ਲੌਗੋਵਾਲ, 17 ਮਈ (ਜਗਸੀਰ ਸਿੰਘ )- ਐਸ.ਡੀ.ਐਮ ਸੁਨਾਮ ਦੇ ਦਿਸ਼ਾ ਨਿਰਦੇਸ਼ ਤਹਿਤ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ
ਸਕੀਮਾਂ ਦਾ ਵੱਧ ਤੋਂ ਵੱਧ ਲਾਭ ਦੇਣ ਲਈ ਅੱਜ ਪਿੰਡ ਨਮੋਲ ਵਿਖੇ ਲੋਕ ਸੁਵਿਧਾ ਕੈਂਪ ਲਗਾਇਆ ਗਿਆ।ਸਿਹਤ ਵਿਭਾਗ ਵਲੋਂ ਇਸ ਕੈਂਪ ਵਿਚ ਪਿੰਡ ਵਾਸੀਆਂ ਨੂੰ ਗ਼ਰਮੀ ਦੇ ਦਿਨ ਦੇ ਸ਼ੁਰੂ ਹੋਣ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇ ਕਿ ਡੇਂਗੂ, ਮਲੇਰੀਆਂ ਤੋਂ ਬਚਣ ਸੰਬੰਧੀ ਜਾਗਰੂਕ ਕੀਤਾ ਗਿਆ।ਸਬ ਸੈਂਟਰ ਨਮੋਲ ਤੇ ਜੱਚਾ ਬੱਚਾ ਨੂੰ ਦਿੱਤੀਆਂ ਜਾਣ ਵਾਲੀਆਂ ਸਹੁਲਤਾਂ ਤੇ ਸਕੀਮਾਂ ਤੋਂ ਜਾਣੋ ਕਰਵਾਇਆ ਜਨਮ ਤੇ ਮੌਤ ਸੰਬੰਧੀ ਸਰਟੀਫਿਕੇਟ ਦਰਜ਼ ਕਰਵਾਓਣ ਲਈ ਵੀ ਪਿੰਡ ਵਾਸੀਆਂ ਨੂੰ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀ ਇਸ ਸਹੁਲਤ ਬਾਰੇ ਦੱਸਿਆ ਇਸ ਕੈੰਪ ਦੀ ਅਗਵਾਈ ਨਇਬ ਤਹਿਸੀਲਦਾਰ (ਚੀਮਾਂ) ਰੁਮਿੰਦਰਪਾਲ ਸਿੰਘ ਨੇ ਕੀਤੀ।
ਇਸ ਸਿਹਤ ਟੀਮ ਵਿੱਚ ਯਸਿਕਾ ਸੀ.ਐਚ.ਓ, ਖੁਸ਼ਵੰਤ ਸਿੰਘ ਮ.ਪ.ਹ.ਵ ਮੇਲ, ਜਸਬੀਰ ਕੌਰ ਆਸ਼ਾ ਵਰਕਰ, ਸਰਬਜੀਤ ਕੌਰ ਆਸ਼ਾ ਵਰਕਰ, ਪਿੰਡ ਦੇ ਸਰਪੰਚ ਦਰਸ਼ਨ ਸਿੰਘ, ਪੰਚ, ਅਤੇ ਹੋਰ ਪਤਵੰਤੇ ਮਜ਼ੂਦ ਸਨ ।
Check Also
ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ
ਅੰਮ੍ਰਿਤਸਰ, 25 ਅਕਤੂਬਰ (ਜਗਦੀਪ ਸਿੰਘ) – ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਅਤੇ ਪੁਰਸ਼ …
Punjab Post Daily Online Newspaper & Print Media