ਸੰਗਰੂਰ, 29 ਮਈ (ਜਗਸੀਰ ਲੌਂਗੋਵਾਲ) – ਸਥਾਨਕ ਸ਼ਹਿਰ ‘ਚ ਖਾਲਸ ਪ੍ਰੇਮ ਮਾਰਗ ਇੱਕ ਅਜਿਹੀ ਵਿਲੱਖਣ ਸੰਸਥਾ ਹੈ, ਜਿਸ ਨੇ ਬੇਸਹਾਰਾ, ਬੀਮਾਰ ਅਤੇ ਫੱਟੜ
ਗਊਆਂ ਦੇ ਇਲਾਜ਼ ਲਈ ਪਿੰਗਲਵਾੜਾ ਖੋਲਿਆ ਹੋਇਆ ਹੈ। ਹਰ ਰੋਜ਼ ਸੜਕਾਂ ‘ਤੇ ਵਾਹਣਾਂ ਨਾਲ ਬੇਸਹਾਰਾ ਗਊਆਂ ਫੱਟੜ ਹੋ ਜਾਂਦੀਆਂ ਹਨ ਤਾਂ ਸੰਸਥਾ ਉਹਨਾਂ ਨੂੰ ਲਿਆ ਕੇ ਇਲਾਜ਼ ਕਰਦੀ ਹੈ। ਇਸ ਤੋਂ ਇਲਾਵਾ ਆਮ ਲੋਕਾਂ ਲਈ ਫਰੀ ਡਿਸਪੈਂਸਰੀ ਵੀ ਚਲਾਈ ਜਾ ਰਹੀ ਹੈ।ਇਹ ਸਭ ਕੁੱਝ ਲੋਕਾਂ ਦੀ ਆਰਥਿਕ ਮਦਦ ਨਾਲ ਹੀ ਕੀਤਾ ਜਾ ਰਿਹਾ ਹੈ।ਸੰਸਥਾ ਦੇ ਮੈਨੇਜਰ ਵਿਕਰਮਜੀਤ ਸਿੰਘ ਵਿੱਕੀ ਨੇ ਦੱਸਿਆ ਕਿ ਜਨਰਲ ਬਾਡੀ ਦੀ ਮੀਟਿੰਗ ਸਰਪ੍ਰਸਤ ਜੋਗਿੰਦਰ ਸਿੰਘ ਸਾਰੋਂ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਅਗਲੇ 2 ਸਾਲ ਲਈ ਆਹੁੱਦੇਦਾਰਾਂ ਦੀ ਸਰਬਸਮੰਤੀ ਨਾਲ ਚੋਣ ਕੀਤੀ ਗਈ।
ਚੋਣ ਦੌਰਾਨ ਗੁਰਚਰਨ ਸਿੰਘ ਹਰੀਕਾ ਮੁੱਖ ਸਲਾਹਕਾਰ, ਪਵਨ ਕੁਮਾਰ ਗੁਪਤਾ ਸਲਾਹਕਾਰ, ਜੋਗਿੰਦਰ ਸਿੰਘ ਸਾਰੋਂ ਸਰਪ੍ਰਸਤ, ਸ਼ਾਮ ਲਾਲ ਬਾਂਸਲ ਪ੍ਰਧਾਨ, ਰਾਜ ਕੁਮਾਰ ਗੋਇਲ ਸੀ. ਮੀਤ ਪ੍ਰਧਾਨ, ਓਮ ਪ੍ਰਕਾਸ਼ ਵਾਈਸ ਪ੍ਰਧਾਨ, ਅਸ਼ੋਕ ਕੁਮਾਰ ਸਿੰਗਲਾ ਜਨਰਲ ਸਕੱਤਰ, ਲਾਜਪਤ ਰਾਏ ਸਕੱਤਰ, ਸਤਪਾਲ ਕੈਸ਼ੀਅਰ, ਰਮੇਸ਼ ਕੁਮਾਰ ਸਿੰਗਲਾ ਸਹਾਇਕ ਸਕੱਤਰ, ਕ੍ਰਿਸ਼ਨ ਸੰਦੋਹਾ ਮੀਡੀਆ ਸਲਾਹਕਾਰ ਸਮੇਤ ਡਾ. ਮਦਨ ਲਾਲ ਗੋਇਲ, ਡਾ. ਸ਼੍ਰੀਰਾਮ ਗਰਗ, ਡਾ. ਸਤਪਾਲ ਗਰਗ ਅਤੇ ਸੁਰਜੀਤ ਸਿੰਘ ਵਿਰਕ ਨੂੰ ਅਗਜੈਕਟਿਵ ਮੈਂਬਰ ਚੁਣਿਆ ਗਿਆ।ਸੰਸਥਾਂ ਵਲੋਂ ਸਾਰੇ ਦਾਨੀ ਸੱਜਣਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ-ਆਪਣੇ ਘਰਾਂ ਅੰਦਰ ਪਈਆਂ ਫਾਲਤੂ ਦਵਾਈਆਂ ਸੰਸਥਾ ਦੇ ਦਫਤਰ ਵਿੱਚ ਜਮ੍ਹਾਂ ਕਰਵਾਉਣ ਤਾਂ ਕਿ ਕਿਸੇ ਗਰੀਬ ਵਿਅਕਤੀ ਦੇ ਕੰਮ ਆ ਸਕਣ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media