ਸੰਗਰੂਰ, 3 ਜੂਨ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਸਰਬਜੀਤ ਸਿੰਘ ਤੂਰ ਅਤੇ ਉਪ- ਜਿਲ੍ਹਾ ਸਿੱਖਿਆ ਅਫਸਰ ਨੈਸ਼ਨਲ ਅਵਾਰਡੀ ਬਰਜਿੰਦਰ ਪਾਲ ਸਿੰਘ ਧਨੌਲਾ, ਬਲਾਕ ਨੋਡਲ ਅਫਸਰ ਹਰਪ੍ਰੀਤ ਕੌਰ, ਪ੍ਰਿੰਸੀਪਲ ਸੁਰਜੀਤ ਸਿੰਘ ਸਿੰਘ ਭੈਣੀ ਮਹਿਰਾਜ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਜਸਵੀਰ ਸਿੰਘ ਉਭਾਵਾਲ ਦੀ ਰਹਿਨੁਮਾਈ ਹੇਠ ਅਤੇ ਪ੍ਰਿੰਸੀਪਲ ਜਸਬੀਰ ਸਿੰਘ, ਰਿਸ਼ੀ ਸ਼ਰਮਾ, ਅਵਨੀਸ਼ ਕੁਮਾਰ, ਯਸ਼ਪਾਲ ਗੁਪਤਾ, ਮੈਡਮ ਰੁਪਿੰਦਰ ਕੌਰ, ਮੈਡਮ ਸੁਮਨਦੀਪ ਕੌਰ ਕੰਪਿਊਟਰ ਅਧਿਆਪਿਕਾ, ਜੂਨੀਅਰ ਸਹਾਇਕ ਅਵਤਾਰ ਸਿੰਘ ਭੈਣੀ ਮਹਿਰਾਜ, ਮਾਸਟਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ।
ਵਿਦਿਆਰਥੀਆਂ ਨੂੰ ਆਸ਼ੀਰਵਾਦ ਤੇ ਹੱਲਾਸ਼ੇਰੀ ਦੇਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਉਪ-ਜਿਲ੍ਹਾ ਸਿੱਖਿਆ ਅਫਸਰ ਬਰਜਿੰਦਰ ਪਾਲ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ‘ਚ ਰਸਮੀ ਸਿੱਖਿਆ ਦੇ ਨਾਲ ਗੈਰ ਰਸਮੀ ਸਿੱਖਿਆ ਬਹੁਤ ਜਰੂਰੀ ਹੈ।ਸਮਰ ਕੈਂਪ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਹਾਇਕ ਹਨ।ਪ੍ਰਿੰਸੀਪਲ ਜਸਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੀ ਹੈ।ਉਨ੍ਹਾਂ ਕਿਹਾ ਕਿ ਉਹ ਖੁਦ ਨਿੱਜੀ ਰੂਪ ਵਿੱਚ ਅਤੇ ਉਹਨਾਂ ਦੇ ਸਮਰ ਕੈਂਪ ਟੀਮ ਮੈਂਬਰ ਰਿਸ਼ੀ ਸ਼ਰਮਾ, ਅਵਨੀਸ਼ ਕੁਮਾਰ, ਰੁਪਿੰਦਰ ਕੌਰ, ਯਸ਼ਪਾਲ ਗੁਪਤਾ, ਮੈਡਮ ਸੁਮਨਦੀਪ ਕੌਰ ਭੰਗੂ ਵਲੋਂ ਯੋਗ ਸਾਧਨਾ, ਧਿਆਨ, ਦਿਮਾਗੀ ਕਸਰਤਾਂ, ਡਰਾਇੰਗ, ਚਾਰਟ, ਮੇਕਿੰਗ, ਖਾਣਾ ਬਣਾਉਣਾ, ਡਾਂਸ, ਨਾਚ ਅਤੇ ਸੰਗੀਤ ਗਤੀਵਿਧੀਆਂ, ਵਾਤਾਵਰਨ ਜਾਗਰੂਕਤਾ, ਪੌਦਿਆਂ ਦੀ ਜਾਣਕਾਰੀ, ਨੈਤਿਕ ਸਿੱਖਿਆ ਆਦਿ ਬਾਰੇ ਗਿਆਨ ਦਿੰਦੇ ਹਨ।ਇਨ੍ਹਾਂ ਅਧਿਆਪਕਾਂ ਵਲੋਂ ਪਿਛਲੇ ਸਾਲ ਤੋਂ ਸਮਰ ਕੈਂਪ ਨਿਰੰਤਰ ਜਾਰੀ ਹਨ।
ਮਾਸਟਰ ਅਵਨੀਸ਼ ਕੁਮਾਰ ਲੌਂਗੋਵਾਲ ਨੇ ਕਿਹਾ ਕਿ ਵੱਡੀ ਗਿਣਤੀ ਵਿਦਿਆਰਥੀ ਸਮਰ ਕੈਂਪ ਵਿੱਚ ਭਾਗ ਲੈ ਰਹੇ ਹਨ।ਮੈਡਮ ਸੁਮਨਦੀਪ ਕੌਰ ਭੰਗੂ, ਸੀਨੀਅਰ ਮੈਡਮ ਰੁਪਿੰਦਰ ਕੌਰ, ਸੀਨੀਅਰ ਅਧਿਆਪਕ ਯਸ਼ਪਾਲ ਗੁਪਤਾ ਨੇ ਦੱਸਿਆ ਕਿ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਖਾਣ-ਪੀਣ ਦੀ ਸਮੱਗਰੀ ਅਤੇ ਵਧੀਆ ਵਾਤਾਵਰਨ ਦਿੱਤਾ ਜਾ ਰਿਹਾ ਹੈ। ਕੈਂਪ ਦੇ ਪਹਿਲੇ ਦਿਨ ਮਾਸਟਰ ਬਲਵਿੰਦਰ ਸਿੰਘ ਵਲੋਂ ਵਿਦਿਆਰਥੀਆਂ ਨੂੰ ਘਰੇਲੂ ਉਪਚਾਰ ਅਤੇ ਸਰੀਰਕ ਕਸਰਤ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ।ਜੂਨੀਅਰ ਸਹਾਇਕ ਅਵਤਾਰ ਸਿੰਘ ਭੈਣੀ ਮਹਿਰਾਜ ਨੇ ਸਮਰ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਦਫ਼ਤਰੀ ਜਾਣਕਾਰੀ ਪ੍ਰਦਾਨ ਕੀਤੀ।ਸਰਪੰਚ ਕੁਲਦੀਪ ਕੌਰ ਚੇਅਰਮੈਨ ਸਕੂਲ ਮੈਨੇਜਮੈਂਟ, ਕਮੇਟੀ ਮੈਂਬਰ ਜਥੇਦਾਰ ਗੁਰਮੁੱਖ ਸਿੰਘ, ਸੁਰਿੰਦਰ ਕੁਮਾਰ ਸਮੁੱਚੀ ਸਕੂਲ ਕਮੇਟੀ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਨੇ ਸਮਰ ਕੈਂਪ ਦੀ ਸ਼ਲਾਘਾ ਕੀਤੀ।