Friday, September 27, 2024

ਹਰਜਿੰਦਰ ਸਿੰਘ ਰਾਜਾ ਕਸ਼ਯਪ ਸਮਾਜ ਪੰਜਾਬ ਦੇ ਵਾਇਸ ਪ੍ਰਧਾਨ ਨਿਯੁੱਕਤ

ਅੰਮ੍ਰਿਤਸਰ, 12 ਜੂਨ (ਸੁਖਬੀਰ ਸਿੰਘ) – ਬਾਬਾ ਹਿੰਮਤ ਸਿੰਘ ਜੀ ਧਰਮਸ਼ਾਲਾ ਮਾਲ ਮੰਡੀ ਜੀ.ਟੀ ਰੋਡ ਵਿਖੇ ਕਸ਼ਯਪ ਰਾਜਪੂਤ ਸਮਾਜ ਦੇ ਸਾਰੇ ਪ੍ਰਧਾਨਾਂ ਤੇ ਅਹੁੱਦੇਦਾਰਾਂ ਦੀ ਵਿਸ਼ੇਸ਼ ਮੀਟਿੰਗ ਪਰਮਜੀਤ ਸਿੰਘ ਸਰਪ੍ਰਸਤ ਤੇ ਗੁਰਮੁੱਖ ਸਿੰਘ ਦੀ ਅਗਵਾਈ ਹੇਠ ਹੋਈ।ਜਿਸ ਵਿੱਚ ਅਖਿਲ ਭਾਰਤੀਆ ਕਸ਼ਯਪ ਕਹਾਰ ਨਿਸ਼ਾਦ ਭੋਈ ਸਮਿਤੀ ਦੇ ਪੰਜਾਬ ਪ੍ਰਧਾਨ ਨਰਿੰਦਰ ਕਸ਼ਯਪ ਤੇ ਕਸ਼ਯਪ ਸਮਾਜ ਦੇ ਵਾਈਸ ਪ੍ਰਧਾਨ ਸਰਦਾਰ ਰਾਜਿੰਦਰ ਸਿੰਘ ਸਫ਼ਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।ਆਗੂਆਂ ਨੇ ਕਸ਼ਯਪ ਸਮਾਜ ਨੂੰ ਦਰਪਸ਼ ਮੁਸ਼ਕਿਲਾਂ ਦੇ ਹੱਲ ਕਰਨ ਲਈ ਵਿਚਾਰ ਵਟਾਂਦਰਾ ਕੀਤਾ।
ਵਿਸ਼ੇਸ਼ ਤੌਰ ‘ਤੇ ਪਹੁੰਚੇ ਓ.ਬੀ.ਸੀ ਫੈਡਰੇਸ਼ਨ ਪ੍ਰਧਾਨ ਬਲਵਿੰਦਰ ਸਿੰਘ ਮੁਲਤਾਨੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਬੁਲਾਰਿਆਂ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਨੇ ਕਸ਼ਯਪ ਸਮਾਜ ਤੇ ਓ.ਬੀ.ਸੀ ਸਮਾਜ ਨੂੰ ਓਹਨਾਂ ਦੇ ਬਣਦੇ ਹੱਕ ਨਹੀਂ ਦਿੱਤੇ।ਇਸ ਲਈ ਆਉਣ ਵਾਲੇ ਸਮੇਂ ਵਿੱਚ ਸਮਾਜ ਵਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ।ਕਸ਼ਯਪ ਸਮਾਜ ਦੇ ਪ੍ਰਧਾਨ ਨਰਿੰਦਰ ਕਸ਼ਯਪ ਵਲੋਂ ਲੰਬੇ ਅਰਸੇ ਤੋਂ ਸਮਾਜ ਲਈ ਕੰਮ ਕਰਨ ਵਾਲੇ ਨੌਜਵਾਨ ਤੇ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਹਰਜਿੰਦਰ ਸਿੰਘ ਰਾਜਾ ਨੂੰ ਕਸ਼ਯਪ ਸਮਾਜ ਪੰਜਾਬ ਦਾ ਵਾਇਸ ਪ੍ਰਧਾਨ ਨਿਯੁੱਕਤ ਕੀਤਾ ਗਿਆ।
ਇਸ ਮੌਕੇ ਓ.ਬੀ.ਸੀ ਫੈਡਰੇਸ਼ਨ ਡਾਕਟਰ ਗੁਰਮੇਜ ਸਿੰਘ ਮਠਾੜੂ, ਸਵਰਨ ਸਿੰਘ ਸਰਪ੍ਰਸਤ, ਕਸ਼ਮੀਰ ਸਿੰਘ ਰੁਮਾਲਿਆ ਵਾਲੇ, ਗੁਰਦੁਆਰਾ ਹਿੰਮਤਗੜ ਦੇ ਪ੍ਰਧਾਨ ਗੁਰਮੁੱਖ ਸਿੰਘ, ਬਾਊ ਸੁਖਦੇਵ ਰਾਜ, ਪਰਮਜੀਤ ਸਿੰਘ ਸਰਪ੍ਰਸਤ, ਸਤਪਾਲ ਸਿੰਘ ਮੁਲੇ ਸਰਪ੍ਰਸਤ, ਮਲੂਕ ਸਿੰਘ ਹਰਦੋ ਝੰਡੇ, ਗੁਰਦਿਆਲ ਸਿੰਘ ਟਰੈਕਟਰਾਂ ਵਾਲੇ, ਮਨਜੀਤ ਸਿੰਘ ਸਾਬਕਾ ਸਰਪੰਚ, ਜਸਪਾਲ ਸਿੰਘ ਪਟਨਾ ਵਾਲੇ, ਰਾਜ ਮਸੌਣ ਪੀ.ਏ ਡਾਕਟਰ ਜਗਮੋਹਨ ਸਿੰਘ ਰਾਜੂ, ਸੂਬੇਦਾਰ ਬਲਵਿੰਦਰ ਸਿੰਘ, ਸਾਧੂ ਸਿੰਘ, ਮਨਜੀਤ ਸਿੰਘ, ਗੁਰਦੀਪ ਸਿੰਘ ਲਾਲੀ, ਬਲਦੇਵ ਸਿੰਘ, ਹਰਭਜਨ ਸਿੰਘ ਪੁਲੀਆਂ ਵਾਲੇ, ਅਜੀਤ ਸਿੰਘ, ਮਾਸਟਰ ਜੋਗਿੰਦਰ ਸਿੰਘ ਪ੍ਰਧਾਨ, ਬਲਵਿੰਦਰ ਸਿੰਘ ਬਿਹਾਲ, ਸੁਖਵਿੰਦਰ ਸਿੰਘ ਬਾਉ, ਰਾਜ ਕੁਮਾਰ ਜਲੰਧਰ, ਗੁਰਿੰਦਰ ਕਸ਼ਯਪ ਵਾਰਿਸ ਰਾਜਪੂਤ, ਜਸਕੀਰਤ ਜੱਜ, ਗੁਰਸ਼ਰਨ ਸਿੰਘ, ਰੌਬਿਨਜੀਤ ਸਿੰਘ ਸਾਗਰ ਆਦਿ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵਫ਼ਦ ਵਲੋਂ ਸਿੱਖ ਮਾਮਲਿਆਂ ਸਬੰਧੀ ਮੇਘਾਲਿਆ ਦੇ ਰਾਜਪਾਲ ਨਾਲ ਮੁਲਾਕਾਤ

ਅੰਮ੍ਰਿਤਸਰ, 27 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫ਼ਦ ਨੇ …