ਅੰਮ੍ਰਿਤਸਰ, 17 ਜੂਨ (ਦੀਪ ਦਵਿੰਦਰ ਸਿੰਘ) -ਸਥਾਨਕ ਵਿਰਸਾ ਵਿਹਾਰ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਪੰਜਾਬੀ ਫਿਲਮਾਂ ਦੇ ਉਘੇ ਕਲਾਕਾਰ ਸਵ. ਸ਼੍ਰੀ ਚਮਨ
ਲਾਲ ਜੀ ਦੀ 16ਵੀਂ ਅਤੇ ਉਹਨਾਂ ਦੇ ਸਪੁੱਤਰ ਸਵ. ਰਵਿੰਦਰ ਵਿੱਧੂ ਦੀ ਪਹਿਲੀ ਬਰਸੀ ’ਤੇ ਉਹਨਾਂ ਦੇ ਛੋਟੇ ਸਪੁੱਤਰ ਹੈਪੀ ਸ਼ੁਗਲ ਵਲੋਂ ਹੈਪੀ ਸ਼ੁਗਲ ਪ੍ਰੋਡਕਸ਼ਨ ਦੀ ਵਲੋਂ ਬਣਾਈ ਜਾ ਰਹੀ ਪਹਿਲੀ ਫ਼ਿਲਮ ਟਿੱਚਰਾਂ ਦਾ ਮਹੂਰਤ 18 ਜੂਨ 2023 ਦਿਨ ਐਤਵਾਰ ਸ਼ਾਮ 6.00 ਵਜੇ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਜਾ ਰਿਹਾ ਹੈ।ਜਿਸ ਵਿੱਚ ਫ਼ਿਲਮ ਕਲਾਕਾਰ ਸੁਰਿੰਦਰ ਫ਼ਰਿਸ਼ਤਾ (ਘੁੱਲੇ ਸ਼ਾਹ), ਗੁਰਦੀਪ ਸੰਧੂ, ਰੁਪਾਲੀ ਸੰਧੂ, ਅਰਵਿੰਦਰ ਭੱਟੀ, ਦਲਬੀਰ ਭਰੋਵਾਲ, ਕਾਂਸ਼ੀ ਰਾਮ ਚੰਨ, ਬਿੱਲੂ ਚਾਹਲ, ਸਿਮਰਨ ਕੌਰ, ਪਲੇਅ ਬੈਕ ਸਿੰਗਰ ਤਰਲੋਚਨ ਸਿੰਘ, ਅਮਨ ਸਤਿਕਾਰ, ਰਾਜੇਸ਼ ਭਗਤ ਅਤੇ ਬਹੁਤ ਸਾਰੇ ਕਲਾਕਾਰ ਹਿੱਸਾ ਲੈਣਗੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media