Friday, March 27, 2026

ਅੱਵਲ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਸੰਗਰੂਰ, 29 ਮਈ (ਜਗਸੀਰ ਲੌਂਗੋਵਾਲ) – ਸ.ਸ.ਸ.ਸ ਸਕੂਲ ਮਹਿਲਾਂ ਦੇ 12ਵੀਂ ਦੇ ਸ਼ਾਨਦਾਰ ਨਤੀਜੇ ਆਉਣ ‘ਤੇ ਸਕੂਲ ਦੇ 90% ਅਤੇ 90% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।ਮੁੱਖ ਮਹਿਮਾਨ ਵਜੋਂ ਸਕੂਲ ਦੇ ਸਾਬਕਾ ਪ੍ਰਿੰਸੀਪਲ ਸ੍ਰੀਮਤੀ ਇਕਦੀਸ਼ ਕੌਰ ਨੇ ਸ਼ਿਰਕਤ ਕੀਤੀ।ਸਕੂਲ ਦੇ ਲਗਭਗ 17 ਵਿਦਿਆਰਥੀਆਂ ਨੇ 90% ਜਾਂ ਇਸ ਤੋਂ ਵੱਧ ਅੰਕ ਲੈ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ।ਸਕੂਲ ਦੀ ਟਾਪਰ ਵਿਦਿਆਰਥਣ ਅਰਮਾਨਪ੍ਰੀਤ ਕੌਰ (ਨਾਨ ਮੈਡੀਕਲ ਸਟਰੀਮ) ਪੱਤਰੀ ਸੁਖਵੀਰ ਸਿੰਘ ਨੇ 500 ਵਿਚੋਂ 483 (96.6%) ਅੰਕ ਲੈ ਕੇ ਪਹਿਲਾ, ਸੁਖਪ੍ਰੀਤ ਸਿੰਘ (ਨਾਨ ਮੈਡੀਕਲ ਸਟਰੀਮ) ਪੁੱਤਰ ਮਾਨ ਸਿੰਘ 500 ਵਿੱਚੋਂ 477 (95.4%) ਅੰਕਾਂ ਨਾਲ ਦੂਜਾ ਅਤੇ ਬਲਕਾਰ ਸਿੰਘ (ਆਰਟਸ ਸਟਰੀਮ) ਪੁੱਤਰ ਕਾਲਾ ਸਿੰਘ 500 ਵਿਚੋਂ 475 (95%) ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ।90% ਅਤੇ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ (ਆਰਟਸ ਸਟਰੀਮ) ਹਰਮਨ (93.8%), ਅਮ੍ਰਿਤਪਾਲ ਕੌਰ (91.4%) ਹੁਸਨਪ੍ਰੀਤ ਕੋਰ, ਅਰਸ਼ਦੀਪ ਕੌਰ, ਚਰਨਪ੍ਰੀਤ ਸਿੰਘ, ਗਗਨਦੀਪ ਸਿੰਘ, ਜਸਵੀਰ ਸਿੰਘ, ਅਤੇ (ਸਾਇੰਸ ਸਟਰੀਮ) ਵਿਚੋਂ ਹਰਮਨਜੀਤ ਕੌਰ, (93.2%), ਲਵਦੀਪ ਕੌਰ, ਅਮ੍ਰਿਤਪਾਲ ਕੌਰ , ਗੁਰਸੇਵਕ ਸਿੰਘ, ਦਿਲਪ੍ਰੀਤ ਕੌਰ , ਕਮਲਪ੍ਰੀਤ ਕੌਰ ਅਤੇ ਲੱਕੀ ਸ਼ਰਮਾ ਹਨ।
ਸਕੂਲ ਵਲੋਂ ਇਹਨਾਂ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦਾ ਟਰਾਫੀਆਂ ਦੇ ਕੇ ਸਨਮਾਨ ਕੀਤਾ ਗਿਆ।ਮੁੱਖ ਮਹਿਮਾਨ ਸ੍ਰੀਮਤੀ ਇਕਦੀਸ਼ ਕੌਰ ਦੁਆਰਾ ਪਹਿਲਿਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 1100-1100 ਸੋ ਰੁਪਏ ਅਤੇ 90% ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 500-500 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।ਸਕੂਲ ਇੰਚਾਰਜ਼ ਨਵਰਾਜ ਕੌਰ, ਲੈਕ. ਪਰਮਿੰਦਰ ਕੁਮਾਰ, ਚਰਨਦੀਪ ਸੋਨੀਆ, ਲਖਵੀਰ ਸਿੰਘ, ਨਰੇਸ਼ ਕੁਮਾਰੀ, ਰਾਕੇਸ਼ ਕੁਮਾਰ, ਰਾਜੇਸ ਕੁਮਾਰ, ਗੁਰਦੀਪ ਸਿੰਘ, ਅਸ਼ਵਨੀ ਕੁਮਾਰ, ਰਾਕੇਸ ਕੁਮਾਰ (ਸਰੀਰਕ) ਆਦਿ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …