Monday, October 26, 2026

ਸੀ.ਬੀ.ਐਸ.ਈ 10+2 (ਮੈਡੀਕਲ) ਦੀ ਪ੍ਰੀਖਿਆ ’ਚੋਂ ਵਨੀਤਜੋਤ ਕੌਰ ਨੇ ਪ੍ਰਾਪਤ ਕੀਤੇ 95.2 ਫੀਸਦੀ ਨੰਬਰ

ਸਮਰਾਲਾ, 19 ਮਈ (ਇੰਦਕੀਤ ਸਿੰਘ ਕੰਗ) – ਸੀ.ਬੀ.ਐਸ.ਈ ਵਲੋਂ ਬੀਤੇ ਦਿਨੀਂ ਐਲਾਨੇ 10+2 (ਮੈਡੀਕਲ) ਜਮਾਤ ਦੇ ਨਤੀਜਿਆਂ ਵਿੱਚ ਕੋਟਲਾ ਸਮਸ਼ਪੁਰ ਦੀ ਧੀ ਵਨੀਤਜੋਤ ਕੌਰ ਨੇ ਕੁੱਲ 500 ਨੰਬਰਾਂ ਵਿੱਚੋਂ 476 ਨੰਬਰ ਲੈ ਕੇ ਇਲਾਕੇ ਦੀਆਂ ਧੀਆਂ ਦੇ ਮਾਣ ਵਿੱਚ ਹੋਰ ਵਾਧਾ ਕੀਤਾ ਹੈ।ਕੰਵਲਪ੍ਰੀਤ ਸਿੰਘ ਮਾਨ ਅਤੇ ਮਾਤਾ ਹਰਜੀਤ ਕੌਰ ਦੀ ਇਹ ਹੋਣਹਾਰ ਧੀ ਐਮ.ਏ.ਐਮ ਸਕੂਲ ਸਮਰਾਲਾ ਦੀ ਵਿਦਿਆਰਥਣ ਹੈ।ਉਸ ਨੇ 95.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਦੂਸਰਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਅਤੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ ਹੈ, ਜੋ ਪਿੰਡ ਕੋਟਲਾ ਸਮਸ਼ਪੁਰ ਲਈ ਵੀ ਮਾਣ ਵਾਲੀ ਗੱਲ ਹੈ।ਵਨੀਤਜੋਤ ਕੌਰ ਨੇ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਪ੍ਰਿੰਸੀਪਲ ਮੈਡਮ, ਸਕੂਲ ਟੀਚਰਾਂ ਤੇ ਸਮੂਹ ਅਧਿਆਪਕਾਂ ਅਤੇ ਆਪਣੇ ਮਾਤਾ ਪਿਤਾ ਨੂੰ ਦਿੱਤਾ ਹੈ।

Check Also

ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਅੰਮ੍ਰਿਤਸਰ, 25 ਅਕਤੂਬਰ (ਜਗਦੀਪ ਸਿੰਘ) – ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਅਤੇ ਪੁਰਸ਼ …