਰਪਿਤ ਕੀਤੀ ਗਈ।ਰਚਨਾਵਾਂ ਦੇ ਚੱਲੇ ਦੌਰ ਵਿੱਚ ਅਰਤਿੰਦਰ ਸੰਧੂ, ਵਿਜੇਤਾ ਭਾਰਦਵਾਜ, ਜਗਤਾਰ ਗਿੱਲ, ਬਲਜਿੰਦਰ ਮਾਂਗਟ, ਜਸਵੰਤ ਧਾਪ, ਡਾ. ਭੁਪਿੰਦਰ ਸਿੰਘ ਫੇਰੂਮਾਨ, ਸਤਿੰਦਰ ਓਠੀ, ਡਾ. ਰਾਜੇਸ਼, ਤਰਸੇਮ ਲਾਲ ਬਾਵਾ, ਰਾਜ ਖੁਸ਼ਵੰਤ ਸਿੰਘ ਸੰਧੂ ਅਤੇ ਬਲਵਿੰਦਰ ਕੌਰ ਆਦਿ ਨੇ ਅਦਬੀ ਰੰਗ ਬਿਖੇਰਿਆ।ਆਏ ਸਾਹਿਤਕਾਰਾਂ ਦਾ ਧੰਨਵਾਦ ਰੰਗ ਕਰਮੀ ਹਰਜੀਤ ਸਿੰਘ ਸੰਧੂ ਨੇ ਕੀਤਾ ਅਤੇ ਅਰਤਿੰਦਰ ਸੰਧੂ ਨੇ ਆਪਣੀ ਪੁਸਤਕ ਚੋਣਵੇਂ ਲੇਖਕਾਂ ਨੂੰ ਭੇਂਟ ਕੀਤੀ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …