Tuesday, February 24, 2026

ਸਮਾਜ ਸੇਵਾ ਤੇ ਲੋਕ ਭਲਾਈ ਦੇ ਕੰਮਾਂ ਨੂੰ ਹੈ ਸਮਰਪਿਤ ਹੈ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ – ਅਰੋੜਾ

ਸੰਗਰੂਰ, 29 ਮਈ (ਜਗਸੀਰ ਲੌਂਗੋਵਾਲ) – ਸਮਾਜ ਸੇਵੀ ਸੰਸਥਾ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ (ਰਜਿ:) ਸੰਗਰੂਰ ਵਲੋਂ ਅਹੁੱਦੇਦਾਰਾਂ, ਮੈਬਰਾਂ ਅਤੇ ਬਜ਼ੁਰਗਾਂ ਦੀ ਨਰੋਈ ਸਿਹਤ ਅਤੇ ਮਨੋਰੰਜ਼ਨ ਲਈ ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਸਥਾਨਕ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਸੰਪਨ ਹੋਇਆ।ਉਨਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਕਰਨੈਲ ਸਿੰਘ ਸੇਖੋਂ, ਜ਼ਸਵੀਰ ਸਿੰਘ ਖਾਲਸਾ, ਮਨਮੋਹਣ ਸਿੰਘ, ਕਿਸ਼ੋਰੀ ਲਾਲ, ਕੰਵਲਜੀਤ ਸਿੰਘ, ਸੁਰਿੰਦਰ ਸਿੰਘ ਸੋਢੀ, ਆਰ.ਐਲ.ਪਾਂਧੀ, ਡਾ. ਚਰਨਜੀਤ ਸਿੰਘ ਉਡਾਰੀ, ਡਾ. ਨਰਵਿੰਦਰ ਕੌਸ਼ਲ, ਪਵਨ ਸ਼ਰਮਾ, ਵਿਪਨ ਮਲਿਕ, ਰਜਿੰਦਰ ਗੋਇਲ, ਜਤਿੰਦਰ ਗੁਪਤਾ, ਜਗਦੀਸ਼ ਕਾਲੜਾ, ਰਜਿੰਦਰ ਸਿੰਘ ਚੰਗਾਲ ਅਤੇ ਜਨਕ ਰਾਜ ਜੋਸ਼ੀ ਮੌਜ਼ੂਦ ਸਨ।
ਜਨਰਲ ਸਕੱਤਰ ਕੰਵਲਜੀਤ ਸਿੰਘ ਅਤੇ ਸੁਰਿੰਦਰ ਸਿੰਘ ਸੋਢੀ ਵਲੋਂ ਕੀਤੇ ਗਏ ਮੰਚ ਸੰਚਾਲਣ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਐਸੋਸੀਏਸ਼ਨ ਸਮਾਜ ਸੇਵਾ, ਲੋਕ ਭਲਾਈ, ਬਜ਼ੁਰਗਾਂ ਅਤੇ ਪੈਨਸ਼ਨਰਾਂ ਦੇ ਸਨਮਾਨ ਨੂੰ ਸਮਰਪਿਤ ਹੈ।ਐਸੋਸੀਏਸ਼ਨ ਵੱਲੋਂ ਹਰ ਇੱਕ ਨੂੰ ਜੀ ਕਹੋ ਅਤੇ ਜੀ ਕਹਾਓ, ਆਪਸੀ ਪਿਆਰ, ਮਿੱਠਤ, ਨਰਮਾਈ ਅਤੇ ਅਨੁਸਾਸ਼ਨ, ਸਹਿਣਸ਼ੀਲਤਾ, ਸੰਜਮ ਦਾ ਸੰਦੇਸ਼ ਅਤੇ ਲੋੜਵੰਦ ਬੱਚਿਆਂ ਦੀ ਸਿਹਤ ਅਤੇ ਸਿੱਖਿਆ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ।ਐਸੋਸੀਏਸ਼ਨ ਦਾ ਮਕਸਦ ਸਮਾਜ ਸੇਵਾ ਲੋਕ ਭਲਾਈ ਅਤੇ ਹਰ ਇੱਕ ਦੀ ਲੋੜ ਅਨੁਸਾਰ ਮਦਦ ਕਰਨਾ ਹੈ।ਧਾਰਮਿਕ ਅਤੇ ਸਮਾਜਿਕ ਸਮਾਗਮ ਕਰਕੇ ਆਪਸੀ ਪਿਆਰ, ਏਕਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਅਤੇ ਅਮਨ ਸ਼ਾਂਤੀ ਕਾਇਮ ਰੱਖਣ ਵਿੱਚ ਪ੍ਰਸਾਸ਼ਨ ਦਾ ਸਹਿਯੋਗ ਕਰਨਾ ਹੈ।ਨੈਸ਼ਨਲ ਐਵਾਰਡੀ ਸੱਤਦੇਵ ਸ਼ਰਮਾ, ਵਿੱਦਿਆ ਵੰਸ਼ ਸੰਸਥਾ ਦੇ ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਸ਼ਿਵ ਭੋਲੇ ਪੈਦਲ ਯਾਤਰਾ ਮੰਡਲੀ ਦੇ ਪ੍ਰਧਾਨ ਗੋਬਿੰਦਰ ਸ਼ਰਮਾ, ਉਘੇ ਸਮਾਜ ਸੇਵੀ ਕੁਲਵੰਤ ਰਾਏ ਬਾਂਸਲ, ਧਾਰਮਿਕ ਤੇ ਸੀਨੀਆਰ ਸਿਟੀਜਨ ਆਗੂ ਸੁਰਿੰਦਰਪਾਲ ਸਿਦਕੀ, ਬੈਂਕ ਆਧਿਕਾਰੀ ਜਗਦੀਸ਼ ਕਾਲੜਾ, ਜਤਿੰਦਰ ਗੁਪਤਾ, ਅਸ਼ੋਕ ਡੱਲਾ, ਮੰਗਤ ਰਾਜ ਸ਼ਖੀਜਾ (ਜੁਡੀਸ਼ਰੀ), ਸਾਲਾਸਰ ਧਾਮ ਲੰਗਰ ਕਮੇਟੀ ਦੇ ਆਗੂ ਸ਼ਕਤੀ ਮਿੱਤਲ, ਡੀ.ਸੀ ਦਫਤਰ ਪੈਨਸ਼ਨਰ ਦੇ ਪ੍ਰਧਾਨ ਬਲਦੇਵ ਰਾਜ ਮਦਾਨ ਨੇ ਕਵਿਤਾਵਾਂ, ਗੀਤ ਅਤੇ ਵਿਚਾਰਾਂ ਰਾਹੀਂ ਬਜ਼ੁਰਗਾਂ ਦੇ ਸਤਿਕਾਰ ਦੀ ਗੱਲ ਕੀਤੀ ਅਤੇ ਕਿਹਾ ਕਿ ਸਾਨੂੰ ਆਪਣੇ ਮਾਤਾ ਪਿਤਾ ਅਤੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਹਰ ਲੋੜਵੰਦ ਵਿਅਕਤੀ ਦੀ ਸਹਾਇਤਾ ਕਰਨੀ ਚਾਹਿਦੀ ਹੈ।
ਕਿਸ਼ੋਰੀ ਲਾਲ, ਰਾਮ ਸਰੂਪ, ਅਲੀ ਸ਼ੇਰ, ਜਗਦੀਸ ਰਾਏ ਸ਼ਿੰਗਲਾ, ਮਦਨ ਲਾਲ, ਮੁੱਖ ਅਧਿਆਪਕ ਸੁਰੇਸ਼ ਜ਼ਿੰਦਲ, ਡਾ. ਨਰਵਿੰਦਰ ਕੌਸ਼ਲ, ਕੈਪਟਨ ਅਨਿੱਲ ਗਰਗ, ਬਲਦੇਵ ਰਾਜ ਮਦਾਨ, ਕਰਨੈਲ ਸਿੰਘ ਸੇਖੋਂ, ਵਿਜੇ ਕੁਮਾਰ, ਥਾਣੇਦਾਰ ਬਲਜਿੰਦਰ ਸਿੰਘ, ਸੁਰਿੰਦਰਪਾਲ ਸਿਦਕੀ, ਪਵਨ ਕੁਮਾਰ, ਹਰਬੰਸ ਲਾਲ ਗਰਗ ਆਦਿ ਨੂੰ ਉਨ੍ਹਾਂ ਵਲੋਂ ਕੀਤੀਆਂ ਜਾ ਰਹੀਆਂ ਸਮਾਜ ਸੇਵੀ ਕੰਮਾਂ ਲਈ ਅਤੇ ਜਨਮ ਦਿਹਾੜੇ ਮੌਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਵਿਜੇ ਕੁਮਾਰ। ਇਸ ਮੋਕੇ ਸੁਰੇਸ਼ ਪਾਲ, ਸੱਤਪਾਲ, ਵਰਿੰਦਰ ਬਾਂਸਲ, ਡਾ. ਕਰਮਜੀਤਪਾਲ ਸਿੰਘ, ਬਲਵੀਰ ਸਿੰਘ, ਗੁਰਜੰਟ ਸਿੰਘ, ਮਦਨ ਗੋਪਾਲ ਸੋਢੀ, ਜਵਾਹਰ ਸ਼ਰਮਾ, ਓ.ਪੀ ਗਰੋਵਰ, ਅਸ਼ੋਕ ਚੌਹਾਨ, ਬਾਲ ਕ੍ਰਿਸ਼ਨ, ਕਰਨੈਲ ਸਿੰਘ ਢੈਪਈ ਆਦਿ ਵੀ ਮੌਜ਼ੂਦ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …