Friday, September 11, 2026

ਸ਼ਿਵ ਸੈੇਨਾ ਸਮਾਜਵਾਦੀ ਦੇ ਰਾਸ਼ਟਰੀ ਪ੍ਰਧਾਨ ਨੇ ਕੀਤੀ ਜਿਲ੍ਹਾਂ ਕਾਰਜਕਰਨੀ ਦੀ ਬੈਠਕ

PPN1912201423

ਅੰਮ੍ਰਿਤਸਰ, 19 ਦਸੰਬਰ (ਸਾਜਨ ਮਹਿਰਾ) – ਸ਼ਿਵ ਸੈਨਾ ਸਮਾਜਵਾਦੀ ਦੇ ਰਾਸ਼ਟਰੀ ਪ੍ਰਧਾਨ ਕਮਲੇਸ਼ ਭਾਰਧਵਾਜ ਨੇ ਜਿਲ੍ਹਾਂ ਕਾਰਜਕਰਨੀ ਦੀ ਅਹਿਮ ਬੈਠਕ ਕੀਤੀ।ਜਿਸ ਵਿੱਚ ਸਾਰੇ ਅਹੂਦੇਦਾਰ ਅਤੇ ਵਰਕਰ ਸ਼ਾਮਿਲ ਹੋਏ।ਬੈਠਕ ਵਿੱਚ ਵਿਸ਼ੇਸ਼ ਤੋਰ ਤੇ ਪੰਜਾਬ ਸੈਕਟਰੀ ਅਜੇ ਮਿਸ਼ਰਾ ਪਹੁੰਚੇ।ਜਿਸ ਵਿੱਚ ਪਿਛਲੇ ਦਿਨੀ ਪਾਕਿਸਤਾਨ ਵਿੱਚ ਮਾਸੂਮ ਬੱਚਿਆ ਦੀ ਹੱਤਿਆ ਤੇ ਸ਼ੋਕ ਜਾਹਿਰ ਕੀਤਾ ਗਿਆ ਅਤੇ ਦੋ ਮਿਨਟ ਦਾ ਮੋਨ ਵਰਤ ਰੱਖ ਕੇ ਬੱਚਿਆ ਨੂੰ ਸ਼ਰਧਾਂਜਲੀ ਦਿੱਤੀ ਗਈ।ਰਾਸ਼ਟਰੀ ਪ੍ਰਧਾਨ ਕਮਲੇਸ਼ ਨੇ ਕਿਹਾ ਕਿ ਦੇਸ਼ ਦੇ ਸਾਰੇ ਹੀ ਲੋਕਾਂ ਨੂੰ ਇਕਜੂਟ ਹੋ ਕੇ ਆਂਤਕਵਾਦ ਦਾ ਜੱੜ ਤੋਂ ਖਾਤਮਾ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੂੰ ਦੇਸ਼ ਦੀ ਜਨਤਾ ਨੇ ਭਾਰੀ ਬਹੂਮਤ ਦੇ ਨਾਲ ਜਿੱਤ ਦਵਾ ਕੇ ਪ੍ਰਧਾਨ ਮੰਤਰੀ ਬਣਾਇਆ ਹੈ।ਮੋਦੀ ਰਾਜਨੀਤੀ ਨੂੰ ਮਜਬੂਤ ਕਰਨ ਦੀ ਬਜਾਏ ਦੇਸ਼ ਦੀ ਤੱਰ੍ਰਕੀ ਅਤੇ ਮਹਿੰਗਾਈ ਵੱਲ ਧਿਆਨ ਦੇਣ।ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਮਹਿੰਗਾਈ ਤੋਂ ਬਹੂਤ ਪਰੇਸ਼ਾਨ ਹੈ।ਵੱਧ ਰਹੀ ਮਹਿੰਗਾਈ ਨੇ ਗਰੀਬ ਲੋਕਾਂ ਦੇ ਚੂੱਲ੍ਹੇ ਠੰਡੇ ਕਰ ਕੇ ਰੱਖ ਦਿੱਤੇ ਹਨ।ਜਿਲ੍ਹਾਂ ਪ੍ਰਧਾਨ ਅਜੇ ਸੈਠ ਅਤੇ ਪੰਜਾਬ ਉਪ ਪ੍ਰਧਾਨ ਵਿਸ਼ਾਲ ਦੱਤਾ ਨੇ ਗੱਲਬਾਤ ਕਰਦਿਆ ਕਿਹਾ ਕਿ ਜੇਕਰ ਜਲਦੀ ਤੋਂ ਜਲਦੀ ਮਹਿੰਗਾਈ ਤੇ ਠੱਲ੍ਹ ਨਾਂ ਪਾਈ ਗਈ ਤਾਂ ਸ਼ਿਵ ਸੈਨਾ ਸਮਾਜਵਾਦੀ ਸਾਰੇ ਪੰਜਾਬ ਵਿੱਚ ਰਾਸ਼ਟਰੀ ਪ੍ਰਧਾਨ ਕਮਲੇਸ਼ ਭਾਰਧਵਾਜ ਦੇ ਨਿਰਦੇਸ਼ ਅਨੁਸਾਰ ਧਰਨੇ ਅਤੇ ਪ੍ਰਦ੍ਰਸ਼ਨ ਕਰਣਗੇ।ਇਸ ਮੌਕੇ ਤੇ ਰਾਸ਼ਟਰੀ ਪ੍ਰਧਾਨ ਕਮਲੇਸ਼ ਭਾਰਧਵਾਜ ਨੇ ਸੰਜੇ ਕਪਿਲਾ ਨੂੰ ਅੰਮ੍ਰਿਤਸਰ ਦਾ ਪ੍ਰਭਾਰੀ,ਸੁਸ਼ੀਲ ਸਿਤਾਰਾ ਸ਼ਹਿਰੀ ਪ੍ਰਧਾਨ, ਉਪ ਪ੍ਰਕਾਸ਼ ਪ੍ਰਧਾਨ ਵਾਰਡ ਨੰ.46, ਸੰਜੂ ਕੁਮਾਰ ਪ੍ਰਧਾਨ ਵਾਰਡ ਨੰ.47, ਅਨਿਲ ਕੁਮਾਰ ਪ੍ਰਧਾਨ ਵਾਰਡ ਨੰ.12 ਨਿਯੂਕਤ ਕੀਤਾ ਗਿਆ।ਜਿਲ੍ਹਾਂ ਪ੍ਰਧਾਨ ਅਜੇ ਸੈਠ ਨੇ ਆਏ ਮਹਿਮਾਨ ਰਾਸ਼ਟਰੀ ਪ੍ਰਧਾਨ ਕਮਲੇਸ਼ ਭਾਰਧਵਾਜ ਨੂੰ ਸਨਮਾਨਿਤ ਕੀਤਾ ਅਤੇ ਨਿਯੂਕਤ ਕੀਤੇ ਗਏ ਪ੍ਰਧਾਨਾ ਨੂੰ ਵਧਾਈ ਦਿੱਤੀ।ਇਸ ਮੌਕੇ ਵਿਪਨ ਸ਼ਰਮਾ, ਜਿਲ੍ਹਾਂ ਚੇਅਰਮੈਨ ਅਨਿਲ ਚੋਪੜਾ, ਕਿਸ਼ਨ ਭਾਰਧਵਾਜ, ਰੂਪੇਸ਼ ਧਵਨ, ਵਿਜੇ ਕੁਮਾਰ, ਪਵਨ ਡੋਗਰਾ, ਸੁਰਿੰਦਰ ਚੀਨਾ, ਪਵਨ ਚਾਵਲਾ, ਸੁਰਿੰਦਰ ਸ਼ਿੰਦੇ, ਲਵ ਕੂਸ਼, ਅਮਿਤ, ਰਾਮ ਸ਼ਰਮਾ, ਸੁਰਿੰਦਰ ਰਾਠੋਰ, ਰਮੇਸ਼ ਚਾਵਲਾ, ਅਮਰੀਸ਼ ਕੁਮਾਰ, ਸੁਧੀਰ ਕੁਮਾਰ, ਵਿਨੋਦ ਕੁਮਾਰ, ਸੰਜੂ, ਰਾਜੂ, ਹਰਜੀਤ ਆਦਿ ਹਾਜਰ ਸਨ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply