ਅੰਮ੍ਰਿਤਸਰ, 16 ਮਈ (ਸੁਖਬੀਰ ਸਿੰਘ) – ਨੈਸ਼ਨਲ ਲੀਗਲ ਸਰਵਿਸ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਮੋਹਾਲੀ ਅਤੇ
ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਜੀਆਂ ਦੀਆਂ ਹਦਾਇਤਾਂ ਅਨੁਸਾਰ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਮਾਨਯੋਗ ਜਿਲ੍ਹਾ ਅਤੇ ਸੇਸ਼ਨਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੀ ਰਹਿਨੁਮਾਈ ਹੇਠ 13-05-2023 ਨੂੰ ਨੈਸ਼ਨਲ ਲੋਕ ਅਦਾਲਤ ਆਯੋਜਨ ਕੀਤਾ ਗਿਆ।ਜ਼ਿਲ੍ਹਾ ਕਚਹਿਰੀਆਂ ਅੰਮ੍ਰਿਤਸਰ ਅਤੇ ਇਸ ਦੇ ਨਾਲ ਤਹਿਸੀਲਾਂ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਵਿਖੇ ਵੀ ਇਹ ਨੈਸ਼ਨਲ ਲੋਕ ਅਦਾਲਤ ਲਗਾਈ ਗਈ ਅਤੇ ਚੈਕ, ਬੈਂਕਾਂ, ਜ਼ਮੀਨੀ ਵਿਵਾਦਾਂ, ਘਰੇਲੂ ਝਗੜੀਆਂ ਅਤੇ ਹੋਰ ਤਕਰੀਬਨ ਸਾਰੇ ਕਿਸਮਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ।ਲੋਕ ਅਦਾਲਤ ਦੀ ਵੱਧ ਤੋਂ ਵੱਧ ਸਫਲਤਾ ਲਈ ਜ਼ਿਲ੍ਹਾ ਕਚਹਿਰੀਆਂ, ਅੰਮ੍ਰਿਤਸਰ ਅਤੇ ਤਹਿਸੀਲਾਂ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਵਿੱਚ ਕੁੱਲ 35 ਬੈਂਚ ਬਣਾਏ ਗਏ ਸਨ।ਜਿਸ ਵਿਚੋਂ 22 ਬੈਂਚ ਅੰਮ੍ਰਿਤਸਰ ਅਦਾਲਤ, 1 ਬੈਂਚ ਸਥਾਈ ਲੋਕ ਅਦਾਲਤ, 1 ਬੈਂਚ ਲੈਬਰ ਕੋਰਟ, 1 ਬੈਂਚ ਉਪਭੋਕਤਾ ਅਦਾਲਤ ਅਤੇ 2 ਬੈਂਚ ਅਜਨਾਲਾ ਅਤੇ 1 ਬੈਂਚ ਬਾਬਾ ਬਕਾਲਾ ਸਾਹਿਬ ਤਹਿਸੀਲਾਂ ਅਤੇ ਇਸ ਦੇ ਨਾਲ ਰੇਵਿਨਿੳ ਅਦਾਲਤਾਂ ਵਲੋਂ ਵਿੱਚ ਵੀ ਬੈਂਚ ਲਗਾਏ ਗਏ।
ਇਸ ਨੈਸ਼ਨਲ ਲੋਕ ਅਦਾਲਤ ਦੇ ਸਾਰੇ ਬੈਂਚਾਂ ਵਲੋਂ ਕੁੱਲ 23713 ਕੇਸ ਸੁਣਵਾਈ ਵਾਸਤੇ ਰੱਖੇੇ ਗਏ ਸਨ, ਜਿਹਨਾਂ ਵਿਚੋਂ 8329 ਕੇਸਾਂ ਦਾ ਆਪਸੀ ਰਾਜੀਨਾਮੇ ਨਾਲ ਨਿਪਟਾਰਾ ਕਿਤਾ ਗਿਆ।
ਇਸ ਦੋਰਾਨ ਮਾਣਯੋਗ ਜਿਲ੍ਹਾ ਅਤੇ ਸੇਸ਼ਨਜ਼ ਜੱਜ ਅੰਮ੍ਰਿਤਸਰ ਵਲੋਂ ਲੋਕਾਂ ਨੂੰ ਲੋਕ ਅਦਾਲਤ ਦੇ ਮਹੱਤਵ ਤੋ ਜਾਣੂ ਕਰਵਾਇਆ ਗਿਆ।ਲੋਕ ਅਦਾਲਤ ਵਿੱਚ ਦੋਵਾਂ ਧਿਰਾਂ ਦਾ ਰਾਜ਼ੀਨਾਮੇ ਤਹਿਤ ਫੈਸਲਾ ਕਰਵਾਇਆ ਜਾਂਦਾ ਹੈ।ਸਸਤਾ ਤੇ ਛੇਤੀ ਇਨਸਾਫ ਮਿਲਦਾ ਹੈ।ਲੋਕ ਅਦਾਲਤਾਂ ਦੇ ਫੇਸਲੇ ਦੀ ਕੋਈ ਅਪੀਲ ਨਹੀ ਹੁੰਦੀ।
ਲੋਕ ਅਦਾਲਤ ਦੌਰਾਨ ਇਕ ਕੇਸ ਜਿਸ ਵਿੱਚ ਪਤੀ-ਪਤਨੀ ਦਾ ਝਗੜਾ ਜੋ ਕਿ ਪਿੱਛਲੇ 4 ਸਾਲਾਂ ਤੋਂ ਅਦਾਲਤਾਂ ਵਿੱਚ ਲੰਬਿਤ ਸੀ ਅਤੇ ਇਕ ਬੱਚਾ ਵੀ ਇਸ ਝਗੜੇ ਤੋਂ ਪ੍ਰਭਾਵਿਤ ਸੀ, ੳਸ ਕੇਸ ਵਿੱਚ ਜਿਲ੍ਹਾ ਅਤੇ ਸੇਸ਼ਨਜ ਜੱਜ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਜੀ ਵਲੋਂ ਯਤਨ ਕਰਕੇ ਦੋਹਾਂ ਧਿਰਾਂ ਵਿੱਚ ਰਾਜ਼ੀਨਾਮਾ ਕਰਵਾਇਆ ਗਿਆ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media