ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜ਼ਰ ਦੀਆਂ ਹਦਾਇਤਾਂ ‘ਤੇ
ਉਨ੍ਹਾਂ ਦੇ ਪੀ.ਏ ਮਨਿੰਦਰਪਾਲ ਸਿੰਘ ਹਲਕਾ ਦੱਖਣੀ ਵਾਸੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਇਕ ਨਵੀਂ ਪਹਿਲ ਕੀਤੀ ਗਈ ਹੈ।ਜਿਸ ਤਹਿਤ ਉਹ ਉਨ੍ਹਾਂ ਬਜ਼ੁਰਗਾਂ ਦੇ ਘਰ ਜਾ ਕੇ ਬੁਢਾਪਾ ਪੈਨਸ਼ਨਾਂ ਅਪਲਾਈ ਕਰਵਾ ਰਹੇ ਹਨ, ਜੋ ਸੇਵਾ ਕੇਂਦਰ ਜਾਣ ਦੇ ਸਮਰੱਥ ਨਹੀਂ ਹਨ।ਸ਼ਨੀਵਾਰ ਨੂੰ ਪੀ.ਏ ਮਨਿੰਦਰਪਾਲ ਸਿੰਘ ਬਸਰਾ ਅਤੇ ਹਲਕਾ ਦੱਖਣੀ ਦੇ ਸੀਨੀਅਰ ਆਗੂ ਵਰਪਾਲ ਸਿੰਘ ਬੱਬਰ ਅਤੇ ਸੀਨੀਅਰ ਆਗੂ ਰਵੀਸ਼ੇਰ ਸਿੰਘ ਖਾਲਸਾ ਵਲੋਂ ਬਹਾਦੁਰ ਨਗਰ, ਸੁਲਤਾਨਵਿੰਡ ਰੋਡ ਵਸਨੀਕ ਇੱਕ ਬਜੁਰਗ ਪਤੀ-ਪਤਨੀ ਦੇ ਘਰ ਜਾ ਕੇ ਬੁਢਾਪਾ ਪੈਨਸ਼ਨ ਅਪਲਾਈ ਕਰਵਾਈ ਗਈ।ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਵੱਡੀ ਉਮੀਦ ਰੱਖਦਿਆਂ ਪੰਜਾਬ ਦੀ ਸਿਆਸੀ ਕਮਾਂਡ ਸੌਂਪੀ ਹੈ। ਮਨਿੰਦਰਪਾਲ ਨੇ ਕਿਹਾ ਕਿ ਪਾਰਟੀ ਦਾ ਉਦੇਸ਼ ਹੈ ਕਿ ‘ਆਪ’ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੇ ਘਰਾਂ ਤੱਕ ਪਹੁੰਚ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰੇ।
Punjab Post Daily Online Newspaper & Print Media