Tuesday, February 3, 2026

ਮੀਰਾਂਕੋਟ ਵਿਖੇ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਯਾਦ `ਚ ਸਾਹਿਤਕ ਮਿਲਣੀ ਦਾ ਆਯੋਜਨ

ਮਾਣ ਪੰਜਾਬੀਆਂ ‘ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਇੰਗਲੈਂਡ ਵਲੋਂ ਪ੍ਰੋਗਰਾਮ

ਅੰਮ੍ਰਿਤਸਰ, 30 ਮਈ (ਦੀਪ ਦਵਿੰਦਰ ਸਿੰਘ) – ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿਤਕ ਮੰਚ (ਇੰਗਲੈਂਡ) ਵਲੋਂ ਜਿਲ੍ਹਾ ਅੰਮ੍ਰਿਤਸਰ ਪ੍ਰਧਾਨ ਰਾਜਬੀਰ ਕੌਰ ਬੀਰ ਦੀ ਅਗਵਾਈ ਹੇਠ ਮੈਡਮ ਜਗੀਰ ਕੌਰ ਮੀਰਾਂਕੋਟ ਦੇ ਗ੍ਰਹਿ ਵਿਖੇ ਸ੍ਰ. ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਯਾਦ ਵਿੱਚ ਸਾਹਿਤਕ ਮਿਲਣੀ ਕਰਵਾਈ ਗਈ।ਮੁੱਖ ਮਹਿਮਾਨ ਵਜੋਂ ਮਾਣ ਪੰਜਾਬੀਆਂ ਤੇ ਮੰਚ ਦੇ ਚੇਅਰਮੈਨ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਤੇ ਵਿਸ਼ੇਸ਼ ਮਹਿਮਾਨ ਵਜੋਂ ਜਿਲ੍ਹਾ ਭਾਸ਼ਾ ਅਫਸਰ ਡਾ. ਪਰਮਜੀਤ ਸਿੰਘ ਕਲਸੀ ਨੇ ਸ਼ਿਰਕਤ ਕੀਤੀ।ਉਨਾਂ ਦੇ ਨਾਲ ਪ੍ਰਗਤੀਸ਼ੀਲ ਲੇਖਕ ਸੰਘ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਦਸਵਿੰਦਰ ਕੌਰ, ਡਾ. ਹੀਰਾ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਧਰਵਿੰਦਰ ਸਿੰਘ ਔਲਖ, ਦੀਪ ਦਵਿੰਦਰ ਸਿੰਘ, ਸ਼ੇਲਿੰਦਰਜੀਤ ਸਿੰਘ ਰਾਜਨ, ਪ੍ਰਿੰ. ਜਗਦੀਸ਼ ਸਿੰਘ, ਮਨਿੰਦਰ ਸਿੰਘ ਬੋਪਾਰਾਏ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ ।
ਇਸ ਸਮੇਂ ਹੋਏ ਕਵੀ ਦਰਬਾਰ ਵਿੱਚ ਕੁਲਦੀਪ ਸਿੰਘ ਦਰਾਜ਼ਕੇ, ਜਗਤਾਰ ਗਿੱਲ, ਰਿਤੂ ਵਰਮਾ ਕਲੇਰ, ਨਿਰਮਲ ਕੌਰ ਕੋਟਲਾ, ਜਸਬੀਰ ਸਿੰਘ ਝਬਾਲ, ਸਤਨਾਮ ਸਿੰਘ ਜੱਸੜ, ਕੰਵਲਪ੍ਰੀਤ ਕੌਰ ਥਿੰਦ, ਡਾ. ਇਕਬਾਲ ਕੌਰ ਸੌੰਧ, ਵਿਜੇਤਾ ਭਾਰਦਵਾਜ, ਡਾ. ਇੰਦਰਾ ਵਿਰਕ, ਕੁਲਦੀਪ ਸਿੰਘ ਮੌਜੀ, ਰੀਵਾ ਦਰਿਆ, ਰਾਜਿੰਦਰ ਸਿੰਘ ਭਕਨਾ, ਮਰਕਸਪਾਲ ਗੁਮਟਾਲਾ, ਮਾਸਟਰ ਸੁਖਦੇਵ ਸਿੰਘ, ਪਰਗਟ ਸਿੰਘ ਔਲਖ, ਮਨਦੀਪ ਕੌਰ, ਸਤਿੰਦਰਜੀਤ ਕੌਰ, ਬਲਵਿੰਦਰ ਕੌਰ ਪੰਧੇਰ, ਰੁਪਿੰਦਰਜੀਤ ਕੌਰ ਨਬੀਪੁਰੀ, ਅਜੀਤ ਸਿੰਘ ਨਬੀਪੁਰੀ, ਪ੍ਰਿੰ. ਰਘਬੀਰ ਸਿੰਘ ਸੋਹਲ, ਹਰਮਨਦੀਪ ਸਿੰਘ, ਮੱਖਣ ਭੈਣੀਵਾਲਾ, ਜੋਬਨਜੀਤ ਕੌਰ, ਡਾ. ਤਿਲਕ ਰਾਜ ਭਾਰਦਵਾਜ, ਜਸਬੀਰ ਕੌਰ ਜੱਸ, ਜਸਵੰਤ ਧਾਪ, ਮਿੰਟੂ ਅਟਾਰੀ, ਸਤਿੰਦਰ ਸਿੰਘ ਓਠੀ, ਰਾਜਵੰਤ ਕੌਰ ਬਾਜਵਾ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ।
ਪ੍ਰਿੰ. ਗੁਰਚਰਨ ਸਿੰਘ ਸੰਧੂ, ਰਜਿੰਦਰਪਾਲ ਕੌਰ, ਡਾ. ਭੁਪਿੰਦਰ ਸਿੰਘ ਮੱਟੂ, ਜਸਬੀਰ ਕੌਰ ਕਹਾਣੀਕਾਰ, ਅਮਨਦੀਪ ਕੌਰ, ਗੁਰਜਿੰਦਰ ਮਾਹਲ, ਕਰਨਲ ਜੀ.ਐਸ ਬਾਜਵਾ ਆਦਿ ਨੇ ਸਮਾਰੋਹ ਨੂੰ ਭਰਪੂਰਤਾ ਬਖ਼ਸ਼ੀ। ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਮੈਡਮ ਜਗੀਰ ਕੌਰ ਮੀਰਾਕੋਟ ਨੇ ਭਵਿੱਖ ਵਿੱਚ ਵੀ ਇਹੋ ਅਜਿਹੇ ਪ੍ਰੋਗਰਾਮ ਕਰਵਾਉਣ ਦਾ ਵਾਅਦਾ ਕੀਤਾ।
ਡਾ. ਪਰਮਜੀਤ ਸਿੰਘ ਕਲਸੀ ਨੇ ਕਿਹਾ ਕਿ ਜਲਦੀ ਹੀ ਪ੍ਰੀਤਨਗਰ ਵਿਖੇ ਭਾਸ਼ਾ ਵਿਭਾਗ ਪੰਜਾਬ ਵਲੋਂ ਸ੍ਰ. ਗੁਰਬਖ਼ਸ਼ ਸਿੰਘ ਦੀ ਯਾਦ ਵਿੱਚ ਸਾਹਿਤਕ ਸਮਾਗਮ ਕੀਤਾ ਜਾਵੇਗਾ।

 

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …