Saturday, June 14, 2025
Breaking News

ਪੀ.ਐਚ.ਡੀ.ਸੀ.ਸੀ.ਆਈ ਵਲੋਂ ਈਜ਼ ਆਫ਼ ਡੂਇੰਗ ਕਲਰ ਕੋਡਿੰਗ ਨੀਤੀ ਦੀ ਸ਼ਲਾਘਾ

ਕਿਹਾ, ਨਵੀਂ ਸਕੀਮ ਰਾਹੀਂ ਇੰਸਪੈਕਟਰ ਰਾਜ ਮਿਲੇਗੀ ਮੁਕਤੀ
ਅੰਮ੍ਰਿਤਸਰ, 16 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਈਜ਼ ਆਫ਼ ਡੂਇੰਗ ਬਿਜਨਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਲਰ ਕੋਡਿੰਗ ਸਟੈਂਪ ਪੇਪਰ ਜਾਰੀ ਕਰਨ ਅਤੇ ਉਦਯੋਗਪਤੀਆਂ ਦੀਆਂ ਕਈ ਫਾਈਲਾਂ ਨੂੰ ਸਮੇਂ ਸਿਰ ਲਾਗੂ ਕਰਨ ਦੇ ਫੈਸਲੇ ਦਾ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨੇ ਸਵਾਗਤ ਕੀਤਾ ਹੈ।ਚੈਂਬਰ ’ਚ ਪੰਜਾਬ ਚੈਪਟਰ ਦੇ ਪ੍ਰਧਾਨ ਆਰ.ਐਸ ਸਚਦੇਵਾ ਨੇ ਅੱਜ ਇਥੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਕਲਰ ਕੋਡਡ ਸਟੈਂਪ ਪੇਪਰ ’ਤੇ ਰਜਿਸਟਰਡ ਸੇਲ ਡੀਡ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਪੰਜਾਬ ਸਰਕਾਰ ਨੇ ਹਾਲ ਹੀ ’ਚ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜੋ ਕਿ ਸੂਬੇ ਵਿੱਚ ਇੱਕ ਸ਼ਲਾਘਾਯੋਗ ਕਦਮ ਹੈ, ਜੋ ਕਾਰੋਬਾਰੀ ਮਾਹੌਲ ਨੂੰ ਸੁਧਾਰਨ ਵਿੱਚ ਸਹਾਈ ਹੋਵੇਗਾ।
ਕਲਰ-ਕੋਡਿਡ ਸਟੈਂਪ ਪੇਪਰ ’ਤੇ ਰਜਿਸਟਰਡ ਸੇਲ ਡੀਡ ਪ੍ਰਾਪਤ ਕਰਨ ਦੀ ਨਵੀਂ ਪ੍ਰਕਿਰਿਆ ਵਿੱਚ ਸੀ.ਐਲ.ਯੂ ਦੀ ਇਨਬਿਲਟ ਪ੍ਰਵਾਨਗੀ ਸ਼ਾਮਲ ਹੈ, ਜੋ ਕਿ ਨਿਰਮਾਣ ਉਦਯੋਗ ਲਈ ਬਹੁਤ ਲਾਹੇਵੰਦ ਹੋਵੇਗਾ।ਇਸ ਪ੍ਰਕਿਰਿਆ ’ਚ ਜਰੂਰੀ ਦਸਤਾਵੇਜ਼ਾਂ ਜਿਵੇਂ ਕਿ ਜ਼ਮੀਨ ਦੇ ਵੇਰਵੇ (ਖਸਰਾ ਨੰਬਰ ਤੇ ਜਮ੍ਹਾਂਬੰਦੀ ਦੇ ਵੇਰਵੇ) ਆਦਿ ਅਤੇ ਸਾਈਟ ਪਲਾਨ ਦੇ ਨਾਲ ਇਨਵੈਸਟ ਪੰਜਾਬ ਬਿਜ਼ਨਸ ਫਸਟ ਪੋਰਟਲ ਤੇ ਔਨਲਾਈਨ ਅਰਜ਼ੀ ਜਮ੍ਹਾਂ ਕਰਾਉਣ ਦੀ ਸਹੂਲਤ ਮਿਲੇਗੀ।
ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਪੰਜਾਬ ਸਟੇਟ ਚੈਪਟਰ ਦੇ ਕੋ-ਚੇਅਰ ਕਰਨ ਗਿਲਹੋਤਰਾ ਨੇ ਕਿਹਾ ਕਿ ਸੰਸਥਾ 15 ਦਿਨਾਂ ਦੇ ਅੰਦਰ-ਅੰਦਰ ਕਲੀਅਰੈਂਸ ਦੇਣ ਲਈ ਪੰਜਾਬ ਸਰਕਾਰ ਦੇ ਯਤਨਾਂ ਦਾ ਸਮਰਥਨ ਕਰਦੀ ਹੈ।ਇਸ ਫੈਸਲੇ ਨਾਲ ਉਦਯੋਗਪਤੀਆਂ ਨੂੰ ਇੰਸਪੈਕਟਰ ਰਾਜ ਤੋਂ ਆਜ਼ਾਦੀ ਮਿਲੇਗੀ ਅਤੇ ਨਿਵੇਸ਼ ਨੂੰ ਹੁਲਾਰਾ ਮਿਲੇਗਾ, ਕਿਉਂਕਿ ਸਨਅਤਕਾਰ ਆਪਣਾ ਯੂਨਿਟ ਸਥਾਪਤ ਕਰਨ ਲਈ ਸਟੈਂਪ ਪੇਪਰ ਖਰੀਦਣ ਤੋਂ ਬਾਅਦ 15 ਦਿਨਾਂ ਦੇ ਅੰਦਰ ਸਾਰੇ ਵਿਭਾਗਾਂ ਤੋਂ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰ ਲੈਣਗੇ।ਪੰਜਾਬ ਸਟੇਟ ਚੈਪਟਰ ਦੇ ਕੋ-ਚੇਅਰ ਸੰਜੀਵ ਐਸ ਸੇਠੀ ਨੇ ਕਿਹਾ ਕਿ ਵਪਾਰਕ ਗਤੀਵਿਧੀਆਂ ਦੀ ਸਹੂਲਤ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਬਹੁਤ ਮਹੱਤਵਪੂਰਨ ਹੈ ਅਤੇ ਚੈਂਬਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਟੀਮ ਦੀ ਉਦਮਤਾ ਨੂੰ ਉਤਸ਼ਾਹਿਤ ਕਰਨ ਲਈ ਉਨਾਂ ਦੇ ਵਿਹਾਰਕ ਮਾਰਗਦਰਸ਼ਨ ਤੇ ਸਮਰਪਣ ਲਈ ਸ਼ਲਾਘਾ ਕਰਦਾ ਹੈ।

Check Also

ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ

ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ …