ਅੰਮ੍ਰਿਤਸਰ, 1 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਉੱਪਲ ਨਿਊਰੋ ਹਸਪਤਾਲ ਰਾਣੀ ਕਾ ਬਾਗ ਵਿਖੇ ਵਿਸ਼ਵ ਮਲਟੀਪਲ ਸਕਲੈਰੋਸਿਸ ਦਿਵਸ `ਤੇ ਡਾ:
ਸਲਿਲ ਉੱਪਲ ਨੇ ਦੱਸਿਆ ਕਿ ਹਰ ਸਾਲ 30 ਮਈ ਨੂੰ ਇਹ ਦਿਨ ਮਲਟੀਪਲ ਸਕਲੈਰੋਸਿਸ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ।
ਡਾ: ਸਲਿਲ ਉੱਪਲ ਨੇ ਦੱਸਿਆ ਕਿ ਮਲਟੀਪਲ ਸਕਲੈਰੋਸਿਸ ਇੱਕ ਆਟੋਇਮਿਊਨ ਬਿਮਾਰੀ ਹੈ, ਜਿਸ ਵਿੱਚ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਦੀਆਂ ਨਸਾਂ ਬੁਰੀ ਤਰ੍ਹਾਂ ਨੁਕਸਾਨੀਆਂ ਜਾਂਦੀਆਂ ਹਨ, ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਦੇ ਸੈਲ ਮਾਈਲਿਨ ਨਾਮਕ ਪ੍ਰੋਟੀਨ ਦੀ ਇੱਕ ਪਰਤ ਨਾਲ ਢੱਕੇ ਹੁੰਦੇ ਹਨ, ਜੋ ਦਿਮਾਗੀ ਪ੍ਰਣਾਲੀ ਦੀ ਰੱਖਿਆ ਕਰਦਾ ਹੈ ਤੇ ਦਿਮਾਗ ਤੋਂ ਸਰੀਰ ਦੇ ਬਾਕੀ ਹਿੱਸੇ ਤੱਕ ਬਿਜ਼ਲਈ ਸਿਗਨਲ ਪਹੁੰਚਾਉਣ ਵਿੱਚ ਮਦਦ ਕਰਦਾ ਹੈ। ਮਲਟੀਪਲ ਸਕਲੇਰੋਸਿਸ ਵਿੱਚ ਮਾਈਲਿਨ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਸਰੀਰ ਆਪਣੇ ਸੈਲਾਂ `ਤੇ ਹਮਲਾ ਕਰਦਾ ਹੈ।ਇਸ ਸਥਿਤੀ ਵਿੱਚ ਉਸ ਖੇਤਰ ਦੇ ਸੈਲਾਂ ਨੂੰ ਨੁਕਸਾਨ ਪਹੁੰਚਦਾ ਹੈ।ਜਿਸ ਕਾਰਨ ਮਰੀਜ਼ ਵਿੱਚ ਇਹ ਲੱਛਣ ਦਿਸਣ ਲੱਗ ਪੈਂਦੇ ਹਨ।ਇਸ ਦੇ ਲੱਛਣ ਧੁੰਦਲਾ ਨਜ਼ਰ ਆਉਣਾ, ਹੱਥਾਂ-ਪੈਰਾਂ ਦਾ ਸੁੰਨ ਹੋਣਾ ਜਾਂ ਕਮਜ਼ੋਰੀ, ਥਕਾਵਟ, ਤੁਰਨ-ਫਿਰਨ ਵਿੱਚ ਦਿੱਕਤ ਆਦਿ ਹਨ।ਡਾ. ਸਵਾਲ ਉੱਪਲ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਿੱਚ ਅਜਿਹੇ ਲੱਛਣ ਦਿਖਾਈ ਦੇਣ ਤਾਂ ਉਸ ਦਾ ਤੁਰੰਤ ਇਲਾਜ਼ ਸ਼ੁਰੂ ਕਰਵਾਉਣਾ ਚਾਹੀਦਾ ਹੈ, ਨਹੀਂ ਤਾਂ ਸਮਾਂ ਆਉਣ `ਤੇ ਇਹ ਬਿਮਾਰੀ ਗੰਭੀਰ ਰੂਪ ਧਾਰਨ ਕਰ ਸਕਦੀ ਹੈ ਤੇ ਪੀੜਤ ਵਿਅਕਤੀ ਆਪਣੇ ਰੋਜ਼ਾਨਾ ਦੇ ਕੰਮ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਮਲਟੀਪਲ ਸਕਲੈਰੋਸਿਸ ਦਾ ਇਲਾਜ਼ ਉੱਪਲ ਨਿਊਰੋ ਹਸਪਤਾਲ ਵਿੱਚ ਸਸਤੇ ਰੇਟਾਂ `ਤੇ ਉਪਲੱਬਧ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਕਲੈਰੋਸਿਸ ਤੋਂ ਨਾ ਘਬਰਾਉਣ, ਇਸ ਦਾ ਇਲਾਜ਼ ਕਰਵਾਉਣ, ਪੌਸ਼ਟਿਕ ਆਹਾਰ ਲੈਣ, ਕਿਸੇ ਵੀ ਕਿਸਮ ਦੇ ਨਸ਼ੇ ਤੋਂ ਬਚਣ।ਯੋਗਾ ਅਤੇ ਕਸਰਤ ਨਾਲ ਵੀ ਮਨ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media