ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਪਬਲਿਕ ਸਕੂਲ, ਜੀ.ਟੀ ਰੋਡ ਦੀਆਂ
ਵਿਦਿਆਰਥਣਾਂ ਮਨੀਲਾ, ਫਿਲੀਪੀਨਜ਼ ਵਿਖੇ ‘14ਵੀਂ ਰਿਦਮਿਕ ਜਿਮਨਾਸਟਿਕ ਏਸ਼ੀਅਨ ਚੈਂਪੀਅਨਸ਼ਿਪ’ ’ਚ ਭਾਗ ਲੈਣਗੀਆਂ।16 ਭਾਰਤੀ ਖਿਡਾਰੀਆਂ ’ਚੋਂ ਪੂਰੇ ਪੰਜਾਬ ’ਚੋਂ ਸਕੂਲ ਦੀਆਂ 4 ਖਿਡਾਰਣਾਂ ਚੁਣੀਆਂ ਗਈਆਂ ਹਨ।ਉਹ 31 ਮਈ ਤੋਂ 3 ਜੂਨ 2023 ਤੱਕ ਮਨੀਲਾ, ਫਿਲੀਪੀਨਜ਼ ਵਿਖੇ ਹੋਣ ਜਾ ਰਹੀ ਚੈਂਪੀਅਨਸ਼ਿਪ ਵਿੱਚ ਆਪਣੇ ਰਿਦਮਿਕ ਜਿਮਨਾਸਟਿਕ ਹੁਨਰ ਦਾ ਪ੍ਰਦਰਸ਼ਨ ਕਰਨਗੀਆਂ।
ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਨੇ ਚੁਣੀਆਂ ਗਈਆਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਇਸ ਚੈਂਪੀਅਨਸ਼ਿਪ ’ਚ ਆਸਟਰੇਲੀਆ, ਚੀਨ, ਹਾਂਗਕਾਂਗ, ਭਾਰਤ, ਇੰਡੋਨੇਸ਼ੀਆ, ਜਾਪਾਨ, ਕਜ਼ਾਕਿਸਤਾਨ, ਕਿਰਗਿਸਤਾਨ, ਲਾਓਸ, ਮਲੇਸ਼ੀਆ, ਮੰਗੋਲੀਆ, ਨਿਊਜ਼ੀਲੈਂਡ, ਫਿਲੀਪੀਨਜ਼, ਸਿੰਗਾਪੁਰ, ਦੱਖਣੀ ਕੋਰੀਆ, ਸ਼੍ਰੀਲੰਕਾ, ਥਾਈਲੈਂਡ, ਚੀਨੀ ਤਾਈਪੇ, ਉਜ਼ਬੇਕਿਸਤਾਨ, ਵੀਅਤਨਾਮ ਸਮੇਤ ਕਰੀਬ 20 ਦੇਸ਼ ਭਾਗ ਲੈਣਗੇ।ਉਨ੍ਹਾਂ ਕਿਹਾ ਕਿ 14ਵੀਂ ਰਿਦਮਿਕ ਜਿਮਨਾਸਟਿਕ ਏਸ਼ੀਅਨ ਚੈਂਪੀਅਨਸ਼ਿਪ ’ਚ 16 ਖਿਡਾਰੀਆਂ ਦਾ ਭਾਰਤੀ ਦਲ ਹਿੱਸਾ ਲਵੇਗਾ।16 ਭਾਰਤੀ ਖਿਡਾਰੀਆਂ ’ਚੋਂ ਸਕੂਲ ਦੀਆਂ 4 ਵਿਦਿਆਰਥਣਾਂ ਪ੍ਰੀਤੀ, ਮਨਸਵਨੀ ਨਰਾਇਣਨ, ਦਮਨਜੀਤ ਕੌਰ ਅਤੇ ਗੀਤਾਂਸ਼ੀ ਕੌਸ਼ਿਕ ਉਕਤ ਖੇਡ ’ਚ ਆਪਣੀ ਕਲਾ ਮੁਜ਼ਾਹਰਾ ਕਰਨਗੀਆਂ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media