ਅੰਮ੍ਰਿਤਸਰ, 17 ਮਈ (ਜਗਦੀਪ ਸਿੰਘ) – ਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ ਵਲੋਂ ਅੱਜ ਛੋਟਾ ਘੱਲੂਘਾਰਾ ਦਿਵਸ ਮਨਾਇਆ ਗਿਆ।ਧਰਮ ਪ੍ਰਚਾਰ ਕਮੇਟੀ
ਚੀਫ਼ ਖ਼ਾਲਸਾ ਦੀਵਾਨ ਦੇ ਚੇਅਰਮੈਨ ਪ੍ਰੋ. ਹਰੀ ਸਿੰਘ, ਆਤਮਜੀਤ ਸਿੰਘ ਬਸਰਾ, ਮੋਹਨਜੀਤ ਸਿੰਘ ਭੱਲਾ, ਮਨਦੀਪ ਸਿੰਘ ਬੇਦੀ, ਵਰਿਆਮ ਸਿੰਘ ਅਤੇ ਰਮਣੀਕ ਸਿੰਘ ਆਦਿ ਭਾਈ ਵੀਰ ਸਿੰਘ ਗੁਰਮਿਤ ਕਾਲਜ ਵਿਖੇ ਛੋਟੇ ਘੱਲੂਘਾਰਾ ਦਿਵਸ ਨੂੰ ਸਮਰਪਿਤ ਸਮਾਗਮ ਵਿੱਚ ਸ਼ਾਮਲ ਹੋਏ।ਆਪਣੇ ਸੰਬੋਧਨ ‘ਚ ਚੇਅਰਮੈਨ ਪ੍ਰੋ. ਹਰੀ ਸਿੰਘ ਕਿਹਾ ਕਿ ਅੱਜ ਦਾ ਦਿਨ ਸਿੱਖ ਇਤਿਹਾਸ ਦਾ ਉਹ ਮਹਾਨ ਦਿਨ ਹੈ, ਜਦ 17 ਮਈ 1746 ਈ: ਨੂੰ ਜਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਦੇ ਸ਼ੰਭ ਵਿੱਚ ਛੋਟਾ ਘੱਲੂਘਾਰਾ ਵਾਪਰਿਆ।ਗੁਰਦਾਸਪੁਰ ਤੋਂ ਮੁਕੇਰੀਆਂ ਵੱਲ ਜਾਂਦੀ ਸੜਕ ਤੋਂ ਤਕਰੀਬਨ 4 ਕਿਲੋਮੀਟਰ ‘ਤੇ ਇਹ ਜਗ੍ਹਾ ਸਥਿਤ ਹੈ।ਉਨਾਂ ਕਿਹਾ ਕਿ ਇਤਿਹਾਸ ‘ਚ ਜਿਕਰ ਹੈ ਕਿ ਜਸਪਤ ਰਾਏ ਨੇ ਸਿੰਘਾਂ ਦਾ ਖੁਰਾ-ਖੋਜ਼ ਮਿਟਾਉਣ ਦੀ ਕਸਮ ਖਾਧੀ ਅਤੇ ਲੱਖਾਂ ਦੀ ਫੋਜ਼ ਇਕੱਤਰ ਕਰਕੇ 12000 ਸਿੰਘ-ਸਿੰਘਣੀਆਂ ਨੂੰ ਸ਼ਹੀਦ ਕਰ ਦਿੱਤਾ।ਨਵਾਬ ਕਪੂਰ ਸਿੰਘ ਦੀ ਅਪੀਲ ‘ਤੇ ਸਿੰਘਾਂ ਨੇ ਇਕੱਤਰ ਹੋ ਕੇ ਜਸਪਤ ਰਾਏ ਦੀ ਫੌਜ਼ ਦਾ ਡਟ ਕੇ ਮੁਕਾਬਲਾ ਕੀਤਾ।ਮਾਰੂ ਗਰਮੀ ਦੀ ਰੁੱਤ ਵਿੱਚ ਲਗਭਗ 3 ਮਹੀਨੇ ਚੱਲੀ ਇਸ ਜੰਗ ਦੌਰਾਨ ਰਾਸ਼ਨ ਪਾਣੀ ਦੀ ਅਣਹੋਂਦ ‘ਤੇ ਸਿੰਘਾਂ ਨੇ ਧਰਮ ਲਈ ਆਪਾ ਵਾਰ ਦਿੱਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media