Saturday, September 12, 2026

ਸੇਵਾ ਭਾਰਤੀ ਨੇ ਪੈਸ਼ਾਵਰ ਵਿੱਚ ਮਾਰੇ ਗਏ ਬੱਚਿਆਂ ਦੀ ਆਤਮਕ ਸ਼ਾਂਤੀ ਲਈ ਦਿੱਤੀ ਸ਼ਰਧਾਂਜਲੀ

PPN2012201410

ਫਾਜ਼ਿਲਕਾ, 20 ਦਸੰਬਰ (ਵਿਨੀਤ ਅਰੋੜਾ) – ਅੱਜ ਸਵੇਰੇ ਸੇਵਾ ਭਾਰਤੀ ਫਾਜਿਲਕਾ ਵੱਲੋ ਪਿੰਡ ਸੈਣੀਆਂ ਅਤੇ ਸੁਰੇਸ਼ਵਾਲਾ ਵਿੱਚ ਸੰਸਕਾਰ ਕੇਂਦਰਾਂ ਦੇ 110 ਬੱਚਿਆਂ ਨੂੰ ਇੱਕ ਸਾਦੇ ਸਮਾਰੋਹ ਵਿੱਚ ਬੂਟ ਵੰਡੇ ਗਏ।ਪ੍ਰੋਗਰਾਮ ਦੀ ਪ੍ਰਧਾਨਗੀ ਸੋਹਨ ਲਾਲ ਗੋਕਲਾਨੀ ਨੇ ਕੀਤੀ।ਮੁੱਖ ਵਕਤਾ ਪੰਜਾਬ ਸੇਵਾ ਭਾਰਤੀ ਦੇ ਉਪ-ਪ੍ਰਧਾਨ ਕ੍ਰਿਸ਼ਣ ਅਰੋੜਾ ਨੇ ਤਾਲੀਬਾਨ ਅੱਤਵਾਦੀਆਂ ਵੱਲੋ ਪਾਕਿਸਤਾਨ ਦੇ ਪੈਸਾਵਰ ਵਿੱਖੇ ਸਥਿਤ ਆਰਮੀ ਪਬਲਿਕ ਸਕੂਲ ਦੇ ਮਾਸੂਮ ਬੱਚਿਆਂ, ਅਧਿਆਪਕਾਂ ਅਤੇ ਹੋਰ ਕਰਮਚਾਰਿਆਂ ਦੀ ਹੱਤਿਆ ਦੀ ਘੋਰ ਨਿੰਦਿਆ ਕੀਤੀ ਅਤੇ ਉਨ੍ਹਾਂ ਦੀ ਆਤਮਕ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਰੱਖ ਸ਼ਰੱਧਾਂਜਲੀ ਦਿੱਤੀ।ਇਸ ਪ੍ਰੋਗਰਾਮ ਵਿੱਚ ਗਿਰਧਾਰੀ ਲਾਲ ਅੱਗਰਵਾਲ, ਜਗਦੀਸ਼ ਕਟਾਰਿਆ, ਅਮਿਤ ਦਹੂਜਾ, ਅਨਿਲ ਅੱਗਰਵਾਲ, ਰਤਨ ਲਾਲ ਗਰੋਵਰ ਨੇ ਪੂੂਰਨ ਸਹਿਯੋਗ ਦਿੱਤਾ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply