ਸੰਗਰੂਰ, 16 ਜੂਨ (ਜਗਸੀਰ ਲੌਂਗੋਵਾਲ) – 14 ਪੰਜਾਬ ਬਟਾਲੀਅਨ, ਐਨ.ਸੀ.ਸੀ ਨਾਭਾ ਦੇ ਕਮਾਂਡਿੰਗ ਅਫ਼ਸਰ ਕਰਨਲ ਅਰਵਿੰਦ ਕੁਮਾਰ ਸੂਦ ਦੀ ਅਗਵਾਈ ਹੇਠ
ਸਰਵ ਹਿੱਤਕਾਰੀ ਵਿਦਿਆ ਮੰਦਰ ਮਲੇਰਕੋਟਲਾ ਵਿਖੇ ਚੱਲ ਰਹੇ “ਏਕ ਭਾਰਤ ਸ਼੍ਰੇਸ਼ਟ ਭਾਰਤ ” ਦੇ ਕੌਮੀ ਪੱਧਰੀ ਐਨ.ਸੀ.ਸੀ ਕੈਂਪ ਦੌਰਾਨ ਵਾਲੀਬਾਲ, ਰੱਸਾਕਸ਼ੀ, ਖੋ-ਖੋ ਅਤੇ ਯੋਗ ਆਸਣਾਂ ਦੇ ਮੁਕਾਬਲੇ ਕੈਪਟਨ (ਡਾ.) ਓਮ ਪ੍ਰਕਾਸ਼ ਸੇਤੀਆ ਦੀ ਯੋਗ ਅਗਵਾਈ ਹੇਠ ਅਯੋਜਿਤ ਕੀਤੇ ਗਏ। ਇਹਨਾਂ ਮੁਕਾਬਲਿਆਂ ਵਿੱਚ ਸਪੋਰਟਸ ਅਥਾਰਿਟੀ ਆਫ਼ ਇੰਡੀਆ ਤੋਂ ਸਿਖਲਾਈ ਪ੍ਰਾਪਤ ਸਤਗੁਰ ਸਿੰਘ ਯੋਗਾ ਆਚਾਰੀਆ ਨੂੰ ਬਾਖੂਬੀ ਜੱਜਮੈਂਟ ਦੀ ਡਿਉਟੀ ਨਿਭਾਈ।ਇਸ ਤੋਂ ਪਹਿਲਾਂ ਸਤਗੁਰ ਸਿੰਘ ਅਤੇ ਉਸ ਦੀ ਬੇਟੀ ਮਨਦੀਪ ਕੌਰ ਵਲੋਂ ਸਾਰੇ ਕੈਡਿਟਾਂ ਨੂੰ ਵੱਖ-ਵੱਖ ਆਸਣ ਕਰਕੇ ਦਿਖਾਏ ਗਏ।
ਇਸ ਤੋਂ ਪਹਿਲਾਂ ਸੈਕਿੰਡ ਅਫ਼ਸਰ ਗੁਰਪ੍ਰੀਤ ਸਿੰਘ, ਗੁਰਪ੍ਰੀਤ ਕੌਰ, ਗੁਰਗਨਦੀਪ ਸਿੰਘ, ਲੈਫ. ਅਮਿਤ ਕੁਮਾਰ, ਲੈਫ. ਏ.ਬਾਬੂ ਰਾਓ, ਸੈਕਿੰਡ ਅਫ਼ਸਰ ਰਮਨਦੀਪ ਸ਼ਰਮਾ, ਸੈਕਿੰਡ ਅਫ਼ਸਰ ਨੀਤਾ ਚੌਹਾਨ, ਥਰਡ ਅਫ਼ਸਰ ਸਚਿਨ ਧੀਮਾਨ, ਥਰਡ ਅਫ਼ਸਰ ਬਲਵਿੰਦਰ ਸਿੰਘ, ਫਸਟ ਅਫ਼ਸਰ ਜੈਯੰਤੀ ਵਲੋਂ ਮਿਲ ਕੇ ਹੋਰ ਖੇਡਾਂ ਦੇ ਮੁਕਾਬਲੇ ਅਤੇ ਭਾਸ਼ਾ ਸਬੰਧੀ ਮੁਕਾਬਲੇ ਕਰਵਾਏ ਗਏ।
ਅੰਤ ‘ਚ ਡਿਪਟੀ ਕੈਪ ਕਮਾਡੈਂਟ ਕਰਨਲ ਹਰਬਿੰਦ ਪਰਮਾਰ ਨੇ ਸਾਰੇ ਕੈਡਿਟਾਂ ਨੂੰ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ।ਸੂਬੇਦਾਰ ਮੇਜਰ ਬ੍ਰਜਵੀਰ ਸਿੰਘ, ਟਰੈਨਿੰਗ ਅਫ਼ਸਰ ਸੂਬੇਦਾਰ ਸਤਨਾਮ ਸਿੰਘ, ਬੀ.ਐਚ.ਐਮ ਰਣਜੀਤ ਸਿੰਘ ਵਲੋਂ ਅਗਲੇ ਦਿਨਾਂ ਦੇ ਪ੍ਰੋਗਰਾਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media