ਸੰਗਰੂਰ, 21 ਮਈ (ਜਗਸੀਰ ਲੌਂਗੋਵਾਲ) – ਯੁਨਾਇਟਿਡ ਇੰਡੀਆ ਬੀਮਾ ਕੰਪਨੀ ਵਲੋਂ ਭਾਰਤ ਦੀ ਆਜ਼ਾਦੀ ਦੇ 75ਵੇਂ ਮਹਾ ਉਤਸਵ ਨੂੰ ਮਨਾਉਂਦੇ ਹੋਏ, ਪਿੰਡ
ਨਿਲੋਵਾਲ (ਸੁਨਾਮ) ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੋੜਵੰਦ 25 ਵਿੱਦਿਆਰਥੀਆਂ ਨੂੰ ਸਕੂਲ ਵਰਦੀਆਂ ਤੇ 250 ਵਿੱਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ।ਬੀਮਾ ਜਾਗਰੂਕਤਾ ਸਮਾਗਮ ਨੂੰ ਸੰਬੋਧਨ ਕਰਦਿਆਂ ਕੁਲਵਿੰਦਰ ਸਿੰਘ ਮੁੱਖ ਖੇਤਰੀ ਪ੍ਰਬੰਧਕ ਲੁਧਿਆਣਾ ਨੇ ਮਨੁੱਖੀ ਜੀਵਨ ਵਿੱਚ ਬੀਮੇ ਦੀ ਮਹੱਤਤਾ ਵਿਸ਼ੇ ਪ੍ਰਤੀ ਪਿੰਡ ਵਾਸੀਆਂ ਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਬੀਮਾ ਕੰਪਨੀਆਂ ਦਾ ਉਦੇਸ਼ ਕਿਸੇ ਵਿਅਕਤੀ ਦੇ ਜੀਵਨ, ਵਿਓਪਾਰ, ਉਦਯੋਗ ਆਦਿ ਦੇ ਹੋਏ ਨੁਕਸਾਨ ਦੀ ਪੁਰਤੀ ਕਰਨਾ ਹੁੰਦਾ ਹੈ।ਉਹਨਾ ਦੱਸਿਆ ਕਿ ਬਹੁਤ ਘੱਟ ਰਕਮ ਦੇ ਕੇ ਆਪਣਾ ਜੀਵਨ, ਸਿਹਤ, ਘਰ, ਗੱਡੀ, ਵਿਓਪਾਰ, ਉਦਯੋਗ ਆਦਿ ਦਾ ਬੀਮਾ ਕਰਵਾ ਕੇ ਸੁਰੱਖਿਆ ਕਰ ਸਕਦੇ ਹਾਂ।
ਹਰਮੀਤ ਸਿੰਘ ਚਹਿਲ ਖੇਤਰੀ ਪ੍ਰਬੰਧਕ ਲੁਧਿਆਣਾ ਨੇ ਕਿਹਾ ਕਿ ਯੁਨਾਇਟਿਡ ਇੰਡੀਆ ਬੀਮਾ ਕੰਪਨੀ ਸੂਈ ਤੋਂ ਜਹਾਜ ਤਕ ਹਰ ਚੀਜ ਦਾ ਬੀਮਾ ਕਰਦੀ ਹੈ ਤੇ ਵਿਦਿਆਰਥੀ ਪੜਾਈ ਉਪਰੰਤ ਕੰਪਨੀ ਦੇ ਏਜੰਟ ਬਣ ਕੇ ਬਿਨਾਂ ਕਿਸੇ ਖਰਚੇ ਦੇ ਆਪਣਾ ਭਵਿੱਖ ਬਣਾ ਸਕਦੇ ਹਨ।
ਸਕੂਲ ਦੇ ਪ੍ਰਿੰਸੀਪਲ ਅਨਿਲ ਜੈਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਈਸਲਾ ਸੰਗਰੂਰ ਦੇ ਪ੍ਰਧਾਨ ਜਤਿੰਦਰ ਕਾਲੜਾ ਤੇ ਸਮੂਹ ਸਰਵੇਅਰਾ ਵਲੋਂ ਸ਼੍ਰੀਕੁਲਵਿੰਦਰ ਸਿੰਘ, ਹਰਮੀਤ ਸਿੰਘ ਤੇ ਪ੍ਰਿੰਸੀਪਲ ਅਨਿਲ ਜੈਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ‘ਤੇ ਅਧਾਰਿਤ ਕਿਤਾਬ ਮੋਦੀ 20 ਭੇਟ ਕਰਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਸਿਕੰਦਰ ਸਿੰਘ ਬਰਾਂਚ ਮੈਨੇਜਰ ਸੁਨਾਮ, ਹਰਪ੍ਰੀਤ ਨਾਗਰਾ, ਸਮਾਣਾ, ਤੇਜ ਪਾਲ ਲਾਠਰ, ਅਮਰੀਕ ਸਿੰਘ ਬਿੱਟਾ, ਸ਼ਿਵ ਜਿੰਦਲ, ਜਤਿੰਦਰ ਕਾਲੜਾ, ਪ੍ਰਧਾਨ ਇਸਲਾ ਸੰਗਰੂਰ, ਪੁਸ਼ਪਿੰਦਰ ਗਰਗ, ਗਗਨਦੀਪ ਕੋਹਲੀ, ਰਾਜੇਸ਼ ਅਗਰਵਾਲ, ਬ੍ਰਿਜ਼ ਲਾਲ ਗੋਇਲ, ਰਾਕੇਸ਼ ਮਹਿਤਾ, ਮੋਹਿਤ ਕੁਮਾਰ, ਭੁਪੇਸ਼ ਭਾਰਦਵਾਜ ਸਮਾਗਮ ਵਿੱਚ ਸ਼ਾਮਿਲ ਸਨ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media