Wednesday, February 25, 2026

ਹਲਕਾ ਕੇਂਦਰੀ ਤੋਂ ਬਲਾਕ ਇੰਚਾਰਜ਼ ਸਹੋਤਾ ਨਿਗਮ ਚੋਣਾਂ ਲਈ ਪੱਕਾ ਦਾਅਵੇਦਾਰ – ਸੰਤ ਮਲਕੀਤ ਨਾਥ

ਅੰਮ੍ਰਿਤਸਰ, 12 ਜੂਨ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਕੇਂਦਰੀ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਵਾਰਡ ਨੰਬਰ 66 ਦੇ ਪਿੰਡ ਫਤਾਹਪੁਰ ਵਿੱਚ ਇੱਕ ਮੀਟਿੰਗ ਕੀਤੀ।ਮੁੱਖ ਮਹਿਮਾਨ ਬਾਲਮੀਕ ਤੀਰਥ ਦੇ ਗੱਦੀ ਨਸ਼ੀਨ ਸੰਤ ਮਲਕੀਤ ਨਾਥ ਨੇ ਇਸ ਸਮੇਂ ਕਿਹਾ ਕਿ ਸੰਨੀ ਸਹੋਤਾ ਦੀ ਮਿਹਨਤ ਸਦਕਾ ਇਸ ਵਾਰਡ ਵਿੱਚ ਪਿੱਛਲੇ 10 ਸਾਲਾਂ ਤੋਂ ਲਗਾਤਾਰ ਸੇਵਾ ਚੱਲਦੀ ਆ ਰਹੀ ਹੈ।ਉਨਾਂ ਨੇ ਪੰਜਾਬ ਸਰਕਾਰ ਅਤੇ ਮੋਜ਼ੂਦਾ ਵਿਧਾਇਕ ਅਜੇ ਗੁਪਤਾ ਨੂੰ ਬੇਨਤੀ ਕੀਤੀ ਕਿ ਇਸ ਵਾਰਡ ਵਿੱਚ ਸੰਨੀ ਹੀ ਪੱਕਾ ਦਾਅਵੇਦਾਰ ਹੈ।ਉਨਾਂ ਨੇ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਲਈ ਸਹੋਤਾ ਨੂੰ ਐਡਵਾਂਸ ਸਵਾ ਦੋ ਲੱਖ ਰੁਪਏ ਆਸ਼ੀਰਵਾਦ ਵਜੋਂ ਦਿੱਤੇ।
ਇਸ ਮੌਕੇ ਓਮ ਪ੍ਰਕਾਸ਼ ਗੱਬਰ, ਰਕੇਸ਼ ਨਾਥ, ਵੀਰ ਨਛੱਤਰ ਨਾਥ, ਸੱਤਾ ਠੇਕੇਦਾਰ, ਕੁਲਦੀਪ ਸਿੰਘ ਸ਼ਿਵ ਪ੍ਰਧਾਨ, ਸੁਰਜੀਤ ਸਿੰਘ. ਮੰਗਲ ਸਿੰਘ ਵੀਰਾ ਪ੍ਰਧਾਨ ਬਿੱਕਰ ਸਿੰਘ ਬੁੱਗੀ, ਪ੍ਰਧਾਨ ਅਕਾਸ਼, ਸਾਹਿਬ ਸਿੰਘ, ਬਖਸ਼ੀਸ਼ ਸਿੰਘ ਚੇਅਰਮੈਨ, ਬਿੱਟੂ ਨਾਨੀ ਪ੍ਰਧਾਨ, ਨਿਸ਼ਾਨ ਸਿੰਘ ਕਾਲਾ, ਫੋਜਾ ਸਿੰਘ ਅਤੇ ਪਾਰਟੀ ਵਰਕਰ ਮੋਜ਼ੂਦ ਸਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …