Thursday, February 26, 2026

ਯੂਨੀਵਰਸਿਟੀ ਵਿਖੇ ਡਾ.ਬੀ.ਆਰ ਅੰਬੇਦਕਰ ਦਾ ਮਹਿਲਾ ਸਸ਼ਕਤੀਕਰਨ ਸਬੰਧੀ ਯੋਗਦਾਨ `ਤੇ ਸੈਮੀਨਾਰ 18 ਨੂੰ

ਅੰਮ੍ਰਿਤਸਰ, 16 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਡਾ. ਬੀ.ਆਰ ਅੰਬੇਦਕਰ ਚੇਅਰ ਵੱਲੋਂ ਡਾ. ਬੀ.ਆਰ ਅੰਬੇਦਕਰ ਦਾ ਮਹਿਲਾ ਸਸ਼ਕਤੀਕਰਨ ਵਿੱਚ ਯੋਗਦਾਨ ਵਿਸ਼ੇ `ਤੇ ਆਈ.ਸੀ.ਐੱਸ.ਐੱਸ.ਆਰ. ਸਪਾਂਸਰ ਰਾਸ਼ਟਰੀ ਸੈਮੀਨਾਰ 18 ਮਈ, 2023 ਨੂੰ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਦੇ ਕਾਨਫਰੰਸ ਹਾਲ ਵਿੱਚ ਸਵੇਰੇ 10.30 ਵਜੇ ਕਾਨੂੰਨ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਸੈਮੀਨਾਰ ਦੇ ਡਾਇਰੈਕਟਰ ਡਾ. ਸ੍ਰੀਮਤੀ ਕੁਲਦੀਪ ਕੌਰ ਪ੍ਰੋਫੈਸਰ ਡਾ. ਬੀ.ਆਰ ਅੰਬੇਦਕਰ ਚੇਅਰ ਨੇ ਦੱਸਿਆ ਕਿ ਮਿਆਸ ਡਿਪਾਰਟਮੈਂਟ ਆਫ ਸਪੋਰਟਸ ਸਾਇੰਸਜ਼ ਐਂਡ ਮੈਡੀਸਨ ਦੇ ਪ੍ਰੋਫੈਸਰ ਅਤੇ ਮੁਖੀ ਪ੍ਰੋ. ਡਾ. ਸ਼ਵੇਤਾ ਸ਼ੇਨੋਏ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਨਗੇ।ਪ੍ਰੋ. ਡਾ: ਅਮਰਪਾਲ ਸਿੰਘ ਯੂਨੀਵਰਸਿਟੀ ਸਕੂਲ ਆਫ਼ ਲਾਅ ਐਂਡ ਲੀਗਲ ਸਟਡੀਜ਼ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਨਵੀਂ ਦਿੱਲੀ ਅਤੇ ਪ੍ਰੋ. ਡਾ. ਅਨੁਪਮਾ, ਪ੍ਰੋਫੈਸਰ ਅਤੇ ਮੁਖੀ ਇਕਨਾਮਿਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਭਾਸ਼ਣ ਦੇਣਗੇ।ਸੈਮੀਨਾਰ ਦੇ ਕੋ-ਡਾਇਰੈਕਟਰ ਡਾ. ਪਵਨ ਕੁਮਾਰ ਧੰਨਵਾਦ ਦਾ ਮਤਾ ਪੇਸ਼ ਕਰਨਗੇ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …