ਸੰਗਰੂਰ, 4 ਜੂਨ (ਜਗਸੀਰ ਲੌਂਗੋਵਾਲ) – ਪਿੰਡ ਬਖਸ਼ੀਵਾਲਾ ਵਿਖੇ ਸਟੇਟ ਬੈਂਕ ਆਫ਼ ਇੰਡੀਆ ਵਲੋਂ ਕਰਵਾਏ ਗਏ ਇੱਕ ਸੈਮੀਨਾਰ ਦੌਰਾਨ ਪਿੰਡ ਵਾਸੀਆਂ ਨੂੰ ਸਟੇਟ
ਬੈਂਕ ਆਫ਼ ਇੰਡੀਆ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ।ਬੈਂਕ ਦੇ ਬਠਿੰਡਾ ਸਹਾਇਕ ਮਹਾਂ ਪ੍ਰਬੰਧਕ ਸੰਜੀਵ ਨਾਗਪਾਲ ਵੀ ਸੈਮੀਨਾਰ ਵਿੱਚ ਵਿਸ਼ੇਸ਼਼ ਤੌਰ `ਤੇ ਸ਼ਾਮਲ ਹੋਏ।ਉਨ੍ਹਾਂ ਕਿਹਾ ਕਿ ਇਸ ਸੈਮੀਨਾਰ ਦਾ ਉਦੇਸ਼ ਹੈ ਕਿ ਦੇਸ਼ ਦਾ ਕੋਈ ਵੀ ਨਾਗਰਿਕ ਜਿਸ ਦੀ ਉਮਰ 10 ਸਾਲ ਤੋਂ ਵੱਧ ਹੋਵੇ, ਬੈਂਕ ਖਾਤੇ ਤੋਂ ਬਿਨਾਂ ਨਾ ਰਹੇ।ਉਨ੍ਹਾਂ ਕਿਹਾ ਕਿ ਸਰਕਾਰ ਵਲੋਂ 2 ਬੀਮੇ ਇੱਕ 20/- ਰੁਪਏ ਦਾ ਅਤੇ ਦੂਜਾ 436/- ਰੁਪਏ ਦਾ ਹੈ।ਐਸ.ਬੀ.ਆਈ ਵਲੋਂ ਉਨਾਂ ਨੁੰ ਹਦਾਇਤਾਂ ਹਨ ਕਿ ਜਿਹੜੇ ਨਾਗਰਿਕ ਇਸ ਬੀਮੇ ਨਾਲ ਨਹੀਂ ਜੁੜੇ ਹਨ, ਉਨ੍ਹਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇ।
ਭਾਰਤ ਸਰਕਾਰ ਵੱਲੋਂ ਐਸ ਬੀ ਆਈ ਦੇ ਨਾਲ ਪ੍ਰੋਗਰਾਮ 1 ਅਪ੍ਰੈਲ ਤੋਂ 30 ਜੂਨ ਤੱਕ ਸਾਡੇ ਏ ਓ ਬਠਿੰਡਾ ਦੀ ਤਰਫੋਂ 621 ਕੈਂਪ ਲਗਾਉਣੇ ਹਨ। ਜਿਸ ਵਿੱਚ ਇਹ ਸਾਡਾ 425ਵਾਂ ਕੈਂਪ ਹੈ। ਇਸ ਤੋਂ ਇਲਾਵਾ ਐਸ.ਬੀ.ਆਈ. ਏ.ਡੀ.ਬੀ. ਸ਼ਾਖਾ ਸੁਨਾਮ ਦੇ ਚੀਫ਼ ਮੈਨੇਜਰ ਦਲੀਪ ਕੁਮਾਰ ਵੱਲੋਂ ਬੈਂਕ ਦੀ ਤਰਫ਼ੋਂ ਚੱਲ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਤਾਂ ਜੋ ਹਰ ਨਾਗਰਿਕ ਇਨ੍ਹਾਂ ਸਕੀਮਾਂ ਦਾ ਲਾਭ ਲੈ ਸਕੇ।
ਇਸ ਮੌਕੇ ਐਲਡੀਐਮ ਸੰਜੀਵ ਅਗਰਵਾਲ, ਮੈਨੇਜਰ ਐਫਆਈ ਅਜੈ ਗੁਪਤਾ, ਐਫਐਲਸੀ ਜਗਦੀਸ਼ ਕਾਲੜਾ, ਬੈਂਕ ਸਟਾਫ ਹੇਮੰਤ ਸ਼ਰਮਾ ਅਤੇ ਅਮਨਦੀਪ ਸ਼ਰਮਾ ਵੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media