Tuesday, July 14, 2026

ਜਨਰਲ ਪਰੇਡ ਦੌਰਾਨ ਕੀਤੀ ਪੁਲਿਸ ਮੋਕ ਡਰਿੱਲ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਜਵਾਨਾਂ ਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰੱਖਣ ਲਈ ਵੱਖ-ਵੱਖ 5 ਏਰੀਆਂ ਵਿੱਚ ਜਨਰਲ ਪਰੇਡ ਕੀਤੀ ਗਈ।ਸ੍ਰੀਮਤੀ ਵਤਸਲਾ ਗੁਪਤਾ ਡੀ.ਸੀ.ਪੀ ਸਥਾਨਕ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਪੁਲਿਸ ਲਾਈਨ ਅੰਮ੍ਰਿਤਸਰ ਵਿਖੇ ਦਫਤਰੀ ਸਟਾਫ ਦੇ ਪੁਲਿਸ ਕਰਮਚਾਰੀਆਂ ਵਲੋਂ ਜਨਰਲ ਪਰੇਡ ਦੌਰਾਨ ਸਲਾਮੀ ਲਈ ਗਈ ਅਤੇ ਕਰਮਚਾਰੀਆਂ ਦੀ ਪੈਟਰਨ ਮੁਤਾਬਿਕ ਵਰਦੀ ਦੀ ਚੈਕਿੰਗ ਕੀਤੀ ਗਈ।ਪਰੇਡ ਦੌਰਾਨ ਭੀੜ ਨੂੰ ਖਦੇੜਨ ਲਈ ਮੋਕ ਡਰਿੱਲ ਦੀ ਰਿਹਰਸਲ ਵੀ ਕਰਵਾਈ ਗਈ ਤੇ ਕਰਮਚਾਰੀਆਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਦਾ ਹੱਲ ਕੀਤਾ ਗਿਆ।
ਇਸੇ ਤਰ੍ਹਾਂ ਏ.ਡੀ.ਸੀ.ਪੀ ਸਿਟੀ-1 ਅੰਮ੍ਰਿਤਸਰ ਡਾ. ਮਹਿਤਾਬ ਸਿੰਘ ਆਈ.ਪੀ.ਐਸ ਵਲੋਂ ਫਤਾਹਪੁਰ ਸਟੇਡੀਅਮ, ਏ.ਡੀ.ਸੀ.ਪੀ ਸਿਟੀ-2 ਪ੍ਰਭਜੋਤ ਸਿੰਘ ਵਿਰਕ ਪੀ.ਪੀ.ਐਸ ਵਲੋਂ ਆਈ.ਟੀ.ਆਈ ਕਾਲਜ ਰਣਜੀਤ ਐਵੀਨਿਊ, ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਅਭਿਮੰਨਿਊ ਰਾਣਾ ਆਈ.ਪੀ.ਐਸ ਵਲੋਂ ਨਿਉ ਅੰਮ੍ਰਿਤਸਰ ਮਾਰਕੀਟ ਅਤੇ ਏ.ਡੀ.ਸੀ.ਪੀ ਟਰੈਫਿਕ ਸ੍ਰੀਮਤੀ ਅਮਨਦੀਪ ਕੌਰ ਪੀ.ਪੀ.ਐਸ ਵਲੋਂ ਦੁਸਹਿਰਾ ਗਰਾਉਂਡ ਰਣਜੀਤ ਐਵੀਨਿਊ ਦੀ ਨਿਗਰਾਨੀ ਹੇਠ ਜਨਰਲ ਪਰੇਡ ਕਰਵਾਈ ਗਈ।ਇਸ ਜਨਰਲ ਪਰੇਡ ਵਿੱਚ ਏ.ਸੀ.ਪੀਜ਼, ਮੁੱਖ ਅਫ਼ਸਰਾਨ ਥਾਣਾ, ਇੰਚਾਰਜ਼ ਚੌਕੀਆਂ, ਟਰੈਫਿਕ ਸਟਾਫ, ਯੂਨਿਟ ਸਟਾਫ ਅਤੇ ਦਫਤਰੀ ਸਟਾਫ ਵਲੋਂ ਪਰੇਡ ਵਿੱਚ ਭਾਗ ਲਿਆ।ਮੈਡੀਕਲ ਟੀਮਾਂ ਵਲੋਂ ਪੁਲਿਸ ਕਰਮਚਾਰੀਆਂ ਦਾ ਚੈਕਅੱਪ ਵੀ ਕੀਤਾ ਗਿਆ।

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …