ਅੰਮ੍ਰਿਤਸਰ, 31 ਮਈ (ਦੀਪ ਦਵਿੰਦਰ ਸਿੰਘ) – ਗੁਰਮੁੱਖੀ ਦੇ ਵਾਰਿਸ ਪੰਜਾਬੀ ਸਾਹਿਤ ਅਤੇ ਵੈਲਫੇਅਰ ਸੋਸਾਇਟੀ ਦੇ ਦਫਤਰ 4028 ਬਿਊਟੀ ਐਵੇਨਿਊ
ਅੰਮ੍ਰਿਤਸਰ ਵਿਖੇ ਹੋਈ ਵਿਸ਼ੇਸ਼ ਇਕੱਤਰਤਾ ਵਿੱਚ ਸੰਸਥਾ ਦਾ ਵਿਸਥਾਰ ਕਰਦਿਆਂ ਕੁੱਝ ਅਦਬੀ ਸ਼ਖਸੀਅਤਾਂ ਨੂੰ ਸਨਮਾਨਿਤ ਅਹੁੱਦਿਆ ਨਾਲ ਨਿਵਾਜ਼ਿਆ ਗਿਆ।ਸੋਸਾਇਟੀ ਦੇ ਚੇਅਰਮੈਨ ਗੁਰਵੇਲ ਕੋਹਾਲਵੀ ਅਤੇ ਉਨਾਂ ਦੀ ਸੁਪਤਨੀ ਸਰਦਾਰਨੀ ਰੁਪਿੰਦਰ ਕੋਰ ਸੰਧ ਨੇ ਸ੍ਰੀਮਤੀ ਵਿਜੇਤਾ ਭਾਰਦਵਾਜ ਨੂੰ ਜਨਰਲ ਸਕੱਤਰ, ਡਾ. ਆਤਮਾ ਸਿੰਘ ਗਿੱਲ ਨੂੰ ਸੀਨੀ. ਮੀਤ ਪ੍ਰਧਾਨ, ਡਾ. ਰਾਕੇਸ਼ ਤਿਲਕ ਰਾਜ ਨੂੰ ਮੁੱਖ ਸਲਾਹਕਾਰ, ਡਾ. ਪੂਰਨਿਮਾ ਰਾਏ ਨੂੰ ਜਨਰਲ ਸਕੱਤਰ (ਹਿੰਦੀ ਕਾਵਿ ਮੰਚ), ਡਾ. ਸੰਜੇ ਚੌਹਾਨ ਨੂੰ ਮੁੱਖ ਸਲਾਹਕਾਰ (ਹਿੰਦੀ ਕਾਵਿ ਮੰਚ), ਪ੍ਰੇਮ ਪਾਲ ਅੰਮ੍ਰਿਤਸਰੀ ਨੂੰ ਦਫ਼ਤਰੀ ਸਕੱਤਰ, ਜਸਵਿੰਦਰ ਜੱਸੀ ਬਟਾਲਾ ਨੂੰ ਮੀਡੀਆ ਸਕੱਤਰ ਅਤੇ ਰੁਪਿੰਦਰ ਕੌਰ ਰੂਪ ਸੰਧੂ ਨੂੰ ਸਕੱਤਰ ਵਜੋਂ ਨਿਯੁੱਕਤ ਕੀਤਾ।ਇਹਨਾਂ ਅਹੁੱਦੇਦਾਰਾਂ ਨੂੰ ਨਿਯੁੱਕਤੀ ਪੱਤਰ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਕਵੀ ਦਰਬਾਰ ਆਯੋਜਿਤ ਕੀਤਾ ਗਿਆ।ਜਿਸ ਦੌਰਾਨ ਹਾਜ਼ਰ ਸਮੂਹ ਅਦਬੀ ਸ਼ਖ਼ਸ਼ੀਅਤਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਇਹ ਜਾਣਕਾਰੀ ਸੰਸਥਾ ਦੇ ਸੀਨੀ. ਮੀਤ ਪ੍ਰਧਾਨ ਡਾ. ਆਤਮਾ ਸਿੰਘ ਗਿੱਲ ਨੇ ਦਿੱਤੀ।ਉਨਾਂ ਸਭ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਸਮੂਹ ਨਵ-ਨਿਯੁੱਕਤ ਅਹੁੱਦੇਦਾਰ ਸੰਸਥਾ ਨੂੰ ਸਹਿਯੋਗ ਦਿੰਦਿਆਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media