ਮਾ. ਹਰਮਨਦੀਪ ਸਿੰਘ ਮੰਡ ਵਲੋਂ ਆਪਣੀ ਮਾਤਾ ਦੀ ਯਾਦ ‘ਚ ਵੰਡੇ ਜਾਣਗੇ ਨਿੰਮ ਅਤੇ ਫਲਦਾਰ ਬੂਟੇ
ਸਮਰਾਲਾ, 19 ਮਈ (ਇੰਦਕੀਤ ਸਿੰਘ ਕੰਗ) – ਮਾਨ ਸਪੋਰਟਸ ਐਂਡ ਵੈਲਫੇਅਰ ਕਲੱਬ ਘਰਖਣਾ ਵਲੋਂ ਨਗਰ ਪੰਚਾਇਤ, ਪ੍ਰਵਾਸੀ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 11ਵਾਂ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਪਿੰਡ ਘਰਖਣਾ ਵਿਖੇ ਕਰਵਾਇਆ ਜਾ ਰਿਹਾ ਹੈ।ਕਲੱਬ ਦੇ ਪ੍ਰਧਾਨ ਮਨਵੀਰ ਸਿੰਘ ਮਾਨ ਨੇ ਦੱਸਿਆ ਕਿ ਇਹ ਪੰਜ਼ ਰੋਜ਼ਾ ਕ੍ਰਿਕਟ ਟੂਰਨਾਮੈਂਟ 24 ਤੋਂ 28 ਮਈ ਤੱਕ ਕਰਵਾਇਆ ਜਾਵੇਗਾ।ਇਸ ਕੱਪ ਦੀ ਜੇਤੂ ਟੀਮ ਨੂੰ 21000/- ਰੁਪਏ ਅਤੇ ਦੂਜੇ ਨੰਬਰ ‘ਤੇ ਆਉਣ ਵਾਲੀ ਟੀਮ ਨੂੰ 11000/- ਰੁਪਏ ਦਿੱਤੇ ਜਾਣਗੇ।ਕਲੱਬ ਮੈਂਬਰ ਸਤਨਾਮ ਸਿੰਘ ਮਾਨ ਅਤੇ ਰਾਜਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਸ ਕੱਪ ਵਿੱਚ ਸਿਰਫ 32 ਟੀਮਾਂ ਦੀ ਹੀ ਐਂਟਰੀ ਕੀਤੀ ਜਾਵੇਗੀ।
ਮੈਚਾਂ ਦੌਰਾਨ ਮੈਨ ਆਫ ਸੀਰੀਜ਼, ਬੈਸਟ ਬਾਲਰ, ਬੈਸਟ ਕੀਪਰ, ਬੈਸਟ ਫੀਲਡਰ ਆਦਿ ਨੂੰ ਵੀ ਦਿਲਖਿੱਚਵੇਂ ਇਨਾਮ ਮਿਲਣਗੇ।ਇਸ ਤੋਂ ਇਲਾਵਾ ਵਾਤਾਵਰਨ ਦੀ ਸੰਭਾਲ ਸਬੰਧੀ ਨਿਵੇਕਲੀ ਪਹਿਲ ਕਰਦੇ ਹੋਏ ਕਲੱਬ ਦੇ ਕੈਸ਼ੀਅਰ ਮਾ. ਹਰਮਨਦੀਪ ਸਿੰਘ ਮੰਡ ਵਲੋਂ ਆਪਣੀ ਸਵ: ਮਾਤਾ ਮਨਜੀਤ ਕੌਰ ਦੀ ਯਾਦ ਵਿੱਚ ਹਰ ਮੈਚ ਦੌਰਾਨ ‘ਮੈਨ ਆਫ ਦੀ ਮੈਚ’ ਦੇ ਖਿਡਾਰੀ ਨੂੰ ਨਿੰਮ ਦਾ ਬੂਟਾ ਦਿੱਤਾ ਜਾਵੇਗਾ ਅਤੇ ਇਸ ਕੱਪ ਦੀ ਵਿਜੇਤਾ ਟੀਮ ਨੂੰ ਵੀ ਫਲਦਾਰ ਅਤੇ ਨਿੰਮ ਦੇ ਬੂਟੇ ਵੰਡੇ ਜਾਣਗੇ।ਟੂਰਨਾਂਮੈਂਟ ਦੇ ਅਖੀਰਲੇ ਦਿਨ ਇਨਾਮਾਂ ਦੀ ਵੰਡ ਸਰਪੰਚ ਸੁਖਵਿੰਦਰ ਸਿੰਘ ਅਤੇ ਸਮੂਹ ਨਗਰ ਪੰਚਾਇਤ ਵਲੋਂ ਕੀਤੀ ਜਾਵੇਗੀ।