ਰਈਆ, 19 ਫਰਵਰੀ (ਬਲਵਿੰਦਰ ਸੰਧੂ) – ਅੱਜ ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰ ਸੁਰਜੀਤ ਸਿੰਘ ਕੰਗ ਨੇ ਇੱਕ ਪ੍ਰੈਸ ਬਿਆਨ ਰਾਹੀ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਕਸਬਾ ਰਈਆ ਵਿੱਚ ਪਹੁੰਚਣਗੇ ਅਤੇ ਪਾਰਟੀ ਦੀਆਂ ਨੀਤੀਆਂ ਸਪੱਸਟ ਕਰਨਗੇ। ਸੁੱਚਾ ਸਿੰਘ ਛੋਟੇਪੁਰ ਦੇ ਪੰਜਾਬ ਪ੍ਰਧਾਨ ਬਣਨ ਤੋ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਵਲੰਟੀਅਰਾਂ ਵਿੱਚ ਪਾਰਟੀ ਪ੍ਰਤੀ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਹੈ ਅਤੇ ਵਰਕਰ/ਵਲੰਟੀਅਰ ਉਹਨਾਂ ਦੀ ਆਮਦ ਤੇ ਬਹੁਤ ਹੀ ਖੁਸ਼ ਹਨ ਅਤੇ ਪੱਬਾ ਭਾਰ ਹੋ ਕੇ ਪਿੰਡਾਂ ਵਿੱਚ ਅਤੇ ਕਸਬਾ ਰਈਆਂ ਵਿੱਚ ਮੀਟਿੰਗਾਂ ਲਗਾ ਕੇ ਉਹਨਾਂ ਨੂੰ ਜੀ ਆਇਆ ਕਹਿਣ ਲਈ ਵੱਧ ਤੋ ਵੱਧ ਤਿਆਰੀ ਕਰ ਰਹੇ ਹਨ। ਕੰਗ ਨੇ ਜਾਣਕਾਰੀ ਦਿੱਤੀ ਕਿ ਕਸਬਾ ਰਈਆ ਵਿੱਚ ਆਮ ਲੋਕਾਂ ਨੂੰ ਕਈ ਤਰ੍ਹਾਂ ਦੀ ਮੁਸਕਿਲਾਂ ਜਿਵੇ ਕਿ ਰਈਆ ਦਾ ਪੁਲ ਬਣਾਉਣੇ ਸਮੇ ਲੋਕਾਂ ਦੀ ਹਿੱਤਾਂ ਨੂੰ ਬਿਲਕੁਲ ਅਣਗੌਲਿਆ ਕਰਦਿਆਂ ਹੋਇਆ ਪੁਲ ਦੀ ਉਸਾਰੀ ਕੀਤੀ ਗਈ ਜਿਸ ਵਿੱਚ ਕਿ ਛੇ ਰਸਤਿਆ ਤੋ ਆ ਰਹੀ ਟਰੈਫਿਕ ਲਈ ਬਿਲਕੁਲ ਥੋੜੀ ਜਗ੍ਹਾਂ ਛੱਡੀ ਗਈ , ਪੁਲ ਬਣਾਉਦੇ ਸਮੇ ਇਸ ਗੱਲ ਦਾ ਬਿਲਕੁਲ ਵੀ ਧਿਆਨ ਨਹੀ ਰੱਖਿਆ ਗਿਆ ਕਿ ਇਸ ਨਾਲ ਕਿੰਨੇ ਹਾਦਸੇ ਹੋ ਸਕਦੇ ਹਨ, ਨਤੀਜੇ. ਵਜੋ ਅੱਜ ਤੱਕ ਰਈਆ ਪੁਲ ਥੱਲੇ ਅਣਗਿਣਤ ਹਾਦਸੇ ਹੋ ਚੁੱਕੇ ਹਨ ਅਤੇ ਰੋਜਾਨ ਹੀ ਕਰੀਬ 2-3 ਘੰਟੇ ਦਾ ਜਾਮ ਪੱਕਾ ਲੱਗਦਾ ਹੈ, ਜਿਸਤੋ ਸਾਫ ਸਪੱਸਟ ਹੈ ਕਿ ਮੌਜੂਦਾ ਸਰਕਾਰਾਂ ਆਮ ਲੋਕਾਂ ਦੇ ਹਿਤਾਂ ਨੂੰ ਅਣਗੌਲਿਆ ਕਰਕੇ ਕੁਝ ਕੁ ਸਰਮਾਏਦਾਰਾਂ ਨੂੰ ਫਾਇਦਾ ਦੇਣ ਦੀ ਨੀਤੀ ਬਣਾਉਦੀਆਂ ਹਨ, ਕਸਬੇ ਵਿੱਚ ਸੀਵਰੇਜ ਦਾ ਸਹੀ ਪ੍ਰਬੰਧ ਹੀ ਨਾ ਹੋਣ ਕਾਰਨ ਜਗ੍ਹਾਂ ਜਗ੍ਹਾਂ ਪਾਣੀ ਖੜਾ ਹੋਣਾ, ਬਰਸਾਤ ਸਮੇ ਬਹੁਤ ਜਲਦੀ ਪੂਰੇ ਸਹਿਰ ਵਿੱਚ ਪਾਣੀ ਭਰਨਾ, ਪੀਣ ਵਾਲੇ ਪਾਣੀ ਵਿੱਚ ਗੰਦਗੀ ਹੋਣਾ, ਕੂੜੇ ਨੂੰ ਸੁੱਟਣ ਦੇ ਸਹੀ ਪ੍ਰਬੰਧਾ ਦੀ ਘਾਟ, ਪਿਛਲੇ ਥੋੜੇ ਸਮੇ ਵਿੱਚ ਹੀ ਨਸ਼ਿਆਂ ਦੇ ਰੁਝਾਨ ਵਿੱਚ ਬਹੁਤ ਜਿਆਦਾ ਵਾਧਾ ਹੋਇਆ ਹੈ ਅਤੇ ਕਸਬਾ ਰਈਆ ਦੇ 14-15 ਸਾਲਾ ਬੱਚੇ ਵੀ ਇਸਦੀ ਲਪੇਟ ਵਿੱਚ ਆਏ ਹਨ, ਕਸਬੇ ਵਿੱਚ ਕਾਫੀ ਸਮੇ ਤੋ ਬੱਸ ਸਟੈਡ ਦੀ ਮੁਸਕਿਲ ਜਿਉ ਦੀ ਤਿਉ ਬਣੀ ਹੋਈ ਹੈ, ਬਜਾਰ ਅੰਦਰ ਪਾਖਾਨਿਆ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਇਲਾਕੇ ਵਿੱਚ ਗੰਦਗੀ ਨੂੰ ਬੜਾਵਾ ਮਿਲਦਾ ਹੈ ਅਤੇ ਆਮ ਲੋਕਾ ਦੀ ਮੁਸਕਿਲਾਂ ਵਿੱਚ ਵਾਧਾ ਹੁੰਦਾ ਹੈ, ਬਹੁਤ ਸਾਰੇ ਪ੍ਰੀਵਾਰ ਅਜਿਹੇ ਹਨ ਜਿੰਨਾਂ ਦੀਆਂ ਕਿ ਪੈਨਸ਼ਨਾ ਲੱਗਣ ਯੋਗ ਹਨ ਅਤੇ ਬੀ.ਪੀ.ਐਲ. ਅਧੀਨ ਆਉਦੇ ਹਨ ਪਰ ਰਾਜਨੀਤਿਕ ਫੁੱਟ ਦਾ ਸਿਕਾਰ ਹੋਣ ਕਰਕੇ ਕੋਈ ਲਾਭ ਨਹੀ ਲੈ ਸਕੇ। ਉਹਨਾਂ ਨੂੰ ਸਰਕਾਰ ਵੱਲੋ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਉਹ ਆਪਣੇ ਪ੍ਰੀਵਾਰਾਂ ਨੂੰ ਚਲਾਉਣ ਲਈ ਆਪਣੇ ਆਪ ਨੂੰ ਏਨੀ ਅੱਤ ਦੀ ਮਹਿੰਗਾਈ ਵਿੱਚ ਅਸਮਰੱਥ ਮਹਿਸੂਸ ਕਰ ਰਹੇ ਹਨ। ਇਸ ਲਈ ਆਉਣ ਵਾਲੇ ਸਮੇ ਵਿੱਚ ਆਮ ਆਦਮੀ ਪਾਰਟੀ ਦੇ ਹਰ ਵਰਕਰ ਹਰ ਵਲੰਟੀਅਰ ਦਾ ਇਹੀ ਮੰਤਵ ਹੋਵੇਗਾ ਕਿ ਸz: ਸੁੱਚਾ ਸਿੰਘ ਛੋਟੇਪੁਰ ਪੰਜਾਬ ਪ੍ਰਧਾਨ ਦੇ ਦਿਸ਼ਾ ਨਿਰਦੇਸ਼ ਅਧੀਨ ਆਮ ਲੋਕਾਂ ਨੂੰ ਵੱਧ ਤੋ ਵੱਧ ਸਹੂਲਤਾਂ/ਜਾਣਕਾਰੀਆਂ ਦਿੱਤੀਆਂ ਜਾਣ, ਬੱਚਿਆਂ ਦੀ ਪੜਾਈ ਦਾ ਸਹੀ ਪ੍ਰਬੰਧ ਕੀਤਾ ਜਾਵੇ ਅਤੇ ਬਜੁਰਗਾਂ ਦੀ ਦੇਖਭਾਲ ਦਾ ਖਾਸ ਧਿਆਨ ਰੱਖਿਆ ਜਾਵੇ, ਪੜ੍ਹੇ ਲਿਖੇ ਨੌਜਵਾਨਾਂ ਨੂੰ ਲਈ ਨੌਕਰੀਆਂ ਦਾ ਸਹੀ ਪ੍ਰਬੰਧ, ਭ੍ਰਿਸ਼ਟਾਰ ਮੁਕਤ ਸੂਬਾ, ਪੰਜਾਬ ਦੀਆਂ ਧੀਆਂ ਤੇ ਅੱਤਿਆਚਾਰ ਬੰਦ ਕੀਤਾ ਜਾਵੇ, ਨਸ਼ਿਆਂ ਦੇ ਛੇਵੇ ਦਰਿਆ ਤੇ ਲਗਾਮ ਲਗਾਈ ਜਾ ਸਕੇ ਤਾਂ ਜੋ ਸਾਰੇ ਆਮ ਲੋਕਾਂ ਅਮਨ ਚੈਨ ਅਤੇ ਵਧੀਆਂ ਢੰਗ ਨਾਲ ਆਪਣਾ ਜੀਵਨ ਬਤੀਤ ਕਰਨ। ਇਸ ਮੌਕੇ ਬਲਜੀਤ ਸਿੰਘ ਸ਼ਾਨ, ਵਿਸ਼ਾਲ ਕੁਮਾਰ, ਬਲਰਾਜ ਸਿੰਘ ਬੱਬੂ, ਸਮਰੇਸਰ ਸਿੰਘ ਸੇਰਾ, ਬਲਜੀਤ ਸਿੰਘ ਭੱਟੀ, ਦਲਬੀਰ ਸਿੰਘ ਟੌਗ , ਸਰਬਦੀਪ ਸਿੰਘ ਘੁੱਕਰ,ਸਰਵਣ ਸਿੰਘ ਸੰਮਾ, ਪੂਰਨ ਸਿੰਘ, ਸੁਖਦੇਵ ਸਿੰਘ ਸਾਬਕਾ ਸਰਪੰਚ, ਪਵਿੱਤਰ ਸਿੰਘ ਰੰਧਾਵਾ, ਅਜੀਤ ਸਿੰਘ ਜੀਤਾ, ਬੀਬੀ ਹੰਸ ਕੌਰ, ਬੀਬੀ ਗੁਰਮੀਤ ਕੌਰ, ਬੀਬੀ ਸਿਮਰਨ ਕੌਰ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ
ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …